MLA ਬਲਕਾਰ ਸਿੰਘ ਸਿੱਧੂ ਵੱਲੋਂ ਆਕਸਫੋਰਡ ਸਕੂਲ ਭਗਤਾ ਭਾਈ ਵਿਖੇ ਖਿਡਾਰੀ ਸਨਮਾਨਿਤ
ਅਸ਼ੋਕ ਵਰਮਾ
ਭਗਤਾ ਭਾਈ, 30 ਜੁਲਾਈ 2026:‘ਦਾ ਆਕਸਫ਼ੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ’ ਵਿਖੇ 70ਵੀਆਂ ਜ਼ੋਨ ਲੈਵਲ ਖੇਡਾਂ ਦਾ ਆਰੰਭ ਬੜੇ ਉਤਸ਼ਾਹ ਨਾਲ ਹੋਇਆ।ਇਨ੍ਹਾਂ ਖੇਡਾਂ ਦਾ ਆਗਾਜ਼ ਜ਼ੋਨ ਖੇਡਾਂ ਦੇ ਪ੍ਰਧਾਨ ਮਨਦੀਪ ਸਿੰਘ, ਪ੍ਰਿੰਸੀਪਲ ਗੌਰਮਿੰਟ ਸਕੂਲ ਰਾਜਗੜ੍ਹ ਅਤੇ ਰੂਪ ਲਾਲ ਬਾਂਸਲ, ਆਕਸਫ਼ੋਰਡ ਸਕੂਲ ਭਗਤਾ ਭਾਈ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ,ਗੁਰਮੀਤ ਸਿੰਘ ਗਿੱਲ, ਪ੍ਰਧਾਨ ‘ਦਾ ਆਕਸਫ਼ੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ’ ਅਤੇ ਨਗਰ ਨਿਗਮ ਪ੍ਰਧਾਨ ਸ. ਜਗਸੀਰ ਸਿੰਘ ਪੁਨੂੰ, ਅਤੇ ਹੋਰ ਪੰਤਵੰਤੇ ਸੱਜਣਾਂ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ।ਇਨ੍ਹਾਂ ਖੇਡਾਂ ਦਾ ਸਮਾਪਤੀ ਸਮਾਰੋਹ ਸ. ਬਲਕਾਰ ਸਿੰਘ ਸਿੱਧੂ, ਐਮ. ਐਲ. ਏ, ਹਲਕਾ ਰਾਮਪੁਰਾ ਫੂਲ ਵੱਲੋਂ ਜੇਤੂ ਖਿਡਾਰੀਆਂ ਨੂੰ ਸ਼ੀਲਡਾਂ ਅਤੇ ਮੈਡਲਾਂ ਨਾਲ ਸਨਮਾਨਿਤ ਕਰਕੇ ਨੇਪਰ੍ਹੇ ਚੜ੍ਹਿਆ।ਸ
ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਜਿੱਥੇ ਸਾਡੇ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ, ਉਥੇ ਹੀ ਇਹ ਸਾਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਹਨ,ਸਾਡੇ ਚਰਿੱਤਰ ਨੂੰ ਉੱਚਾ ਚੁੱਕਦੀਆਂ ਹਨ ਅਤੇ ਸਾਨੂੰ ਨੈਤਿਕ ਬਲ ਬਖਸ਼ਦੀਆਂ ਹਨ।ਸਕੂਲ ਦੇ ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ ਜੀ ਨੇ ਵੀ ਖਿਡਾਰੀਆਂ ਦੇ ਸਨਮੁੱਖ ਹੁੰਦੇ ਕਿਹਾ ਕਿ ਇਹ ਖੇਡਾਂ ਅਧਾਰ ਹਨ।ਇਨ੍ਹਾਂ ਖੇਡਾਂ ਦੇ ਜ਼ਰੀਏ ਹੀ ਅਸੀਂ ਜ਼ਿਲਾ ਪੱਧਰ, ਰਾਜ ਪੱਧਰ ਅਤੇ ਰਾਸ਼ਟਰ ਪੱਧਰ ਦੇ ਖਿਡਾਰੀ ਬਣ ਕੇ ਚਮਕ ਸਕਦੇ ਹਨ।ਜ਼ਿਕਰਯੋਗ ਹੈ ਕਿ ਸ. ਚਮਕੌਰ ਸਿੰਘ, ਡਿਪਟੀ ਡੀ.ਓ ਬਠਿੰਡਾ, (ਐਸ.ਈ) ਅਤੇ ਸਪੋਰਟਸ ਕੁਆਰਡੀਨੇਟਰ ਸ. ਜਸਵੀਰ ਸਿੰਘ ਅਤੇ ਪ੍ਰਿੰਸੀਪਲ ਸ. ਮਨਦੀਪ ਸਿੰਘ, ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ, ਪ੍ਰਿੰਸੀਪਲ ਸ੍ਰੀ ਰਾਕੇਸ਼ ਕੁਮਾਰ ਅਤੇ ਹੈੱਡਮਾਸਟਰ ਮਨਿੰਦਰ ਸਿੰਘ ਵੱਲੋਂ ਇਨ੍ਹਾਂ ਜ਼ੋਨ ਖੇਡਾਂ ਦਾ ਮੁਆਇਨਾਂ ਕੀਤਾ ਗਿਆ।
ਇਨ੍ਹਾਂ ਜ਼ੋਨ ਖੇਡਾਂ ਵਿੱਚ ਹੈਡਬਾਲ, ਬਾਸਕਟਬਾਲ, ਵਾਲੀਬਾਲ, ਖੋ-ਖੋ, ਬੈਡਮਿੰਟਨ, ਸਕੇਟਿੰਗ ਖੇਡਾਂ ਸ਼ਾਮਲ ਸਨ।ਇਨ੍ਹਾਂ ਖੇਡਾਂ ਵਿੱਚ ਅੰਡਰ-14, ਅੰਡਰ-17, ਅੰਡਰ-19, ਅਤੇ ਸਕੇਟਿੰਗ ਦੀ ਅੰਡਰ-11 ਵਰਗ ਸ਼ਾਮਿਲ ਸਨ।
‘ਦਾ ਆਕਸਫ਼ੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ’ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਵੀ ਹਰ ਵਿਦਿਆਰਥੀ ਨੂੰ ਖੇਡਾਂ ਦੇ ਲਾਭ ਦੱਸਦੇ ਹੋਏ ਇਨ੍ਹਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
- Download Babushahi App
-
-