ਸੇਂਟ ਕਬੀਰ ਪਬਲਿਕ ਸਕੂਲ ਵਿੱਚ ਅਧਿਆਪਕ ਸਮਰੱਥਾ ਨਿਰਮਾਣ ਨਾਲ ਸਬੰਧੰਤ ਸੈਮੀਨਾਰ ਕਰਵਾਇਆ
ਰੋਹਿਤ ਗੁਪਤਾ
ਗੁਰਦਾਸਪੁਰ 14 ਸਤੰਬਰ
ਵਿਦਿਆਰਥੀ ਕਿਸੇ ਵੀ ਕੌਮ ਦਾ ਸਰਮਾਇਆ ਤੇ ਦੇਸ਼ ਦਾ ਭਵਿੱਖ ਹੁੰਦੇ ਹਨ। ਸਕੂਲੀ ਸਿੱਖਿਆ ਗ੍ਰਹਿਣ ਕਰਦੇ ਸਮੇਂ ਉਹਨਾਂ ਦੀ ਜ਼ਿੰਦਗੀ ਵਿੱਚ ਕੁੱਝ ਮੁਸ਼ਕਲਾਂ ਆਉਂਦੀਆਂ ਹਨ। ਇਹਨਾਂ ਮੁਸ਼ਕਲਾਂ ਦਾ ਸਹੀ ਹੱਲ ਕਰਨ ਤੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦਿਖਾਉਣ ਦੇ ਮੱਦੇਨਜ਼ਰ ਰੱਖਦਿਆਂ ਹੋਇਆ ਸੇਂਟ ਕਬੀਰ ਸਕੂਲ, ਸੁਲਤਾਨਪੁਰ ਗੁਰਦਾਸਪੁਰ ਵਿੱਚ ਪ੍ਰਿੰਸੀਪਲ ਐਸ. ਬੀ. ਨਾਯਰ ਜੀ ਦੀ ਸਰਪ੍ਰਸਤੀ ਅਧੀਨ ਦੋ - ਰੋਜ਼ਾ ਅਧਿਆਪਕ ਸੈਮੀਨਾਰ ਲਗਾਇਆ ਗਿਆ।
ਸੈਮੀਨਾਰ ਦੇ ਪਹਿਲੇ ਦਿਨ ਸੀ. ਬੀ. ਐਸ. ਈ. ਬੋਰਡ ਵੱਲੋਂ ਦੋ ਪ੍ਰਮੁੱਖ ਸਲਾਹਕਾਰ( ਸਰੋਤ ਅਧਿਕਾਰੀਆਂ) ਪ੍ਰਿੰਸੀਪਲ ਮੈਡਮ ਕਿਰਨ ਕੇਸਰ ਅਤੇ ਪ੍ਰਿੰਸੀਪਲ ਮੈਡਮ ਪ੍ਰੀਤੀ ਸੈਣੀ ਕਪੂਰ ਦੁਆਰਾ ਅਧਿਆਪਕਾਂ ਦੇ ਸਮਰੱਥਾ ਨਿਰਮਾਣ ਪ੍ਰੋਗਰਾਮ ਅਧੀਨ ਐਕਟਿਵ ਲਰਨਿੰਗ ਰਾਹੀੰ ਨਰਸਰੀ ਤੋਂ ਦੂਸਰੀ ਜਮਾਤ ਦੇ ਵਿਦਿਆਰਥੀਆਂ ਦੀਆਂ ਆਮ ਤੋਂ ਲੈ ਕੇ ਗੰਭੀਰ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਦੇ ਬੌਧਿਕ, ਭਾਵਨਾਤਮਕ ਤੇ ਪਰਿਵਾਰਕ ਮੁਸ਼ਕਲਾਂ
ਨੂੰ ਸਮਝਣ ਅਤੇ ਵਿਦਿਆਰਥੀਆਂ ਦੀ ਰੁਚੀ ਅਨੁਸਾਰ ਪੜਾਉਣ ਦੇ ਤਰੀਕਿਆਂ ਨੂੰ ਉਤਸਾ਼ਹਿਆ ਗਿਆ।ਅਧਿਆਪਕਾਂ ਨੂੰ ਵਿਦਿਆਰਥੀਆਂ ਦੀਆਂ ਪ੍ਰੇਸ਼ਾਨੀਆਂ ਅਤੇ ਸੁਭਾਅ ਵਿਚ ਤਬਦੀਲੀ ਦੇ ਕਾਰਨਾਂ ਨੂੰ ਸਮਝਦੇ ਹੋਏ ਬੜੇ ਪਾਰਖੂ ਤਰੀਕੇ ਨਾਲ ਉਸਨੂੰ ਹੱਲ ਕਰਨ ਬਾਰੇ ਦੱਸਿਆ।
ਸੈਮੀਨਾਰ ਦੇ ਦੂਜੇ ਦਿਨ ਪ੍ਰਿੰਸੀਪਲ ਜੋਤੀ ਬੱਗਾ( ਐੱਮ.ਜੀ.ਐੱਮ. ਪਬਲਿਕ ਸਕੂਲ, ਜਲੰਧਰ) ਅਤੇ ਪ੍ਰਿੰਸੀਪਲ ਅਮਿਤ ਕੁਮਾਰ (ਕੈਂਬਰੇਜ ਇੰਟਰਨੈਸ਼ਨਲ ਸਕੂਲ, ਜਲੰਧਰ) ਜੀ ਦੁਆਰਾ
ਨੈਸ਼ਨਲ ਕਰੀਕੁਲਮ ਫਰੇਮ ਵਰਕ ਦੇ ਅਧੀਨ ਅਧਿਆਪਕਾਂ ਦੀਆਂ ਵੱਖ ਵੱਖ ਵਿਸ਼ਿਆਂ
ਜਿਵੇਂ ਪੜਾਈ ਦੇ ਨਾਲ ਨਾਲ ਕਿੱਤਾ ਮੁਖੀ ਸਿੱਖਿਆ,ਪੜ੍ਹਾਈ ਤੋਂ ਲਗਾਤਾਰ ਦੂਰ ਹੋਣ ਸਬੰਧੀ ਕਾਰਨਾਂ ਨੂੰ ਜਾਨਣਾ , ਵਿਦਿਆਰਥੀਆਂ ਦੀਆਂ ਸਰੀਰਕ ਕਮਜ਼ੋਰੀਆਂ ਅਤੇ ਅਧਿਆਪਨ ਦੀਆਂ ਮਨੋਰੰਜਕ ਵਿਧੀਆਂ ਬਾਰੇ ਗਿਆਨ ਪ੍ਰਦਾਨ ਕੀਤਾ ਗਿਆ। ਜਿਸ ਵਿੱਚ ਅਧਿਆਪਕ ਲੈਕਚਰ ਦੇਣ ਦੀ ਬਜਾਏ ਬੱਚਿਆਂ ਨੂੰ ਸਵਾਲ ਪੁੱਛਣ, ਗਰੁੱਪ ਵਿੱਚ ਵਿਚਾਰ ਕਰਨ, ਗਤੀਵਿਧੀ ਕਰਨ ਅਤੇ ਚਾਰਟ ਬਣਾਉਣ ਲਈ ਪ੍ਰੇਰਿਤ ਕਰਦਾ ਹੈ। ਜਦੋਂ ਬੱਚਾ ਆਪ ਹੱਥੀਂ ਕੰਮ ਕਰਦਾ ਹੈ ਤਾਂ ਉਸ ਦੀ ਸਮਝ ਡੂੰਘੀ ਹੁੰਦੀ ਹੈ ਅਤੇ ਯਾਦ ਲੰਬੇ ਸਮੇਂ ਤੱਕ ਰਹਿੰਦੀ ਹੈ। ਇਹ ਵਿਧੀ ਬੱਚੇ ਨੂੰ ਡਰ ਤੋਂ ਬਿਨਾਂ ਬੋਲਣਾ, ਸੋਚਣਾ ਅਤੇ ਆਤਮ-ਵਿਸ਼ਵਾਸ ਨਾਲ ਸਿੱਖਣਾ ਸਿਖਾਉਂਦੀ ਹੈ।
ਇਸ ਦੋ- ਰੋਜ਼ਾ ਸੈਮੀਨਾਰ ਦੌਰਾਨ ਸਾਰੇ ਹੀ ਅਧਿਆਪਕਾਂ ਨੇ ਭਾਗੀਦਾਰੀ ਕਰਕੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਨੇੜੇ ਹੋ ਕੇ ਜਾਣਿਆ ਤੇ ਹਲ ਕੱਢਣ ਦੇ ਯਤਨਾਂ ਬਾਰੇ ਸਿੱਖਿਆ ।
ਸਮੁੱਚੇ ਤੌਰ ਤੇ ਸੀ.ਬੀ.ਐਸ.ਈ ਬੋਰਡ ਅਧੀਨ ਕਰਵਾਏ ਇਸ ਅਧਿਆਪਨ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਸਾਰੇ ਅਧਿਆਪਕਾਂ ਨੇ ਸੁਚੱਜੇ ਰੂਪ ਵਿੱਚ ਲਾਭ ਉਠਾਇਆ ਅਤੇ ਆਪਣੇ ਵਿਦਿਆਰਥੀਆਂ ਲਈ ਇਹਨਾਂ ਅਧਿਆਪਨ ਤਰੀਕਿਆਂ ਨੂੰ ਅਪਣਾਓੁਣ ਦਾ ਵਾਅਦਾ ਵੀ ਕੀਤਾ।
ਇਸ ਸਫ਼ਲ ਸੈਮੀਨਾਰ ਦੇ ਅੰਤਿਮ ਪੜਾਅ ਤੇ ਪ੍ਰਿੰਸੀਪਲ ਸਾਹਿਬ , ਮੈਨੇਜਮੈਂਟ ਮੈਂਬਰਾਂ ਮੈਡਮ ਨਵਦੀਪ ਕੌਰ ਅਤੇ ਕੁਲਦੀਪ ਕੌਰ ਜੀ ਦੁਆਰਾ ਆਏ ਹੋਏ ਰਿਸੋਰਸ ਅਧਿਕਾਰੀਆਂ ਦਾ ਤਹਿ- ਦਿਲੋਂ ਧੰਨਵਾਦ ਕੀਤਾ ਤੇ ਅੱਗੇ ਤੋਂ ਵੀ ਇਸੇ ਤਰੀਕੇ ਦੇ ਸੈਮੀਨਾਰ ਲਗਾ ਕੇ ਅਧਿਆਪਕ- ਵਿਦਿਆਰਥੀ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਣ ਵੀ ਕੀਤਾ ਗਿਆ। ਇਸ ਮੌਕੇ ਕੋਆਰਡੀਨੇਡਰ ਅਮਨਦੀਪ ਕੌਰ, ਟੇਨ ਸਿੰਘ,ਵਿਸ਼ਾਲ ਸਿੰਘ ਤੇ ਸਮੂਹ ਸਕੂਲੀ ਸਟਾਫ਼ ਮੈਂਬਰ ਹਾਜ਼ਰ ਸਨ।
- Download Babushahi App
-
-