Breaking: ਡੱਲੇਵਾਲ ਵੱਲੋਂ ਖਨੌਰੀ ਬਾਰਡਰ ’ਤੇ ਪੱਕਾ ਮੋਰਚਾ ਲਾਉਣ ਦਾ ਐਲਾਨ
ਬਾਬੂਸ਼ਾਹੀ ਨੈਟਵਰਕ
ਖਨੌਰੀ, 16 ਅਗਸਤ, 2026: ਭਾਰਤ ਅਤੇ ਅਮਰੀਕਾ ਵਿਚਾਲੇ ਹੋ ਰਹੇ ਵਪਾਰ ਸਮਝੌਤੇ ਦਾ ਵਿਰੋਧ ਕਰਦਿਆਂ ਦਿੱਲੀ ਕੂਚ ਕਰਨ ਦਾ ਐਲਾਨ ਕਰਨ ਵਾਲੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਬਾਰਡਰ ’ਤੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ।
ਡੱਲੇਵਾਲ ਨੇ ਅੱਜ 51 ਮੈਂਬਰੀ ਜੱਥੇ ਦੀ ਅਗਵਾਈ ਕਰਦਿਆਂ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਹਰਿਆਣਾ ਪੁਲਿਸ ਨੇ ਪੱਕੇ ਬੈਰੀਕੇਡ ਤੇ ਕੰਡਿਆਲੀ ਤਾਰ ਲਗਾ ਕੇ ਪੰਜਾਬ-ਹਰਿਆਣਾ ਬਾਰਡਰ ਖਨੌਰੀ ਵਿਖੇ ਬੰਦ ਕਰ ਦਿੱਤਾ।
ਹਰਿਆਣਾ ਸਰਕਾਰ ਨੇ ਡੱਲੇਵਾਲ ਨੂੰ ਗੱਲਬਾਤ ਦਾ ਸੱਦਾ ਦਿੱਤਾ ਪਰ ਦੋ ਗੇੜ ਦੀ ਗੱਲਬਾਤ ਅਸਫਲ ਰਹਿਣ ਤੋਂ ਬਾਅਦ ਹੁਣ ਡੱਲੇਵਾਲ ਨੇ ਖਨੌਰੀ ਵਿਖੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ। ਖਨੌਰੀ ਬਾਰਡਰ ’ਤੇ ਹਾਲਾਤ ਹੁਣ ਇਕ ਵਾਰ ਫਿਰ ਤੋਂ ਫਰਵਰੀ 2024 ਵਾਲੇ ਹੋ ਗਏ ਹਨ ਜਦੋਂ ਉਸ ਵੇਲੇ ਵੀ ਡੱਲੇਵਾਲ ਨੇ ਪੱਕਾ ਮੋਰਚਾ ਲਗਾਇਆ ਸੀ।
ਉਸ ਵੇਲੇ ਵੀ ਆਮ ਲੋਕ ਖੱਜਲ ਖੁਆਰ ਹੋਏ ਸੀ ਤੇ ਅੱਜ ਵੀ ਹਰਿਆਣਾ ਤੇ ਦਿੱਲੀ ਜਾਣ ਵਾਸਤੇ ਖਨੌਰੀ ਵਾਲਾ ਰਸਤਾ ਵਰਤਣ ਵਾਲੇ ਖੱਜਲ ਖੁਆਰ ਹੋ ਰਹੇ ਹਨ।
- Download Babushahi App
-
-