ਪੁਲਿਸ ਨੇ ਨਸ਼ੇ ਲਈ ਬਦਨਾਮ ਇਲਾਕਿਆਂ 'ਚ ਸ਼ੱਕੀ ਘਰਾਂ ਦਾ ਖੰਗਾਲਿਆ ਕੋਨਾ-ਕੋਨਾ
ਐਸਐਸਪੀ ਦੀ ਅਗਵਾਈ ਵਿੱਚ ਚਲਾਇਆ ਗਿਆ ਕਾਸੋ
ਰੋਹਿਤ ਗੁਪਤਾ, ਗੁਰਦਾਸਪੁਰ
ਪੁਲਿਸ ਜਿਲ੍ਹਾ ਗੁਰਦਾਸਪੁਰ ਵੱਲੋਂ ਨਸ਼ਾ ਲਈ ਬਦਨਾਮ ਚਾਰ ਹੋਟ ਸਪੋਟ ਇਲਾਕਿਆਂ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਇਸ ਦੌਰਾਨ ਸ਼ੱਕੀ ਕਰਾਂ ਦਾ ਕੋਨਾ ਕੋਨਾ ਖੰਗਾਲਿਆ ਗਿਆ ਅਤੇ ਸ਼ੱਕੀ ਨਜ਼ਰ ਆਉਣ ਵਾਲੇ ਵਿਅਕਤੀ ਅਕਲੋਂ ਪੁੱਛ ਕੇ ਵੀ ਕੀਤੀ ਗਈ । ਐਸਐਸਪੀ ਅਧਿੱਤੇ ਦੀ ਅਗਵਾਈ ਵਿੱਚ ਚਲਾਏ ਗਏ ਇਸ ਕਾਸੋ ਆਪਰੇਸ਼ਨ ਦੌਰਾਨ ਪੁਲਿਸ ਅਧਿਕਾਰੀਆਂ ਨੇ ਲੋਕਾਂ ਨਾਲ ਗੱਲਬਾਤ ਕਰਕੇ ਨਸ਼ੇ ਦੇ ਆਦੀ ਨੌਜਵਾਨਾਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਅਦਿੱਤੇ ਨੇ ਦੱਸਿਆ ਕਿ ਨਸ਼ੇ ਦਾ ਨੈਟਵਰਕ ਤੋੜਨ ਵਿੱਚ ਜਿਲਾ ਗੁਰਦਾਸਪੁਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪਿਛਲੇ ਦਿਨੀ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਅਖੇਪਾ ਬਰਾਮਦ ਕੀਤੀਆਂ ਗਈਆਂ ਹਨ ਅਤੇ ਨਾਲ ਹੀ ਅੱਠ ਪਸਤੌਲਾਂ ਵੀ ਬਰਾਮਦ ਹੋਈਆਂ ਸਨ । ਉਹਨਾਂ ਕਿਹਾ ਕਿ ਨਸ਼ੇ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਪੁਲਿਸ ਲਗਾਤਾਰ ਸਰਗਰਮ ਹੈ ।
- Download Babushahi App
-
-