ਸੇਂਟ ਕਬੀਰ ਪਬਲਿਕ ਸਕੂਲ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ
ਅਧਿਆਪਕ ਦਿਵਸ ਮੌਕੇ ਸੇਂਟ ਕਬੀਰ ਪਬਲਿਕ ਸਕੂਲ ਵਿੱਚ ਸ਼ਾਨਦਾਰ ਸਮਾਰੋਹ
ਰੋਹਿਤ ਗੁਪਤਾ
ਗੁਰਦਾਸਪੁਰ 7 ਸਤੰਬਰ
ਅਧਿਆਪਕ ਆਉਣ ਵਾਲੇ ਭਵਿੱਖ ਦੇ ਨਿਰਮਾਤਾ ਹੁੰਦੇ ਹਨ ਇਸ ਨੂੰ ਮੁੱਖ ਰੱਖਦਿਆਂ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ-ਗੁਰਦਾਸਪੁਰ ਵਿੱਚ ਅਧਿਆਪਕ ਦਿਵਸ ਬਹੁਤ ਹੀ ਦਿਲ ਖਿੱਚਵੇ ਅੰਦਾਜ਼ ਵਿੱਚ ਮਨਾਇਆ ਗਿਆ । ਇਸ ਮੌਕੇ ਪ੍ਰਿੰਸੀਪਲ ਐਸ.ਬੀ.ਨਾਯਰ ਜੀ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਦਾ ਅਗਾਜ ਸਕੂਲ ਦੇ ਸੰਸਥਾਪਕ ਸਵਰਗੀ ਸਰਦਾਰ ਹਰਪਾਲ ਸਿੰਘ ਜੀ ਨੂੰ ਯਾਦ ਕਰਦਿਆਂ ਅਤੇ ਉਹਨਾਂ ਦੀਆਂ ਸਕੂਲ ਪ੍ਰਤੀ ਇੱਛਾਵਾਂ ਨੂੰ ਪੂਰਾ ਕਰਨ ਦਾ ਪ੍ਰਣ ਕਰਦਿਆਂ ਕੀਤਾ ਗਿਆ।ਇਸ ਉਪਰੰਤ ਸਕੂਲ ਅਧਿਆਪਕਾ ਸੁਨੀਤ ਠਾਕੁਰ ਨੇ ਮੰਚ ਦਾ ਸੰਚਾਲਨ ਕੀਤਾ ਅਤੇ ਪੰਜਾਬੀ ਵਿਭਾਗ ਦੇ ਅਧਿਆਪਕ ਗੁਲਾਬ ਸਿੰਘ ਨੇ ਅਧਿਆਪਕ ਦਿਵਸ ਦੀ ਮਹਾਨਤਾ ਦੱਸਦਿਆਂ ਆਪਣੇ ਵਿਚਾਰ ਸਾਰਿਆਂ ਸਨਮੁਖ ਰੱਖੇ। ਪ੍ਰੋਗਰਾਮ ਦੀ ਸ਼ੁੱਭ ਸ਼ੁਰੂਆਤ ਕਰਦੇ ਹੋਏ ਪ੍ਰਿੰਸੀਪਲ ਐਸ.ਬੀ ਨਾਯਰ ਦੁਆਰਾ ਸਾਰੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਉਪਰੰਤ ਹਿੰਦੀ ਵਿਭਾਗ ਦੇ ਅਧਿਆਪਕ ਦੀਪਤੀ ਖੰਨਾ ਨੇ ਆਪਣੀ ਮਧੁਰ ਆਵਾਜ਼ ਵਿੱਚ ਭਜਨ ਦਾ ਗਾਇਨ ਕੀਤਾ।
ਅਧਿਆਪਕ ਰਾਹੁਲ ਕੁਮਾਰ ਨੇ ਗਿਟਾਰ ਦੀਆਂ ਧੁਨਾਂ ਤੇ ਗੀਤਾਂ ਦੀ ਪੇਸ਼ਕਾਰੀ ਕਰਕੇ ਮਾਹੌਲ ਵਿੱਚ ਖੂਬ ਰੰਗ ਬੰਨਿਆ।
ਸਮਾਗਮ ਵਿਚ ਵਿਸ਼ੇਸ਼ ਆਕਰਸ਼ਣ ਸਕੂਲੀ ਅਧਿਆਪਕ ਮਿਸਟਰ ਸ਼ਬੀਰ ਜੀ ਦੁਆਰਾ ਅਧਿਆਪਕਾਂ ਲਈ ਕਰਵਾਈਆਂ ਗਈਆਂ ਮਨੋਰੰਜਕ ਖੇਡਾਂ ਅਤੇ ਗਤੀ ਵਿਧੀਆਂ ਰਹੀਆਂ।ਉਪਰੰਤ ਅਧਿਆਪਕ ਪਵਨਦੀਪ ਕੌਰ ਦੁਆਰਾ ਅਧਿਆਪਕਾਂ ਦੀ ਅਣਥੱਕ ਮਿਹਨਤ ਸਬੰਧੀ ਦਿਲ ਖਿੱਚਵੇਂ ਗੀਤ ਦੀ ਪੇਸ਼ਕਾਰੀ ਕੀਤੀ ਗਈ।
ਇਸ ਖਾਸ ਮੌਕੇ ਤੇ ਸਕੂਲ ਵਿੱਚ 15 ਸਾਲ ਤੱਕ ਆਪਣੀ ਸੇਵਾ ਨਿਭਾਉਣ ਵਾਲੇ ਲਗਭਗ 24 ਦੇ ਕਰੀਬ ਅਧਿਆਪਕਾਂ ਨੂੰ ਸਨਮਾਨ ਪੱਤਰ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮਿਹਨਤੀ ਸੁਭਾਅ ਅਤੇ ਸਕੂਲ ਪ੍ਰਤੀ ਆਪਣੇ ਸਮਰਪਣ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ
ਵੱਖ ਵੱਖ ਖੇਤਰ ਵਿੱਚ ਵੱਖਰੀ ਭੂਮਿਕਾ ਨਿਭਾਉਣ ਵਾਲੇ 15 ਹੋਣਹਾਰ ਅਧਿਆਪਕਾਂ ਨੂੰ ਵੀ ਉਨ੍ਹਾਂ ਦੀ ਕਾਬਲੀਅਤ ਅਤੇ ਮਿਹਨਤੀ ਸੁਭਾਅ ਕਾਰਨ
ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਦੁਆਰਾ ਹਾਊਸ ਬੋਰਡਾਂ ਨੂੰ ਸੁੰਦਰ ਕਲਾਕ੍ਰਿਤੀਆਂ ਨਾਲ ਸਜਾਇਆ ਗਿਆ। ਸਕੂਲ ਪ੍ਰਬੰਧਕਾਂ ਦੁਆਰਾ ਅਧਿਆਪਕਾਂ ਦੇ ਖਾਣ- ਪੀਣ ਦਾ ਉਚੇਚਾ ਪ੍ਰਬੰਧ ਕੀਤਾ ਗਿਆ। ਸਮੁੱਚੇ ਰੂਪ ਵਿੱਚ ਅਧਿਆਪਕ ਦਿਵਸ ਮੌਕੇ ਸਾਰਿਆਂ ਨੇ ਖ਼ੂਬ ਮਨੋਰੰਜਨ ਕੀਤਾ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਐਸ.ਬੀ.ਨਾਯਰ ਪ੍ਰਬੰਧਕ ਮੈਂਬਰ ਮੈਡਮ ਨਵਦੀਪ ਕੌਰ ਅਤੇ ਮੈਡਮ ਕੁਲਦੀਪ ਕੌਰ ਵੱਲੋਂ ਸਾਰੇ ਅਧਿਆਪਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਅਧਿਆਪਕ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਗਈਆਂ। ਅਧਿਆਪਕਾਂ ਨੂੰ ਹਮੇਸ਼ਾ ਸੱਚੇ ਮਨ ਨਾਲ ਆਪਣਾ ਕਰਤੱਵ ਨਿਭਾਉਂਦੇ ਰਹਿਣ ਦੀ ਪ੍ਰੇਰਨਾ ਵੀ ਦਿੱਤੀ। ਇਸ ਮੌਕੇ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
- Download Babushahi App
-
-