ਗੋਲਡਨ ਗੇਟ ਵਿਖੇ ਸਾਰਾਗੜੀ ਸ਼ਹੀਦਾਂ ਦੀ ਯਾਦਗਾਰ 'ਤੇ ਸ਼ਰਧਾਂਜਲੀ ਸਮਾਗਮ
ਸਾਰਾਗੜੀ ਫਾਉਂਡੇਸ਼ਨ ਨੇ ਕਰਾਇਆ ਸਾਰਾਗੜੀ ਸ਼ਹੀਦਾਂ ਦੀ ਯਾਦ ਵਿੱਚ 129 ਵਾਂ ਵਰੇਗੰਢ ਸਮਾਗਮ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਬਣੀ ਸਾਰਾਗੜੀ ਦੇ 21 ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਹਰ ਵਰੇ ਯਾਦਗਾਰੀ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਇਸ ਪ੍ਰੋਗਰਾਮ ਨੂੰ ਸਾਰਾਗੜੀ ਫਾਊਂਡੇਸ਼ਨ ਦੇ ਮੁਖੀ ਗੁਰਿੰਦਰ ਪਾਲ ਸਿੰਘ ਜੋਸਨ ਵੱਲੋਂ ਉਚੇਚੇ ਤੌਰ ਤੇ ਅਮਰੀਕਾ ਤੋਂ ਆ ਕੇ ਮਨਾਇਆ ਜਾਂਦਾ ਹੈ
ਇਸ ਵਾਰ ਵੀ ਇਹ ਪ੍ਰੋਗਰਾਮ ਸਥਾਨਕ ਅੰਮ੍ਰਿਤਸਰ ਗੋਲਡਨ ਗੇਟ ਤੇ ਸਾਰਾਗੜੀ ਦੇ ਸ਼ਹੀਦਾਂ ਦੀ ਬਣੀ ਯਾਦਗਾਰ ਉੱਤੇ ਸ਼ਰਧਾਂਜਲੀ ਦੇ ਕੇ ਮਨਾਇਆ ਗਿਆ ਇਸ ਮੌਕੇ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਮੁੱਖ ਮਹਿਮਾਨ ਵਜੋਂ ਪਹੁੰਚੇ ਇਸ ਤੋਂ ਇਲਾਵਾ ਸਾਰਾਗੜੀ ਫਾਊਂਡੇਸ਼ਨ ਦੇ ਮੈਂਬਰ ਅਤੇ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਵੱਲੋਂ ਵੀ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ ਗਈ ਸੇਟ ਸੋਲਜਰ ਇਲੀਟ ਕਾਨਵੈਂਟ ਸਕੂਲ ਚੰਡਿਆਲਾ ਗੁਰੂ ਦੇ ਐਨਸੀਸੀ ਵਿੰਗ ਦੇ ਬੱਚਿਆਂ ਵੱਲੋਂ ਜਿੱਥੇ 21 ਸ਼ਹੀਦ ਸਿੰਘਾਂ ਨੂੰ ਸਲਾਮੀ ਦਿੱਤੀ ਗਈ ਉੱਥੇ ਹੀ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਅਤੇ ਦੇਸ਼ ਭਗਤੀ ਦਾ ਗੀਤ ਵੀ ਪੇਸ਼ ਕੀਤਾ ਗਿਆ ਇਸ ਮੌਕੇ ਰਾਸ਼ਟਰੀ ਗਾਨ ਤੋਂ ਬਾਅਦ ਪੱਤਰਕਾਰਾਂ ਨੂੰ ਇਤਿਹਾਸ ਦੀ ਜਾਣਕਾਰੀ ਦਿੰਦੇ ਹੋਏ ਗੁਰਿੰਦਰ ਪਾਲ ਸਿੰਘ ਜੋਸਨ ਨੇ ਕਿਹਾ ਕਿ ਕਿਵੇਂ ਸ਼ਹੀਦ ਸਿੰਘਾਂ ਦੀ ਪ੍ਰੇਰਨਾ ਦੇ ਨਾਲ ਉਹਨਾਂ ਨੇ ਕਿ ਸਾਰਾ ਗੜੀ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਲੱਭਿਆ ਇਤਿਹਾਸ ਮੁਤਾਬਕ ਦੱਸੇ ਗਏ ਸਰੂਪ ਬਣਵਾਏ ਗਏ ਤਾਂ ਜੋ ਪੂਰੀ ਦੁਨੀਆ ਵਿੱਚ ਬਹਾਦਰੀ ਦੀ ਮਿਸਾਲ ਦੀ ਪਹਿਚਾਨ ਹੋ ਸਕੇ ਗੁਰਿੰਦਰ ਪਾਲ ਸਿੰਘ ਜੋਸਨ ਵੱਲੋਂ ਸਰਕਾਰਾਂ ਅਤੇ ਸੰਸਥਾਵਾਂ ਦੇ ਪ੍ਰਤੀ ਨਰਾਜਗੀ ਜਾਹਿਰ ਕੀਤੀ ਗਈ ਉਹਨਾਂ ਨੇ ਕਿਹਾ ਕਿ ਅੱਜ ਤੋਂ ਚਾਰ ਸਾਲ ਪਹਿਲਾਂ ਚੀਫ ਖਾਲਸਾ ਦੀਵਾਨ ਸੰਸਥਾ ਨੂੰ ਉਹਨਾਂ ਵੱਲੋਂ ਆਪਣੀ ਕੀਤੀ ਗਈ ਖੋਜ ਦੇ ਆਧਾਰ ਤੇ ਚੌਥੀ ਅਤੇ ਅੱਠਵੀਂ ਜਮਾਤ ਲਈ ਸਾਰਾਗੜੀ ਦੇ ਇਤਿਹਾਸ ਦਾ ਇੱਕ ਖਰੜਾ ਦਿੱਤਾ ਗਿਆ ਸੀ ਅਤੇ ਸੰਸਥਾ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਇਹ ਸਕੂਲ ਦੇ ਸਿਲੇਬਸ ਵਿੱਚ ਸ਼ਾਮਿਲ ਕਰ ਲਿੱਤਾ ਜਾਵੇਗਾ ਜਦ ਕਿ ਪਿਛਲੇ ਸਾਲ ਦੁਬਾਰਾ ਇਸ ਬਾਰੇ ਪੁੱਛਣ ਤੇ ਪਤਾ ਚੱਲਿਆ ਕਿ ਇਹ ਖੋਜ ਪੱਤਰ ਦਾ ਖਰੜਾ ਸੰਸਥਾ ਵੱਲੋਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ ਦੇ ਦਿੱਤਾ ਗਿਆ ਹੈ ਜੋਸਨ ਨੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਇਹ ਖੋਜ ਸਿਰਫ ਉਹਨਾਂ ਵੱਲੋਂ ਕੀਤੀ ਗਈ ਸੀ ਅਤੇ ਚੀਫ ਖਾਲਸਾ ਦੀਵਾਨ ਜੋ ਕਿ ਸਿੱਖਾਂ ਦੀ ਸਿਰਮੌਰ ਵਿੱਦਿਅਕ ਸੰਸਥਾ ਮੰਨੀ ਜਾਂਦੀ ਹੈ ਉਸ ਵੱਲੋਂ ਪਿਛਲੇ ਚਾਰ ਵਰਿਆਂ ਤੋਂ ਇਸ ਖੋਜ ਪੱਤਰ ਨੂੰ ਛਾਪਿਆ ਨਹੀਂ ਜਾ ਸਕਿਆ
ਉਹਨਾਂ ਕਿਹਾ ਕਿ ਜਨਵਰੀ 2026 ਵਿੱਚ ਪਾਕਿਸਤਾਨ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲਵਾ ਮਿਊਜ਼ੀਅਮ ਬਣਾ ਕੇ ਉਸ ਵਿੱਚ ਬੁੱਤ ਸਥਾਪਿਤ ਕੀਤਾ ਗਿਆ ਹੈ ਇਸ ਦਾ ਉਦਘਾਟਨ ਉਥੋਂ ਦੇ ਮੰਤਰੀਆਂ ਅਤੇ ਅਧਿਕਾਰੀਆਂ ਵੱਲੋਂ ਕੀਤਾ ਗਿਆ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਵੱਡੀ ਮਿਸਾਲ ਹੈ ਆਪਣੀ ਖੋਜ ਬਾਰੇ ਵਧੇਰੇ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਅਜ਼ਰਬਾਈ ਜਾਨ ਅਤੇ ਇਰਾਕ ਦੇ ਹੋਰ ਇਲਾਕਿਆਂ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਕੀਤੀਆਂ ਸਨ ਉੱਥੇ ਵੀ ਹੁਣ ਤੱਕ ਗੁਰੂ ਨਾਨਕ ਸਾਹਿਬ ਦੀਆਂ ਉਹਨਾਂ ਥਾਵਾਂ ਤੇ ਜਾ ਕੇ ਨਿਸ਼ਾਨ ਸਾਹਿਬ ਚੜਾਏ ਗਏ ਹਨ
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕਿਹਾ ਕਿ ਦੇਸ਼ ਦੁਨੀਆ ਭਰ ਵਿੱਚ ਕਿਤੇ ਵੀ ਜਦੋਂ ਸੰਘਰਸ਼ ਦੀ ਜਰੂਰਤ ਪਈ ਹੈ ਤਾਂ ਪੰਜਾਬੀਆਂ ਨੇ ਹਮੇਸ਼ਾ ਅੱਗੇ ਵੱਧ ਕੇ ਹੀ ਇਸ ਵਿੱਚ ਹਿੱਸਾ ਲਿਆ ਹੈ ਸਾਰਾਗੜੀ ਸ਼ਹੀਦਾਂ ਦੇ 21 ਸਿੰਘਾਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਕਿਵੇਂ 21 ਸਿੰਘਾਂ ਨੇ ਥੋੜੇ ਜਿਹੇ ਹਥਿਆਰਾਂ ਅਤੇ ਗੋਲੀ ਸਿੱਕੇ ਨਾਲ ਉਥੋਂ ਦੇ 400 ਕਬਾਇਲੀ ਪਠਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਆਪ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋਏ ਉਹਨਾਂ ਨੇ ਗੁਰਿੰਦਰ ਪਾਲ ਸਿੰਘ ਜੋਸਨ ਦੇ ਉਪਰਾਲੇ ਦੀ ਸਲਾਗਾ ਕਰਦੇ ਹੋਏ ਕਿਹਾ ਕਿ ਡਾਕਟਰ ਜੋਸਨ ਦੇ ਉਪਰਾਲੇ ਸਦਕਾ ਅੱਜ ਸਾਰੀ ਦੁਨੀਆ ਸਾਰਾਗੜੀ ਦੇ 21 ਸਿੰਘ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਜਾਣਦੀ ਹੈ ਉਹਨਾਂ ਨੇ ਗੋਲਡਨ ਗੇਟ ਤੇ ਬਣੇ ਹੋਏ 21 ਸਾਰਾਗੜੀ ਦੇ ਸ਼ਹੀਦਾਂ ਦੀ ਯਾਦਗਾਰ ਦੀ ਸਾਂਭ ਸੰਭਾਲ ਦੀ ਗੱਲ ਕਰਦੇ ਹੋਏ ਕਿਹਾ ਕਿ ਅਕਸਰ ਯਾਦਗਾਰਾਂ ਬਣ ਜਾਂਦੀਆਂ ਹਨ ਪਰ ਉਹਨਾਂ ਦੀ ਸਾਂਭ ਸੰਭਾਲ ਪਿੱਛੋਂ ਕਰਨ ਵਾਲਾ ਕੋਈ ਵੀ ਨਹੀਂ ਹੁੰਦਾ ਉਹਨਾਂ ਕਿਹਾ ਕਿ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਉਹ ਵਿਸ਼ਵਾਸ ਦਵਾਉਂਦੇ ਹਨ ਕਿ ਇਸ ਯਾਦਗਾਰ ਦੀ ਸਾਂਭ ਸੰਭਾਲ ਦਾ ਵਿਸ਼ੇਸ਼ ਧਿਆਨ ਰੱਖਣਗੇ ਇਸ ਮੌਕੇ ਜੰਡਿਆਲਾ ਗੁਰੂ ਤੋਂ ਸੇਂਟ ਸੋਲਜਰ ਕੋਨਵੈਂਟ ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਕਿਹਾ ਕਿ ਉਹਨਾਂ ਦਾ ਹਮੇਸ਼ਾ ਇਹ ਯਤਨ ਰਹਿੰਦਾ ਹੈ ਕਿ ਬੱਚਿਆਂ ਨੂੰ ਪੰਜਾਬ ਦੇ ਇਤਿਹਾਸ ਨਾਲ ਜੋੜਿਆ ਜਾ ਸਕੇ ਉਹਨਾਂ ਕਿਹਾ ਕਿ ਡਾਕਟਰ ਜੋਸਨ ਦਾ ਇੱਕ ਸੁਨੇਹਾ ਮਿਲਣ ਤੋਂ ਬਾਅਦ ਉਹਨਾਂ ਵੱਲੋਂ ਆਪਣੀ ਟੀਮ ਨਾਲ ਇਸ ਸਮਾਗਮ ਵਿੱਚ ਅੱਜ ਸ਼ਿਰਕਤ ਕੀਤੀ ਗਈ ਹੈ ਉਹਨਾਂ ਵੱਲੋਂ ਡਾਕਟਰ ਜੋਸਨ ਦੇ ਉਪਰਾਲੇ ਦੀ ਸਲਾਘਾ ਵੀ ਕੀਤੀ ਗਈ
- Download Babushahi App
-
-