ਤ੍ਰਿਵੇਣੀ ਸਾਹਿਤ ਪਰਿਸ਼ਦ ਵੱਲੋਂ ਮਾਸਿਕ ਸਾਹਿਤਕ ਸਮਾਗਮ ਕਰਵਾਇਆ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 26 ਅਕਤੂਬਰ () ਤ੍ਰਿਵੇਣੀ ਸਾਹਿਤ ਪਰਿਸ਼ਦ (ਰਜਿ:), ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਲਗਭਗ 40 ਸ਼ਾਇਰਾਂ ਨੇ ਹਿੱਸਾ ਲਿਆ। ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਸਾਬਕਾ ਪ੍ਰਧਾਨ ਹਰੀ ਸਿੰਘ ਚਮਕ, ਬਾਨੀ ਮੈਂਬਰ ਨਵੀਨ ਕਮਲ ਭਾਰਤੀ, ਪੋਲੀ ਬਰਾੜ ਅਤੇ ਗਿਆਨ ਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਦੇ ਸੀ. ਮੀਤ ਪ੍ਰਧਾਨ ਕੁਲਵੰਤ ਨਾਰੀਕੇ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ। ਸਭਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ ਨੇ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆ ਕਿਹਾ ਅਤੇ ਸਮਾਗਮ ਸੰ ਬੰਧੀ ਸੰਖੇਪ ਜਾਣਕਾਰੀ ਦਿੱਤੀ। ਸਮਾਗਮ ਦਾ ਆਰੰਭ ਮੰਗਤ ਖ਼ਾਨ ਵੱਲੋਂ ਡਾ. ਸੁਰਜੀਤ ਪਾਤਰ ਦੀ ਗ਼ਜ਼ਲ 'ਮੈਂ ਰਾਹਾਂ ਤੇ ਨਹੀਂ ਤੁਰਦਾ' ਗਾ ਕੇ ਕੀਤਾ ਗਿਆ। ਉਸ ਤੋਂ ਬਾਅਦ ਕ੍ਰਿਸ਼ਨ ਲਾਲ ਧੀਮਾਨ, ਸ਼ਾਮ ਸਿੰਘ ਪ੍ਰੇਮ, ਜਗਜੀਤ ਸਾਹਨੀ, ਬਚਨ ਸਿੰਘ ਗੁਰਮ, ਰਾਮ ਸਿੰਘ ਬੰਗ, ਸੰਤ ਸਿੰਘ ਸੋਹਲ, ਅਮਨਦੀਪ ਸਿੰਘ ਬੀਰੋਕੇ, ਰਘਬੀਰ ਮਹਿਮੀ, ਅਮਨਦੀਪ ਸਿੰਘ ਪਟਿਆਲਾ, ਗੁਨਤਾਸ਼ ਮਲੇਰਕੋਟਲਾ, ਇੰਸ਼ਾਦ ਖਡਿਆਲਵੀ, ਪੋਲੀ ਬਰਾੜ, ਸੁਰਿੰਦਰ ਕੌਰ ਬਾੜਾ, ਜਸਵਿੰਦਰ ਕੌਰ ਪਟਿਆਲਾ, ਰਿਪਨਜੋਤ ਕੌਰ ਸੋਨੀ ਬੱਗਾ, ਸੰਦੀਪ ਕੌਰ ਸਿੱਧੂ, ਹਰਪ੍ਰੀਤ ਕੌਰ ਨਮੋਲ, ਗੁਰਸਵ ਕੌਰ ਨਹਿਲ, ਡਾ. ਮੰਜੂ ਅਰੋੜਾ, ਆਸ਼ਾ ਸ਼ਰਮਾ, ਕਰਮਜੀਤ ਕੌਰ ਆਕਾਸ਼ਬਾਣੀ ਪਟਿਆਲਾ, ਜੱਗਾ ਰੰਗੂਵਾਲ, ਰਾਕੇਸ਼ ਆਬਿਦ, ਰਣਜੀਤ ਸਿੰਘ ਫਤਿਹਗੜ੍ਹ ਸਾਹਿਬ, ਵਿਜੇ ਕੁਮਾਰ, ਰੋਹਿਤ ਰਿਸ਼ੀ, ਇੰਦਰ ਪਰਵਾਜ਼,ਕੁਲਵੰਤ ਸੈਦੋਕੇ, ਗੁਰਪ੍ਰੀਤ ਢਿੱਲੋਂ, ਅਵਤਾਰਜੀਤ ਅਟਵਾਲ, ਅਸ਼ੋਕ ਕੁਮਾਰ ਅਜ਼ੀਜ਼, ਦਰਸ਼ਨ ਸਿੰਘ ਪਸਿਆਣਾ, ਸੁਖਮਿੰਦਰ ਸੇਖੋਂ, ਨਵੀਨ ਕਮਲ ਭਾਰਤੀ, ਪੋਲੀ ਬਰਾੜ ਅਤੇ ਕੁਲਵੰਤ ਨਾਰੀਕੇ ਨੇ ਆਪਣੀਆਂ ਆਪਣੀਆਂ ਰਚਨਾਵਾਂ ਨਾਲ ਖ਼ੂਬ ਰੰਗ ਬੰਨ੍ਹਿਆ। ਸਮਾਗਮ ਦੇ ਅਖ਼ੀਰਲੇ ਦੌਰ ਵਿੱਚ ਸਭਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ ਨੇ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਇੱਕ ਖ਼ੂਬਸੂਰਤ ਗਜ਼ਲ ਵੀ ਸਾਂਝੀ ਕੀਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੰਗਤ ਖ਼ਾਨ ਵੱਲੋਂ ਬਾਖ਼ੂਬੀ ਨਿਭਾਈ ਗਈ।ਸਾਰੇ ਸਾਹਿਤਕਾਰਾਂ ਦੇ ਸਹਿਯੋਗ ਨਾਲ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।
- Download Babushahi App
-
-