ਜਰਨੈਲ ਸਿੰਘ ਜੱਸਲ ਪ੍ਰਧਾਨ ਤੇ ਡਾ.ਭੁਪਿੰਦਰ ਸਿੰਘ ਬੇਦੀ ਬਣੇ ਗੁਰਦੁਆਰਾ ਬਾਬਾ ਨਾਮਦੇਵ ਦੇ ਜਨਰਲ ਸਕੱਤਰ
ਬਰਨਾਲਾ, 18 ਅਗਸਤ ਸਥਾਨਕ ਕੱਚਾ ਕਾਲਜ ਰੋਡ ਸਥਿਤ ਗੁਰਦੁਆਰਾ ਬਾਬਾ ਨਾਮਦੇਵ ਦੇ ਨਵੇਂ ਪ੍ਰਬੰਧਕ ਕਮੇਟੀ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਕਮੇਟੀ ਦੇ ਮੀਡੀਆ ਸਕੱਤਰ ਗੁਰਜੰਟ ਸਿੰਘ ਸੋਨਾ ਨੇ ਦੱਸਿਆ ਕਿ ਲੰਘੇ ਦਿਨੀਂ ਪਿਛਲੇ ਪ੍ਰਬੰਧਕ ਕਮੇਟੀ ਪ੍ਰਧਾਨ ਜੋਗਿੰਦਰ ਸਿੰਘ ਕੈਂਥ ਦੇ ਦੇਹਾਂਤ ਉਪਰੰਤ ਇੱਥੇ ਸ਼ਹਿਰ ਦੇ ਟਾਂਕ ਕਸ਼ੱਤਰੀ (ਦਰਜ਼ੀ) ਭਾਈਚਾਰੇ ਦੇ ਆਗੂਆਂ ਤੇ ਪਤਵੰਤਿਆਂ ਦੀ ਮੀਟਿੰਗ ਹੋਈ।ਵਿਛੜੇ ਪ੍ਰਧਾਨ ਸ੍ਰੀ ਕੈਂਥ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਹੋਈ ਚੋਣ ਦੌਰਾਨ ਗੁਰਦੁਆਰਾ ਬਾਬਾ ਨਾਮਦੇਵ ਪ੍ਰਬੰਧਕ ਕਮੇਟੀ ਦੇ ਮਾਸਟਰ ਜੀਤ ਸਿੰਘ, ਸੁਖਦੇਵ ਸਿੰਘ ਸਾਗੂ ਤੇ, ਅਜੈਬ ਸਿੰਘ ਸਰਪ੍ਰਸਤ , ਜਰਨੈਲ ਸਿੰਘ ਜੱਸਲ ਪ੍ਰਧਾਨ , ਅਰਜਨ ਸਿੰਘ ਬਿੱਟੂ ਸੀਨੀਅਰ ਮੀਤ ਪ੍ਰਧਾਨ, ਕੇਵਲ ਸਿੰਘ ਵੀਨਸ, ਅਮਰੀਕ ਸਿੰਘ, ਕੁਲਵਿੰਦਰ ਸਿੰਘ ਕਾਲਾ ਤੇ ਪਰਵਿੰਦਰ ਸਿੰਘ ਵੈਲਕਮ ਟੇਲਰ ਮੀਤ ਪ੍ਰਧਾਨ, ਭੁਪਿੰਦਰ ਸਿੰਘ ਬੇਦੀ ਜਨਰਲ ਸਕੱਤਰ, ਪਰਮਜੀਤ ਸਿੰਘ ਪੱਪੂ ਸਟੇਜ ਸਕੱਤਰ, ਜਗਸੀਰ ਸਿੰਘ ਸੀਰਾ ਖਜ਼ਾਨਚੀ , ਧਰਮਿੰਦਰ ਸਿੰਘ ਬਿੱਟੂ ਸਹਾਇਕ ਖਜ਼ਾਨਚੀ, ਗੁਰਜੰਟ ਸਿੰਘ ਸੋਨਾ ਮੀਡੀਆ ਸਕੱਤਰ ਚੁਣੇ ਗਏ।
ਇਸੇ ਤਰ੍ਹਾਂ ਮਲਕੀਤ ਸਿੰਘ ਪੁਰਬਾ(ਨਿਊ ਪੁਰਬਾ ਟੇਲਰਜ਼), ਯਾਦਵਿੰਦਰ ਸਿੰਘ ਟੋਨੀ, ਕੌਰ ਸਿੰਘ ਉੱਪਲੀ, ਜਗਸੀਰ ਸਿੰਘ ਸੀਰਾ, ਕੁਲਵਿੰਦਰ ਸਿੰਘ ਕਾਲਾ, ਧਰਮਿੰਦਰ ਸਿੰਘ ਬਿੱਟੂ ਤੇ ਰਵਿੰਦਰ ਸਿੰਘ ਵਰਨ ਅਧਾਰਿਤ ਸੱਤ ਮੈਂਬਰੀ ਸਲਾਹਕਾਰ ਕਮੇਟੀ ਗਠਿਤ ਕੀਤੀ ਗਈ।ਇਸ ਤੋਂ ਇਲਾਵਾ ਕਾਰਜਕਾਰਨੀ ਮੈਂਬਰ ਤੇ ਯੂਥ ਵਿੰਗ ਅਹੁਦੇਦਾਰ ਵੀ ਨਿਯੁਕਤ ਕੀਤੇ ਗਏ। ਇਸ ਮੌਕੇ ਨਵੀਂ ਆਗੂ ਟੀਮ ਨੇ ਗੁਰਦੁਆਰਾ ਸਾਹਿਬ ਤੇ ਭਾਈਚਾਰੇ ਪ੍ਰਤੀ ਨਿਰਸਵਾਰਥ ਪਰ ਪੂਰੀ ਇਮਾਨਦਾਰੀ ਤੇ ਸ਼ਿੱਦਤ ਨਾਲ ਸੇਵਾਵਾਂ ਦੇਣ ਦਾ ਅਹਿਦ ਲਿਆ।
- Download Babushahi App
-
-