ਐਮੀ ਵਿਰਕ ’ਤੇ ਗੋਲੀਬਾਰੀ ਦੀ ਖ਼ਬਰ ਨੂੰ ਪਿਤਾ ਨੇ ਦੱਸਿਆ ਗਲਤ, ਕਿਹਾ- ਬਿਨਾਂ ਪੁਸ਼ਟੀ ਦੇ ਚਲਾਈਆਂ ਗਈਆਂ ਰਿਪੋਰਟਾਂ
ਚੰਡੀਗੜ੍ਹ, 9 ਸਤੰਬਰ 2026: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨਾਲ ਕੈਨੇਡਾ ਦੇ ਐਬਟਸਫੋਰਡ ਵਿੱਚ ਗੋਲੀਬਾਰੀ ਦੀ ਘਟਨਾ ਵਾਪਰਨ ਸਬੰਧੀ ਸਾਹਮਣੇ ਆ ਰਹੀਆਂ ਖ਼ਬਰਾਂ ’ਤੇ ਉਨ੍ਹਾਂ ਦੇ ਪਿਤਾ ਕੁਲਜੀਤ ਸਿੰਘ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਐਮੀ ਵਿਰਕ ਨੂੰ ਨਿਸ਼ਾਨਾ ਬਣਾ ਕੇ ਕਿਸੇ ਤਰ੍ਹਾਂ ਦੀ ਗੋਲੀਬਾਰੀ ਨਹੀਂ ਹੋਈ।
ਕੁਲਜੀਤ ਸਿੰਘ ਨੇ ਕਿਹਾ ਕਿ ਕੁਝ ਮੀਡੀਆ ਅਦਾਰਿਆਂ ਵੱਲੋਂ ਬਿਨਾਂ ਪੂਰੀ ਤਸਦੀਕ ਕੀਤੇ ਐਮੀ ਵਿਰਕ ’ਤੇ ਗੋਲੀਬਾਰੀ ਹੋਣ ਦੀ ਖ਼ਬਰ ਚਲਾ ਦਿੱਤੀ ਗਈ, ਜੋ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਖ਼ਬਰਾਂ ਕਾਰਨ ਗਾਇਕ ਦੇ ਪ੍ਰਸ਼ੰਸਕਾਂ ਅਤੇ ਪਰਿਵਾਰ ਵਿੱਚ ਬੇਲੋੜੀ ਚਿੰਤਾ ਪੈਦਾ ਹੋਈ ਹੈ।
ਇਸੇ ਦੌਰਾਨ ਐਮੀ ਵਿਰਕ ਦੇ ਇੱਕ ਹੋਰ ਕਰੀਬੀ ਰਿਸ਼ਤੇਦਾਰ ਨੇ ਵੀ ਗੋਲੀਬਾਰੀ ਵਿੱਚ ਗਾਇਕ ਦੇ ਨਿਸ਼ਾਨਾ ਬਣਨ ਦੀ ਗੱਲ ਤੋਂ ਇਨਕਾਰ ਕੀਤਾ ਹੈ। ਰਿਸ਼ਤੇਦਾਰ ਮੁਤਾਬਕ ਉਹ ਐਮੀ ਵਿਰਕ ਦੇ ਨਾਲ ਉਸ ਸਮੇਂ ਮੌਜੂਦ ਸਨ, ਜਦੋਂ ਉਹ ਐਬਟਸਫੋਰਡ, ਕੈਨੇਡਾ ਵਿੱਚ ਯਾਤਰਾ ਕਰ ਰਹੇ ਸਨ। ਉਨ੍ਹਾਂ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਕਿਸੇ ਗੋਲੀਬਾਰੀ ਦਾ ਸਾਹਮਣਾ ਨਹੀਂ ਕਰਨਾ ਪਿਆ।
- Download Babushahi App
-
-