ਭਾਜਪਾ ਦੀ 'ਮੈਗਾ ਨਸ਼ਾ ਮੁਕਤ ਪੰਜਾਬ ਯਾਤਰਾ' ਵਿਚ ਕਦੋ-ਕਦੋ ਅਤੇ ਕੌਣ-ਕੌਣ ਸ਼ਾਮਲ ਹੋਣਗੇ ?, ਪੜ੍ਹੋ ਵੇਰਵਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 14 ਸਤੰਬਰ 2026 : ਭਾਜਪਾ ਵਲੋਂ ਪੰਜਾਬ ਵਿਚ ਮੈਗਾ ਨਸ਼ਾ ਮੁਕਤ ਪੰਜਾਬ ਯਾਤਰਾ ਕੀਤੀ ਜਾ ਰਹੀ ਹੈ। ਇਸ ਅਨੁਸਾਰ, 18 ਸਤੰਬਰ ਨੂੰ ਭਾਜਪਾ ਦੇ ਪ੍ਰਧਾਨ ਨਿਤਿਨ ਨਬੀਨ ਪਠਾਨਕੋਟ ਵਿਚ ਹਾਜ਼ਰੀ ਲਵਾਉਣਗੇ। 19 ਸਤੰਬਰ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਹਾਜ਼ਰ ਹੋਣਗੇ। 20 ਸਤੰਬਰ ਨੂੰ ਫ਼ਾਜਿਲਕਾ ਵਿਖੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ 21 ਸਤੰਬਰ ਨੂੰ ਬਠਿੰਡਾ ਵਿਖੇ ਕੇਂਦਰੀ ਮੰਤਰੀ ਸਿ਼ਵਰਾਜ ਸਿੰਘ ਚੌਹਾਨ ਹਾਜ਼ਰੀ ਲਵਾਉਣਗੇ।
- Download Babushahi App
-
-