ਲੁਧਿਆਣਾ: ਰਿਹਾਇਸ਼ੀ ਇਲਾਕਿਆਂ 'ਚ ਕਥਿਤ ਵਪਾਰਕ ਗਤੀਵਿਧੀਆਂ, ਜਾਂਚ ਅਤੇ ਫਾਇਰ ਸੇਫਟੀ ਦੀ ਮੰਗ
ਸੁਖਮਿੰਦਰ ਭੰਗੂ
ਲੁਧਿਆਣਾ, 4 ਅਕਤੂਬਰ 2026- ਮਾਡਲ ਟਾਊਨ ਐਕਸਟੈਂਸ਼ਨ ਦੀ ਟਿਊਸ਼ਨ ਮਾਰਕੀਟ ਨੇੜੇ ਕੁਝ ਰਿਹਾਇਸ਼ੀ ਮਕਾਨਾਂ ਵਿੱਚ ਬਿਨਾਂ ਲੋੜੀਂਦੀਆਂ ਮਨਜ਼ੂਰੀਆਂ ਦੇ ਕਥਿਤ ਵਪਾਰਕ ਗਤੀਵਿਧੀਆਂ ਚੱਲਣ ਦੇ ਦੋਸ਼ ਲਗਾਏ ਗਏ ਹਨ। ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਇਸ ਸਬੰਧੀ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਅਤੇ ਸਬੰਧਤ ਬਿਲਡਿੰਗ ਬ੍ਰਾਂਚ ਨੂੰ ਸ਼ਿਕਾਇਤ ਦੇ ਕੇ ਰਿਹਾਇਸ਼ੀ ਇਮਾਰਤਾਂ ਦੀ ਵਰਤੋਂ, ਬਿਲਡਿੰਗ ਬਾਇਲਾਜ਼, ਲੈਂਡ-ਯੂਜ਼ ਅਤੇ ਫਾਇਰ ਸੇਫਟੀ ਮਾਪਦੰਡਾਂ ਦੀ ਮੌਕੇ ’ਤੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਸ਼ਰਮਾ ਅਨੁਸਾਰ ਮਕਾਨ ਨੰਬਰ 383-A ਤੋਂ 391-A ਅਤੇ 253-AX ਤੋਂ 270-AX ਸਮੇਤ ਕੁਝ ਸੰਪਤੀਆਂ ਵਿੱਚ ਟਿਊਸ਼ਨ ਜਾਂ ਹੋਰ ਵਪਾਰਕ ਗਤੀਵਿਧੀਆਂ ਚੱਲ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਥਾਵਾਂ ’ਤੇ 30 ਤੋਂ 40 ਵਿਦਿਆਰਥੀਆਂ ਦੇ ਬੈਚ ਲੱਗਦੇ ਹਨ, ਜਿਸ ਕਾਰਨ ਰਿਹਾਇਸ਼ੀ ਗਲੀਆਂ ਵਿੱਚ ਪਾਰਕਿੰਗ ਅਤੇ ਟ੍ਰੈਫਿਕ ਦਾ ਦਬਾਅ ਵਧਦਾ ਹੈ ਅਤੇ ਐਮਰਜੈਂਸੀ ਵਾਹਨਾਂ ਦੀ ਪਹੁੰਚ ਪ੍ਰਭਾਵਿਤ ਹੋ ਸਕਦੀ ਹੈ।
ਉਨ੍ਹਾਂ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਅਤੇ ਫਾਇਰ ਸੇਫਟੀ ਵਿਭਾਗ ਤੋਂ ਸਾਂਝੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਜਾਂਚ ਵਿੱਚ ਮਨਜ਼ੂਰਸ਼ੁਦਾ ਨਕਸ਼ੇ, ਲੈਂਡ-ਯੂਜ਼, ਆਕਿਊਪੈਂਸੀ, ਫਾਇਰ ਸੇਫਟੀ ਉਪਕਰਨ, ਐਮਰਜੈਂਸੀ ਐਗਜ਼ਿਟ ਅਤੇ ਐਵੈਕੂਏਸ਼ਨ ਪ੍ਰਬੰਧਾਂ ਦੀ ਜਾਂਚ ਸ਼ਾਮਲ ਕਰਨ ਲਈ ਕਿਹਾ ਗਿਆ ਹੈ।
ਸ਼ਰਮਾ ਨੇ ਜ਼ੋਨ A, B, C ਅਤੇ D ਵਿੱਚ ਰਿਹਾਇਸ਼ੀ ਇਮਾਰਤਾਂ ਦੀ ਕਥਿਤ ਵਪਾਰਕ ਵਰਤੋਂ ਦਾ ਵਿਆਪਕ ਸਰਵੇਖਣ ਕਰਵਾਉਣ ਅਤੇ ਉਲੰਘਣਾ ਮਿਲਣ ’ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸ਼ਿਕਾਇਤ ਮਿਲਣ ਤੋਂ 7 ਦਿਨਾਂ ਅੰਦਰ ਐਕਸ਼ਨ ਟੇਕਨ ਰਿਪੋਰਟ ਜਾਰੀ ਕਰਨ ਲਈ ਵੀ ਕਿਹਾ ਹੈ।
ਇਸ ਸੰਬੰਧ ਵਿੱਚ ਜਦੋਂ ਇਹ ਅਸਿਸਟੈਂਟ ਜਿਲਾ ਫਾਇਰ ਸੇਫਟੀ ਅਫਸਰ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕੁਝ ਇੰਸਟੀਚਿਊਟ ਵੱਲੋਂ ਸਾਡੇ ਤੱਕ ਪਹੁੰਚ ਕੀਤੀ ਗਈ ਅਤੇ ਸਾਡੀ ਗਾਈਡੈਂਸ ਮੁਤਾਬਕ ਉਹਨਾਂ ਨੇ ਫਾਇਰ ਸੇਫਟੀ ਇਕਿਪਮੈਂਟ ਲਗਾ ਲਏ ਹਨ। ਤੇ ਉਸ ਤੋਂ ਬਾਅਦ ਕੁਝ ਇੰਸਟੀਟਿਊਟਸ ਨੂੰ ਸਾਡੇ ਵੱਲੋਂ ਗਾਈਡ ਕੀਤਾ ਗਿਆ ਹੈ ਕਿ ਤੁਸੀਂ ਆਪਣੀ ਇਸ ਜਗ੍ਹਾ ਤੇ ਫਾਇਰ ਸੇਫਟੀ ਫੀਚਰ ਲਗਾਓ। ਹੁਣ ਜੋ ਵੀ ਬਾਕੀ ਚੈਕਿੰਗ ਰਹਿੰਦੀ ਹ ਉਹ ਅਸੀਂ ਕਰਕੇ ਉਹਨਾਂ ਨੂੰ ਫਾਇਰ ਸੇਫਟੀ ਫੀਚਰ ਲਵਾਉਣ ਲਈ ਪ੍ਰੇਰਿਤ ਕਰਾਂਗੇ।
- Download Babushahi App
-
-