ਅੰਬੇਡਕਰ ਦੇ ਬੁੱਤ ਦਾ ਅਪਮਾਨ ਤੇ ਨੁਕਸਾਨ ਪਹੁੰਚਾਉਣਾ ਗਿਰੀ ਹੋਈ ਮਾਨਸਿਕਤਾ ਸੋਚ- ਸਾਬਕਾ ਤਹਿਸੀਲਦਾਰ ਕੰਵਰਨਰਿੰਦਰ ਸਿੰਘ
ਲੁਧਿਆਣਾ, 9 ਸਤੰਬਰ (ਦੀਪਕ ਜੈਨ) ਜਲੰਧਰ ਬਾਈਪਾਸ ਵਿਖੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਜ਼ੋ ਕਿਸੇ ਇੱਕ ਸਮਾਜ ਦੇ ਨਹੀਂ ਬਲਕਿ ਹਰ ਇੱਕ ਸਮਾਜ ਦੇ ਸਾਂਝੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਤਹਿਸੀਲਦਾਰ ਕੰਵਰਨਰਿੰਦਰ ਸਿੰਘ ਸੀਨੀਅਰ ਲੀਡਰ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਕੇਵਲ ਇੱਕ ਜਾਤ ਦੇ ਨਹੀਂ ਸਗੋਂ ਇਹ ਸਭ ਧਰਮਾਂ ਦੇ ਸਾਂਝੇ ਹਨ ਇਨ੍ਹਾਂ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣਾ ਗਿਰੀ ਹੋਈ ਮਾਨਸਿਕਤਾ ਕੋਝੀ ਸਾਜ਼ਿਸ਼ ਹੈ। ਜ਼ੋ ਧਰਮਾਂ ਵਿੱਚ ਪਾੜ ਪਾਕਿ ਆਪਣੀਆਂ ਵੋਟਾਂ ਪੱਕੀਆਂ ਕਰਨੀਆਂ ਚਾਹੁੰਦੇ ਹਨ ਅਤੇ ਲੱਗੇ ਫ਼ਸਾਦ ਕਰਵਾਉਣਾ ਚਾਹੁੰਦੇ ਹਨ। ਇਸ ਕੋਝੀ ਹਰਕਤ ਅਤੇ ਕੀਤੇ ਗਏ ਬੁੱਤ ਦੇ ਅਪਮਾਨ ਨੂੰ ਉਸ ਮੁਲਜ਼ਮ ਨੂੰ ਜਲਦ ਤੋਂ ਜਲਦ ਪਕੜ ਕੇ ਸਲਾਖਾਂ ਦੇ ਪਿੱਛੇ ਸੁੱਟਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਾੜੇ ਆਚਰਨ ਵਾਲੇ ਇਹੋ ਜਿਹੀ ਕੋਝੀਆਂ ਹਰਕਤਾਂ ਕਰਨ ਵਾਲੇ ਤੇ ਸਖ਼ਤ ਰੁੱਖ ਅਪਣਾਉਂਨਾ ਚਾਹੀਦਾ ਹੈ। ਤਾਂ ਜ਼ੋ ਭਵਿੱਖ ਵਿੱਚ ਕੋਈ ਵੀ ਇਹੋ ਜਿਹੀ ਕੋਝੀ ਹਰਕਤ ਨਾ ਕਰ ਸਕੇ।
- Download Babushahi App
-
-