ਪੰਜਾਬ ਵਿੱਚ 22 ਸਤੰਬਰ ਤੋਂ ਬੱਸਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ
6,500 ਠੇਕਾ ਮੁਲਾਜ਼ਮ ਜਾਣਗੇ ਹੜਤਾਲ 'ਤੇ, 2,700 ਬੱਸਾਂ ਦਾ ਚੱਕਾ ਹੋਵੇਗਾ ਜਾਮ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 19 ਸਤੰਬਰ, 2026 : ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ 22 ਸਤੰਬਰ ਤੋਂ ਸੂਬੇ ਭਰ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ। ਇਸ ਹੜਤਾਲ ਵਿੱਚ ਲਗਭਗ 6,500 ਅਸਥਾਈ/ਠੇਕਾ ਕਰਮਚਾਰੀ ਹਿੱਸਾ ਲੈਣਗੇ, ਜਿਸ ਨਾਲ ਸੂਬੇ ਦੀਆਂ 2,700 ਤੋਂ ਵੱਧ ਬੱਸਾਂ ਦਾ ਸੰਚਾਲਨ ਠੱਪ ਹੋਣ ਅਤੇ ਆਮ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- Download Babushahi App
-
-