*ਧਰਮਕੋਟ ਵਿਖੇ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਲਾਡੀ ਢੋਸ ਦੇ ਦਫ਼ਤਰ ਬਾਹਰ ਧਰਨਾ ਤੇ ਵਿਸ਼ਾਲ ਰੈਲੀ
*ਮੁੱਖ ਮੰਤਰੀ ਨਾਲ ਹੋਈ ਗੱਲਬਾਤ ਦੇ ਵੇਰਵੇ ਕੀਤੇ ਸਾਂਝੇ
*ਸਾਂਝੇ ਫਰੰਟ ਵਲੋ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਧਰਮ ਕੋਟ 19 ਸਤੰਬਰ(ਗਿਆਨ ਸਿੰਘ) ਧਰਮ ਕੋਟ ਵਿਖੇ ਐਮ ਐਲ ਏ ਦਵਿੰਦਰਜੀਤ ਸਿੰਘ (ਲਾਡੀ ਢੋਸ) ਦੇ ਦਫ਼ਤਰ ਦੇ ਬਾਹਰ ਮੁਲਾਜਮਾਂ/ ਪੈਨਸ਼ਨਰਾਂ ਵੱਲੋਂ ਵਿਸ਼ਾਲ ਰੋਸ ਧਰਨਾ ਅਤੇ ਰੈਲੀ ਕੀਤੀ ਗਈ, ਜਿਸ ਵਿੱਚ ਸਾਂਝਾ ਮੁਲਾਜਮ ਮੰਚ ਅਤੇ ਮੁਲਾਜਮ ਪੈਨਸ਼ਨਰਜ਼ ਸਾਂਝਾ ਫਰੰਟ ਤਾਲਮੇਲ ਕਮੇਟੀ ਮੋਗਾ ਦੇ ਆਗੂਆਂ ਵਲੋਂ ਚੰਡੀਗੜ੍ਹ ਮੁੱਖ ਮੰਤਰੀ ਦੀ ਰਹਾਇਸ਼ ਤੇ ਤਾਲਮੇਲ ਕਮੇਟੀ ਦੇ ਆਗੂਆਂ ਨਾਲ ਹੋਈ ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਸਟੇਜ ਸਕੱਤਰ ਜਗਦੀਸ਼ ਸਿੰਘ ਚਾਹਲ ਦੱਸਿਆ ਕਿ *ਮੁਲਾਜਮਾਂ ਪੈਨਸ਼ਨਰਾਂ ਦੀਆਂ ਮੰਗਾਂ ਤੇ ਵਿਸਥਾਰਤ ਚਰਚਾ ਲੱਗ ਪੱਗ ਡੇਢ ਘੰਟਾ ਚੱਲੀ ਜਿਸ ਵਿੱਚ ਮੁਲਾਜਮਾਂ ਦੀਆਂ ਮੰਗਾਂ 15 ਜਨਵਰੀ 2015 ਦੇ ਪੱਤਰ ਅਨੁਸਾਰ ਤਿੰਨ ਸਾਲ ਦੇ ਪ੍ਰੋਬੇਸ਼ਨ ਪੀਰੀਅਡ ਦੌਰਾਨ ਬੇਸਿਕ ਪੇ ਦੀ ਥਾਂ ਪੂਰੀ ਤਨਖਾਹ ਦੇਣ ਅਤੇ 17 ਜੁਲਾਈ 2020 ਦੇ ਪੱਤਰ ਨੂੰ ਵਾਪਸ ਲੈ ਕੇ ਮੁਲਾਜਮਾਂ ਤੇ ਕੇੰਦਰ ਸਰਕਾਰ ਦੀ ਥਾਂ ਤੇ ਪੰਜਾਬ ਸਰਕਾਰ ਦੇ ਸਕੇਲ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ* ਦੀ ਮੰਗ ਨੂੰ ਆਗੂਆਂ ਵੱਲੋਂ ਵਿਸਥਾਰ ਨਾਲ ਪੇਸ਼ ਕੀਤਾ ਗਿਆ। ਕੁਲਦੀਪ ਸਿੰਘ ਪੀ. ਐਸ ਐਮ ਐਸ ਯੂ ਆਗੂ , ਭਜਨ ਸਿੰਘ ਗਿੱਲ , ਭੁਪਿੰਦਰ ਸਿੰਘ ਸੇਖੋਂ , ਸੁਖਮੰਦਰ ਸਿੰਘ , ਕੁਲਬੀਰ ਸਿੰਘ ਢਿੱਲੋਂ , ਬਲੌਰ ਸਿੰਘ ਘਾਲੀ , ਰਾਮ
ਕਿਸ਼ਨ ਧਰਮਕੋਟ , ਗੁਰਮੇਲ ਸਿੰਘ ਨਾਹਰ ਨੇ ਅਪਣੇ ਸੰਬੋਧਨ ਵਿੱਚ ਦੱਸਿਆ ਕਿ *ਕੰਪਿਊਟਰ ਅਧਿਆਪਕਾਂ ਅਤੇ ਠੇਕੇ ਅਤੇ ਆਊਟ ਸੋਰਸ ਤੇ ਕੰਮ ਕਰਦੇ ਮੁਲਾਜਮਾਂ, ਨਿਗੂਣੇ ਮਾਣ ਭੱਤੇ ਤੇ ਕੰਮ ਕਰਦੇ ਮੁਲਾਜਮਾਂ, ਆਂਗਣਵਾੜੀ ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਕੁੱਕਾਂ ਦੀਆ ਤਨਖਾਹਾਂ ਵਿੱਚ ਵਾਧਾ ਕਰਨ ਅਤੇ ਰੈਗੂਲਰ ਕਰਨ ਦੀ ਮੰਗ ਵੀ ਕੀਤੀ ਗਈ।
ਰਾਜਿੰਦਰ ਸਿੰਘ ਰਿਆੜ, ਸੁਰਜੀਤ ਸਿੰਘ ਗਗੜਾ, ਅਮਨਦੀਪ ਮਾਛੀਕੇ ਆਗੂਆਂ ਨੇ ਦੱਸਿਆ ਕਿ ਸਰਕਾਰ ਨੇ ਭਾਵੇਂ ਆਪਣੇ ਤੌਰ ਤੇ ਡੀ. ਏ. 8% ਦੇਣ ਦਾ ਐਲਾਨ ਕਰ ਦਿੱਤਾ ਹੈ ਪਰ ਸਾਡੀ ਮੰਗ ਮਾਨਯੋਗ ਹਾਈ ਕੋਰਟ ਦੇ ਫੈਸਲੇ ਅਨੁਸਾਰ 18% ਡੀ.ਏ. ਅਤੇ ਇਸ ਦਾ ਬਕਾਇਆ ਯਕਮੁਸ਼ਤ ਦੇਣ ਦੀ ਹੈ, ਉਸ ਤੇ ਮੁੱਖ ਮੰਤਰੀ ਦਾ ਜਵਾਬ ਸੀ ਕਿ ਅਸੀਂ ਹਾਈ ਕੋਰਟ ਜੋ ਫੈਸਲਾ ਦੇਵੇਗੀ ਉਹ ਲਾਗੂ ਕਰਾਂਗੇ। ਸੁਰਿੰਦਰ ਰਾਮ ਕੁੱਸਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ *1 ਜਨਵਰੀ 2016 ਤੋਂ ਪਹਿਲੇ ਸੇਵਾਮੁਕਤ ਪੈਨਸ਼ਨਰਾਂ ਨੂੰ 2.59 ਦਾ ਗੁਣਾਕ ਦੇਣ* ਅਤੇ *ਮਾਨਯੋਗ*
*ਹਾਈਕੋਰਟ* ਦੇ ਸਾਰੇ ਫੈਸਲਿਆ ਨੂੰ ਜਨਰਲਾਈਜ ਕਰਨ ਤੇ ਵੀ ਜੋਰ ਦਿੱਤਾ ਗਿਆ, ਜਿਵੇਂ ਡੀ.ਏ. ਅਤੇ ਜੁਲਾਈ 2003 ਤੋਂ ਅਕਤੂਬਰ 2006 ਤੱਕ ਸੇਵਾਮੁਕਤ ਪੈਨਸ਼ਨਰਾਂ ਸਬੰਧੀ ਸਮੁੱਚੇ ਪੈਨਸ਼ਨਰਾਂ ਤੇ ਕਮਿਊਟੇਸ਼ਨ ਫੈਸਲੇ ਨੂੰ ਲਾਗੂ ਕਰਨ ਦੀ ਮੰਗ ਕੀਤੀ। ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਆਗੂ ਗੁਰਜੰਟ ਸਿੰਘ ਕੋਕਰੀ, ਕਿਸਾਨ ਆਗੂ ਸੂਰਤ ਸਿੰਘ ਅਤੇ ਪਲਵਿੰਦਰ ਕੌਰ ਕਟਾਰੀਆਂ ਮਲਟੀਪਰਪਜ ਹੈਲਥ ਵਿਭਾਗ ਆਗੂ ਨੇ ਆਪਣੇ ਆਪਣੇ ਵਿਚਾਰ ਪਰਗਟ ਕੀਤੇ। ਬੁਲਾਰਿਆਂ ਨੇ ਦੱਸਿਆ ਕਿ ਉਪਰੋਕਤ ਮੰਗਾਂ ਤੇ ਕੇਵਲ ਗੱਲ ਬਾਤ ਹੀ ਹੋਈ ਹੈ ਕੋਈ ਮੰਗ ਮੰਨੀ ਹੀ ਨਹੀਂ ਗਈ, ਪਰ ਅਕਤੂਬਰ ਦੇ ਪਹਿਲੇ ਹਫਤੇ ਸਰਕਾਰ ਨਾਲ ਦੁਬਾਰਾ ਗੱਲਬਾਤ ਹੋਣ ਦੀ ਸੰਭਾਵਨਾ ਹੈ। ਇਸ ਲਈ ਸਾਡੇ ਸੰਘਰਸ਼ ਦੀ ਕੜੀ ਅਨੁਸਾਰ 19 ਅਤੇ 20 ਸਤੰਬਰ ਦੇ ਪ੍ਰੋਗਰਾਮ ਸਟੈਂਡ ਕਰਦੇ ਹਨ ਅਤੇ 10 ਅਕਤੂਬਰ ਨੂੰ ਹੋਣ ਵਾਲੀ ਸੰਗਰੂਰ ਰੈਲੀ ਵੀ ਅਜੇ ਤੱਕ ਸਟੈਂਡ ਕਰਦੀ ਹੈ। 30 ਸਤੰਬਰ ਨੂੰ ਮੁਲਾਜਮ ਪੈਨਸ਼ਨਰਜ਼ ਤਾਲਮੇਲ ਕਮੇਟੀ ਵੱਲੋਂ ਵਿਧਾਨ ਸਭਾ ਲਾਉਣ ਦਾ ਪ੍ਰੋਗਰਾਮ ਵੀ ਤਾਲਮੇਲ ਕਮੇਟੀ ਪੰਜਾਬ ਦੇ ਕੀਤੇ ਫੈਸਲੇ ਮੁਤਾਬਕ ਲਾਗੂ ਕੀਤਾ ਜਾਵੇਗਾ। ਹਰਬੰਸ ਸਿੰਘ ਜੇਲ੍ਹ ਵਿਭਾਗ ,ਦਲਜੀਤ ਸਿੰਘ ਭੁੱਲਰ , ਨਰੇਸ਼ ਕੁਮਾਰ , ਬਲਵਿੰਦਰ ਕੌਰ ਖੋਸਾ, ਅਮਨਦੀਪ ਮਾਛੀਕੇ , ਪਰਮਿੰਦਰ ਸਿੰਘ ਬੱਡੂਵਾਲ , ਗੁਰਦੇਵ ਸਿੰਘ ਕਿਸ਼ਨਪੁਰਾ , ਜਗਜੀਤ ਕੌਰ ਖੋਸਾ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਸਮੂਹ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ ਸਾਡਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਰੈਲੀ ਤੋਂ ਬਾਅਦ ਵਿਧਾਇਕ ਲਾਡੀ ਢੋਸ ਦੇ ਦਫ਼ਤਰ ਵੱਲ ਮਾਰਚ ਕਰਕੇ ਉਸ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਅਤੇ ਆਪਣੀਆਂ ਮੰਗਾਂ ਸਬੰਧੀ ਆਪਣੀ ਆਵਾਜ਼ ਬੁਲੰਦ ਕੀਤੀ। ਅੱਜ ਦੀ ਰੈਲੀ ਧਰਨੇ ਵਿੱਚ ਵੱਖ ਵੱਖ ਬਲਾਕਾਂ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਮੋਗਾ , ਧਰਮ ਕੋਟ , ਕੋਟ ਈਸੇ ਖਾਂ ਅਤੇ ਵੱਖ ਵੱਖ ਪਿੰਡਾਂ ਤੋ ਸੈਂਕੜੇ ਮੁਲਾਜਮ , ਪੈਨਸ਼ਨਰਜ ਅਤੇ ਇਨਸਾਫ ਪਸੰਦ ਜਥੇਬੰਦੀਆਂ ਦੇ ਆਗੂ ਤੇ ਸਰਗਰਮ ਵਰਕਰ ਸ਼ਾਮਲ ਹੋਏ ।
- Download Babushahi App
-
-