ਦਰੋਣਾਚਾਰੀਆ ਪ੍ਰਮੋਦ ਕੁਮਾਰ ਪੁੱਜੇ ਪਟਿਆਲਾ ਖਿਡਾਰੀਆਂ ਨਾਲ ਕੀਤੇ ਕੁਝ ਨੁਕਤੇ ਸਾਂਝੇ
ਸੋਸ਼ਲ ਮੀਡੀਆ ਛੱਡ ਕੇ ਖੇਡਾਂ ਵੱਲ ਦੇਣ ਨੌਜਵਾਨ ਧਿਆਨ ਜਨਰਲ ਸਕੱਤਰ ਪ੍ਰਮੋਦ ਕੁਮਾਰ
ਖਿਡਾਰੀ ਹੀ ਅਸਲ ਦੇਸ਼ ਦਾ ਭਵਿੱਖ ਯੋਗੇਸ਼ ਸ਼ੈਲੀ ਡਾਇਰੈਕਟਰ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 18 ਅਗਸਤ 2026:-
ਆਦਿਤਿਆ ਬੈਡਮਿੰਟਨ ਅਕੈਡਮੀ ਚ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਪ੍ਰਮੋਦ ਕੁਮਾਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਯੋਗੇਸ਼ ਸ਼ੈਲੀ ਡਾਇਰੈਕਟਰ, ਪੈਰਾ ਐਥਲੀਟ ਡਿਵੈਲਪਮੈਂਟ, ਪੈਰਾਲੰਪਿਕ ਦੀ ਅਗਵਾਈ ਚ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਖਿਡਾਰੀਆਂ ਦੀ ਹੌਂਸਲਾ ਫਜਾਈ ਕੀਤੀ ਜੀ ਆਇਆ ਕਿਹਾ ਇਸ ਮੌਕੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ
ਪ੍ਰਮੋਦ ਕੁਮਾਰ ਨੇ ਕਿਹਾ ਕਿ ਇਸ ਵਾਰ ਕਾਮਨਵੈਲਥ ਖੇਡਾਂ ਵਿੱਚ ਭਾਰਤੀ ਬਾਕਸਿੰਗ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਮੈਡਲ ਜਿੱਤੇ ਹਨ, ਜਿਨ੍ਹਾਂ ਵਿੱਚ 7 ਸੋਨੇ ਦੇ ਤਗਮੇ ਸ਼ਾਮਲ ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਜੋ ਕਿ ਖਿਡਾਰੀਆਂ ਨੂੰ ਖਾ ਰਿਹਾ ਹੈ ਸੋਸ਼ਲ ਮੀਡੀਆ ਦੀ ਅਸਲ ਵਰਤੋਂ ਨਹੀਂ ਹੋ ਰਹੀ ਸਗੋਂ ਦੁਰਵਰਤੋਂ ਜਿਆਦਾ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹੈ ਕਿ ਉਹ ਵੱਧ ਤੋਂ ਵੱਧ ਖੇਡਾਂ ਵੱਲ ਆਓ ਤਾਂ ਜੋ ਕਿ ਆਪਣਾ ਤੇ ਹੋਰ ਖਿਡਾਰੀਆਂ ਦਾ ਵੀ ਭਵਿੱਖ ਬਣ ਸਕੇ ਇਸ ਦੇ ਨਾਲ ਹੀ ਉਹਨਾਂ ਗੱਲ ਕਰਦਿਆਂ ਕਿਹਾ ਕਿ ਦੋ ਨਵੇਂ ਖਿਡਾਰੀ ਪੈਦਾ ਹੋ ਰਹੇ ਹਨ ਉਹਨਾਂ ਦਾ ਰੁਝਾਨ ਖੇਡਾਂ ਵਿੱਚ ਘੱਟ ਨਜ਼ਰ ਆ ਰਿਹਾ ਹੈ ਸਗੋਂ ਉਹਨਾਂ ਨੂੰ ਦਿਲਚਸਪੀ ਖੇਡਾਂ ਵਿੱਚ ਦਿਖਾਣੀ ਚਾਹੀਦੀ ਹੈ ਤਾਂ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚੋਂ ਆਪਣਾ ਚੰਗਾ ਭਵਿੱਖ ਬਣਾ ਸਕਣ ਇਸ ਦੇ ਨਾਲ ਉਹਨਾਂ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਕੋਈ ਵੀ ਸਰਕਾਰ ਹੋਵੇ ਉਹ ਖਿਡਾਰੀਆਂ ਨੂੰ ਬਣਦਾ ਮਾਣ ਸਤਿਕਾਰ ਦਵੇ ਬੇਸ਼ੱਕ ਕੇਂਦਰ ਸਰਕਾਰ ਅਤੇ ਵੱਖ ਵੱਖ ਸੂਬੇ ਦੀਆਂ ਸਰਕਾਰਾਂ ਖਿਡਾਰੀਆਂ ਨੂੰ ਉਤਸਾਹਿਤ ਕਰ ਰਹੀਆਂ ਹਨ ਜੇਕਰ ਕੋਈ ਖੇਡਾਂ ਵੱਲ ਪ੍ਰੇਰਿਤ ਹੁੰਦਾ ਹੈ ਤਾਂ ਉਸਨੂੰ ਜੋ ਜਿੱਤ ਵਜੋਂ ਮੈਡਲ ਮਿਲਦੇ ਹਨ ਉਸ ਦੇ ਆਧਾਰ ਤੇ ਉਸਦੀ ਪ੍ਰਮੋਸ਼ਨ ਹੋਣੀ ਚਾਹੀਦੀ ਹੈ
ਇਸ ਮੌਕੇ ਪੈਰਾ ਐਥਲੀਟ ਡਿਵੈਲਪਮੈਂਟ, ਪੈਰਾਲੰਪਿਕ ਕਮੇਟੀ ਦੇ ਡਾਇਰੈਕਟਰ ਯੋਗੇਸ਼ ਸ਼ੈਲੀ ਨੇ ਪ੍ਰਮੋਦ ਕੁਮਾਰ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰਮੋਦ ਕੁਮਾਰ ਦੇ ਇੱਥੇ ਪਹੁੰਚਣ ਨਾਲ ਖਿਡਾਰੀਆਂ ਦਾ ਹੌਸਲਾ ਵਧੇਗਾ ਅਤੇ ਉਹ ਖੇਡਾਂ ਵਿੱਚ ਹੋਰ ਅੱਗੇ ਵਧਣ ਲਈ ਪ੍ਰੇਰਿਤ ਹੋਣਗੇ। ਉਹਨਾਂ ਕਿਆ ਹੈ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਵਿੱਚ ਦਰੋਣਾਚਾਰੀਆ ਪਰਮੋਦ ਕੁਮਾਰ ਜੀ ਪਟਿਆਲਾ ਪਹੁੰਚੇ ਹਨ ਜਿੱਥੇ ਕਿ ਇਸ ਅਕੈਡਮੀ ਦੇ ਬੱਚਿਆਂ ਨੂੰ ਵੀ ਹੌਸਲਾ ਵਜਾਈ ਦਿੱਤੀ ਆ ਤੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਹਨ ਉਹਨਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਪਟਿਆਲਾ ਵਿੱਚ ਰਹਿ ਦੁਨੀਆਂ ਭਰ ਦੇ ਵਿੱਚ ਨਾਮ ਕਮਾਇਆ ਹੈ ਸੋ ਮੈਨੂੰ ਪਟਿਆਲੇ ਦੀ ਬਹੁਤ ਵੱਡੀ ਦੇਣ ਹੈ ਪਟਿਆਲ ਦੇ ਲੋਕ ਭਾਈਚਾਰਾ ਅਤੇ ਆਪਸੀ ਸਾਂਝ ਦੇ ਨਾਲ ਮਿਲ ਕੇ ਰਹਿੰਦੇ ਹਨ ਅਤੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਦੇ ਹਨ ਇਸ ਮੌਕੇ ਤੇ ਅਕੈਡਮੀ ਵੱਲੋਂ ਆਏ ਹੋਏ ਮਹਿਮਾਨ ਦਾ ਸਨਮਾਨ ਵੀ ਕੀਤਾ ਗਿਆ ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰੀ ਸੱਤੇ ਨਰਾਇਣ ਚੀਫ ਕੋਚ ਪੈਰਾਲੰਪਿਕ ਅਥਲੀਟ ਸਿਟੀ ਜੀ ਸ਼੍ਰੀ ਜੇਪੀ ਸਿੰਘ ਚੀਫ ਕੌਚ ਪੈਰਾ ਪਾਵਰ ਲਿਫਟਿੰਗ ਹਰਿੰਦਰ ਸ਼ਰਮਾ ਸ੍ਰੀ ਸ਼ੁਭਮ ਚੌਧਰੀ ਚੇਅਰਮੈਨ ਪੈਰਾ ਓਲੰਪਿਕਸ ਸਪੋਰਟਸ ਡਿਵੈਲਪਮੈਂਟ ਪੀਸੀਆਈ ਯੋਗੇਸ਼ ਸ਼ਰਮਾ ਡਾਰੈਕਟਰ ਪੈਰਾ ਅਥਲੀਟ ਡਿਵੈਲਪਮੈਂਟ ਪੈਰਾ ਪਾਵਰ ਲਿਟਿੰਗ ਪਰਮੋਦ ਕੁਮਾਰ ਸੈਕਟਰੀ ਜਨਰਲ ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ਰਣਜੀਤ ਸਿੰਘ ਐਮਡੀ ਅਦਿਤਿਆ ਬੈਡਮਿੰਟਨ ਅਕੈਡਮੀ ਪਟਿਆਲਾ ਸ੍ਰੀ ਰਜਿੰਦਰ ਸਾਹਨੀ ਸ੍ਰੀ ਪ੍ਰਵੀਨ ਜੈਨ ਸੈਕਟਰੀ ਪੰਜਾਬ ਗਰੈਪਲਿੰਗ ਵੈਸਟਲਿੰਗ ਕਮੇਟੀ ਹਰਿੰਦਰ ਸ਼ਰਮਾ ਸਤਨਾਮ ਸਿੰਘ ਸੱਤਾ ਤੋਂ ਇਲਾਵਾ ਖਿਡਾਰੀ ਹਾਜ਼ਰ ਸਨ।
- Download Babushahi App
-
-