ਯੂ ਬਿਨ ਐਪ ਅਤੇ ਖਾਲੀ ਸਬ ਸੈਂਟਰ ਤੇ ਵਾਧੂ ਡਿਊਟੀਆਂ ਦਾ ਅਣ ਮਿਥੇ ਸਮੇਂ ਲਈ ਬਾਈਕਾਟ
ਅਸ਼ੋਕ ਵਰਮਾ
ਬਠਿੰਡਾ, 3 ਅਗਸਤ 2026 : ਅੱਜ ਸਮੂਹ ਮਲਟੀਪਰਪਜ ਹੈਲਥ ਵਰਕਰ ਫੀਮੇਲ ਸਿਵਲ ਸਰਜਨ ਬਠਿੰਡਾ ਰਾਹੀਂ ਸਿਹਤ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ।ਇਸ ਦੌਰਾਨ ਸੰਦੀਪ ਕੌਰ ਬਠਿੰਡਾ ਵੱਲੋਂ ਦੱਸਿਆ ਗਿਆ ਕਿ ਸਰਕਾਰਾਂ ਫੀਮੇਲ ਭੈਣਾਂ ਤੋਂ ਸਬ ਸੈਂਟਰ ਉੱਪਰ ਵਾਧੂ ਕੰਮ ਦੇ ਕੇ ਸਾਡੇ ਅਸਲੀ ਕੰਮ ਤੋਂ ਦੂਰ ਕਰ ਰਹੀ ਹੈ। ਸਾਡਾ ਕੇਡਰ ਜੱਚਾ ਬੱਚਾ ਦੀ ਸੰਭਾਲ ਲਈ ਬਣਾਇਆ ਗਿਆ ਸੀ। ਪਰ ਹੁਣ ਸਰਕਾਰ ਸਾਡੇ ਇਸ ਕੰਮ ਤੋਂ ਦੂਰ ਕਰਕੇ ਸਾਥੋਂ ਕਲਰਕਾਂ ਦਾ ਕੰਮ ਲੈ ਰਹੀ ਹੈ। ਇਸ ਮੌਕੇ ਰਣਜੀਤ ਕੌਰ ਵੱਲੋਂ ਦੱਸਿਆ ਗਿਆ ਕਿ ਸਰਕਾਰ ਸਾਡੇ ਤੋਂ ਆਨਲਾਈਨ ਕੰਮ ਪਹਿਲ ਦੇ ਅਧਾਰ ਤੇ ਕਰਵਾਉਣਾ ਚਾਹੁੰਦੀ ਹੈ ਜੋ ਕਿ ਸਾਡਾ ਕੰਮ ਨਹੀਂ, ਪਿਛਲੇ ਸਾਡੇ ਚਾਰ ਸਾਲ ਤੋਂ ਸਰਕਾਰ ਨੇ ਸਾਡੇ ਨਾਲ ਇੱਕ ਵੀ ਮੀਟਿੰਗ ਨਹੀਂ ਕੀਤੀ।
ਇਸ ਮੌਕੇ ਜਗਮੀਤ ਕੌਰ ਨੇ ਦੱਸਿਆ ਕਿ ਹੁਣ ਅਸੀਂ ਇਸਦੀ ਵਿਰੋਧਤਾ ਕਰਦੇ ਹੋਏ ਸਾਰੇ ਆਨਲਾਈਨ ਕੰਮ ਦਾ ਬਾਈਕਾਟ ਕਰਦੇ ਹਾਂ ਜਦੋਂ ਤੱਕ ਸਾਡਾ ਸੀਐਚਓ ਵਾਲਾ ਭੱਤਾ ਪੰਜ ਹਜਾਰ ਅਤੇ ਜਨਮ ਮੌਤ ਦੇ ਕੰਮ ਦਾ ਇਨਸੈਂਟਿਵ ਇਕ ਹਜਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਆਨਲਾਈਨ ਕੰਮ ਨਹੀਂ ਕੀਤਾ ਜਾਵੇਗਾ। ਜੇਕਰ ਸਰਕਾਰ ਸਾਡੀਆਂ ਜਾਇਜ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਮੁੱਖ ਮੰਤਰੀ ਦਾ ਘਿਰਾਓ ਅਤੇ 15 ਅਗਸਤ ਨੂੰ ਜਿਲਿਆਂ ਉੱਪਰ ਝੰਡਾ ਲਹਿਰਾਉਣ ਆਉਣ ਵਾਲੇ ਐਮਐਲਏ ਦਾ ਘਿਰਾਓ ਕੀਤਾ ਜਾਵੇਗਾ । ਇਸ ਮੌਕੇ ਕਿਰਨ, ਰਾਜਵੀਰ ਕੌਰ ,ਸਤਪਾਲ ਕੌਰ, ਗੁਰਮੀਤ ਕੌਰ, ਬਲਜਿੰਦਰ ਕੌਰ, ਸੰਦੀਪ ਕੌਰ ਬਰਾੜ ਹਾਜ਼ਰ ਸਨ।
- Download Babushahi App
-
-