ਲੋਕ ਪ੍ਰਦੂਸ਼ਣ ਰਹਿਤ ਗਰੀਨ ਦਿਵਾਲੀ ਮਨਾਉਣ: ਡਾ: ਸੱਤਪਾਲ ਸਿੰਘ
ਸੀਨੀਅਰ ਸਿਟੀਜਨ ਵੈਲਫੇਅਰ ਫੋਰਮ (ਰਜਿ:) ਬਟਾਲਾ ਵੱਲੋਂ ਮਹੀਨਾਵਾਰ ਮੀਟਿੰਗ
ਰੋਹਿਤ ਗੁਪਤਾ
ਬਟਾਲਾ, 21 ਅਕਤੂਬਰ
ਸੀਨੀਅਰ ਸਿਟੀਜਨ ਵੈਲਫੇਅਰ ਫੋਰਮ (ਰਜਿ:) ਬਟਾਲਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਡਾ:ਸੱਤਪਾਲ ਸਿੰਘ ਰਿਟਾਇਰਡ ਖੇਤੀਬਾੜੀ ਅਫ਼ਸਰ ਦੀ ਅਗਵਾਈ ਵਿੱਚ ਹੋਈ , ਜਿਸ ਦੌਰਾਨ ਵੱਡੀ ਗਿਣਤੀ ਵਿੱਚ ਮੈਂਬਰਾਂ ਵੱਲੋਂ ਸ਼ਿਰਕਤ ਕੀਤੀ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਡਾ: ਸੱਤਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਭਗਵਾਨ ਸ਼੍ਰੀ ਰਾਮ ਦੀਆਂ ਸਿੱਖਿਆਵਾਂ ਤੇ ਚੱਲਣ ਤੇ ਦਿਵਾਲੀ ਮੌਕੇ ਪ੍ਰਦੂਸ਼ਣ ਘੱਟ ਕਰਨ ਲਈ ਪਟਾਕੇ ਨਾ ਚਲਾ ਕੇ ਗਰੀਨ ਦਿਵਾਲੀ ਮਨਾਉਣ।
ਉਨ੍ਹਾਂ ਕਿਹਾ ਕਿ ਅਜੌਕੇ ਦੌਰ ਵਿੱਚ ਧੂੰਏਂ ਦੁਆਰਾ ਪ੍ਰਦੂਸ਼ਣ ਦਾ ਵੱਧ ਰਿਹਾ ਪੱਧਰ ਚਿੰਤਾ ਦਾ ਵਿਸ਼ਾ ਹੈ। ਇਹ ਸੰਦੇਸ਼ ਘਰ-ਘਰ ਪਹੁੰਚਾਉਣ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਇਸ ਦੌਰਾਨ ਵੱਖ-ਵੱਖ ਮੈਬਰਾਂ ਵੱਲੋਂ ਸਿਹਤ ਸੰਭਾਲ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਦੌਰਾਨ ਮੀਤ ਪ੍ਰਧਾਨ ਸਰਦੂਲ ਸਿੰਘ ਸੋਢੀ, ਸੈਕਟਰੀ ਪ੍ਰਿੰਸੀਪਲ ਨਾਨਕ ਸਿੰਘ,ਪ੍ਰਿੰਸੀਪਲ ਨਵਤੇਜਪਾਲ ਸਿੰਘ ਪਨੇਸਰ, ਡਾ. ਗੁਰਦੇਵ ਸਿੰਘ ਰੰਧਾਵਾ, ਬਲਕਾਰ ਸਿੰਘ , ਜਸਵੰਤ ਸਿੰਘ ਜੇ.ਈ. , ਇੰਸਪੈਕਟਰ ਰਘਬੀਰ ਸਿੰਘ , ਕੁਲਵੰਤ ਸਿੰਘ ਸਟੇਟ ਐਵਾਰਡੀ,ਨਰਿੰਦਰ ਕੁਮਾਰ ਕੌਸ਼ਲ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।
- Download Babushahi App
-
-