ਅੰਮ੍ਰਿਤਸਰ ਵਿੱਚ ਨਿਹੰਗਾਂ ਦੇ ਦੋ ਧੜਿਆਂ ਵਿਚਕਾਰ ਝੜਪ: Lady SHO ਨਾਲ ਵੀ ਧੱਕਾਮੁੱਕੀ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ, 19 ਸਤੰਬਰ, 2026 : ਅੰਮ੍ਰਿਤਸਰ ਦੇ ਝਬਾਲ ਰੋਡ 'ਤੇ ਦੋ ਨਿਹੰਗ ਧੜਿਆਂ ਵਿਚਕਾਰ ਚੱਲ ਰਹੀ ਆਪਸੀ ਰੰਜਿਸ਼ ਨੇ ਹਿੰਸਕ ਰੂਪ ਧਾਰਨ ਕਰ ਲਿਆ। ਧਰਨਾ ਦੇ ਰਹੇ ਨਿਹੰਗਾਂ ਨੇ ਦੂਜੇ ਧੜੇ ਨਾਲ ਸਬੰਧਤ ਇੱਕ ਨਿਹੰਗ ਨੂੰ ਜਾਸੂਸੀ (ਰੇਕੀ) ਦੇ ਸ਼ੱਕ ਵਿੱਚ ਘੇਰ ਕੇ ਡੰਡਿਆਂ ਨਾਲ ਕੁੱਟਿਆ ਅਤੇ ਉਸ ਦੀ ਪੱਗ ਵੀ ਲਾਹ ਦਿੱਤੀ। ਮੌਕੇ 'ਤੇ ਪਹੁੰਚੀ ਥਾਣਾ ਗੇਟ ਹਕੀਮਾ ਦੀ ਮਹਿਲਾ ਐਸਐਚਓ ਮਨਜੀਤ ਕੌਰ ਅਤੇ ਪੁਲਿਸ ਟੀਮ ਜਦੋਂ ਜ਼ਖਮੀ ਨੂੰ ਬਚਾਉਣ ਲੱਗੀ ਤਾਂ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨਾਲ ਵੀ ਧੱਕਾਮੁੱਕੀ ਅਤੇ ਦੁਰਵਿਹਾਰ ਕੀਤਾ। ਪੁਲਿਸ ਕਿਸੇ ਤਰ੍ਹਾਂ ਜ਼ਖਮੀ ਨਿਹੰਗ ਨੂੰ ਬਚਾ ਕੇ ਥਾਣੇ ਲੈ ਗਈ।
ਐਸਐਚਓ ਮਨਜੀਤ ਕੌਰ ਨੇ ਦੱਸਿਆ ਕਿ ਗੋਲੀਬਾਰੀ ਜਾਂ ਵਾਹਨ ਲੰਘਣ ਦੇ ਦਾਅਵੇ ਬਾਰੇ ਜਾਂਚ ਕੀਤੀ ਜਾ ਰਹੀ ਹੈ, ਕਿਉਂਕਿ ਮੌਕੇ 'ਤੇ ਤਾਇਨਾਤ ਪੁਲਿਸ ਅਨੁਸਾਰ ਅਜਿਹੀ ਕੋਈ ਗੱਡੀ ਨਹੀਂ ਲੰਘੀ ਸੀ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
- Download Babushahi App
-
-