ਸਰਕਾਰ ਨਾਲ ਗੱਲਬਾਤ ਦਾ ਰਸਤਾ ਖੁੱਲ੍ਹਿਆ, ਜੇਪੀ ਨੱਡਾ ਨੂੰ ਮਿਲਣ ਪਹੁੰਚੇ ਕਾਕਰੋਚ ਜਨਤਾ ਪਾਰਟੀ ਆਗੂ
ਨਵੀਂ ਦਿੱਲੀ, 20 ਜੁਲਾਈ (2026): ਰਾਜਧਾਨੀ ਦਿੱਲੀ ਵਿੱਚ NEET ਪ੍ਰੀਖਿਆ ਘੁਟਾਲੇ ਅਤੇ ਪੇਪਰ ਲੀਕ ਵਿਵਾਦ ਵਿਰੁੱਧ ਪਿਛਲੇ 21 ਦਿਨਾਂ ਤੋਂ ਚੱਲ ਰਿਹਾ ਵਿਦਿਆਰਥੀ ਅੰਦੋਲਨ ਅੱਜ ਇੱਕ ਅਹਿਮ ਮੋੜ 'ਤੇ ਪਹੁੰਚ ਗਿਆ ਹੈ। "ਕਾਕਰੋਚ ਜਨਤਾ ਪਾਰਟੀ" (CJP) ਦੇ ਮੁੱਖ ਬੁਲਾਰੇ ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਨੇ ਟਵੀਟ ਰਾਹੀਂ ਪੁਸ਼ਟੀ ਕੀਤੀ ਹੈ ਕਿ ਸਰਕਾਰ ਵੱਲੋਂ ਆਏ ਸੱਦੇ ਤੋਂ ਬਾਅਦ ਉਹ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਜੇਪੀ ਨੱਡਾ (JP Nadda) ਨਾਲ ਮੁਲਾਕਾਤ ਕਰਨ ਜਾ ਰਹੇ ਹਨ।
ਅੰਦੋਲਨਕਾਰੀਆਂ ਅਨੁਸਾਰ ਦਿੱਲੀ ਪੁਲਿਸ ਦੇ ਡੀਸੀਪੀ ਸਚਿਨ ਸ਼ਰਮਾ ਦੀ ਵਿਚੋਲਗੀ ਰਾਹੀਂ ਪਹਿਲਾਂ ਜ਼ਿਲ੍ਹਾ ਮੈਜਿਸਟਰੇਟ (DM), ਸਕੱਤਰ-ਪੱਧਰ ਦੇ ਅਧਿਕਾਰੀ ਅਤੇ ਰਾਜ ਮੰਤਰੀ (MoS) ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਨੂੰ CJP ਨੇ ਠੁਕਰਾ ਦਿੱਤਾ ਸੀ। ਉਨ੍ਹਾਂ ਦੀ ਮੰਗ ਸੀ ਕਿ ਗੱਲਬਾਤ ਸਿੱਧੇ ਕੈਬਨਿਟ ਮੰਤਰੀ ਜਾਂ ਪ੍ਰਧਾਨ ਮੰਤਰੀ ਪੱਧਰ 'ਤੇ ਹੋਵੇ, ਜਿਸ ਤੋਂ ਬਾਅਦ ਜੇਪੀ ਨੱਡਾ ਨਾਲ ਇਹ ਬੈਠਕ ਤੈਅ ਹੋਈ। ਹਾਲਾਂਕਿ, ਇਸ ਬੈਠਕ ਬਾਰੇ ਸਰਕਾਰ ਜਾਂ ਭਾਜਪਾ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
- Download Babushahi App
-
-