ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਹੁਣ ਸੁਪਰਸਟਾਰ ਆਮਿਰ ਖ਼ਾਨ ਨੂੰ ਧਮਕੀ, ਵਿਆਹ ਨੂੰ 'ਲਵ ਜੇਹਾਦ' ਦੱਸ ਕੇ ਦਿੱਤੀ ਵਾਰਨਿੰਗ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 18 ਜੁਲਾਈ (2026): ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖ਼ਾਨ ਤੋਂ ਬਾਅਦ ਹੁਣ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ 'ਤੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਆ ਗਏ ਹਨ, ਜਿਸ ਕਾਰਨ ਪੂਰੀ ਫ਼ਿਲਮ ਇੰਡਸਟਰੀ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸ਼ਨੀਵਾਰ ਸਵੇਰੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਸੋਸ਼ਲ ਮੀਡੀਆ ਅਤੇ ਹੋਰ ਚੈਨਲਾਂ ਰਾਹੀਂ ਇੱਕ ਲੈਟਰ ਅਤੇ ਆਡੀਓ ਮੈਸੇਜ ਜਾਰੀ ਕੀਤਾ ਗਿਆ, ਜਿਸ ਨੇ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ 'ਤੇ ਲਿਆ ਦਿੱਤਾ ਹੈ। ਇਸ ਧਮਕੀ ਭਰੇ ਪੱਤਰ ਵਿੱਚ ਗੈਂਗ ਦੇ ਨਾਮੀ ਮੈਂਬਰਾਂ ਆਰਜੂ ਬਿਸ਼ਨੋਈ ਅਤੇ ਟਾਈਸਨ ਬਿਸ਼ਨੋਈ ਦੇ ਨਾਮ ਸਾਹਮਣੇ ਆਏ ਹਨ, ਜਿਨ੍ਹਾਂ ਨੇ ਆਮਿਰ ਖ਼ਾਨ ਅਤੇ ਗੌਰੀ ਸਪ੍ਰੈਟ ਦੇ ਰੀਸੈਂਟ ਵਿਆਹ ਨੂੰ ਸਿੱਧੇ ਤੌਰ 'ਤੇ 'ਲਵ ਜੇਹਾਦ' ਕਰਾਰ ਦਿੱਤਾ ਹੈ। ਗੈਂਗ ਨੇ ਬਹੁਤ ਹੀ ਹਮਲਾਵਰ ਅੰਦਾਜ਼ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਭਾਰਤੀ ਸੰਸਕ੍ਰਿਤੀ ਅਤੇ ਦੇਸ਼ ਦੇ ਖ਼ਿਲਾਫ਼ ਜਾਣ ਵਾਲੀਆਂ ਅਜਿਹੀਆਂ ਹਰਕਤਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਹ ਬਹੁਤ ਜਲਦ ਇਸ ਦਾ ਆਪਣੇ ਤਰੀਕੇ ਨਾਲ ਜਵਾਬ ਦੇਣਗੇ।
ਇਸ ਜਾਰੀ ਕੀਤੇ ਗਏ ਲੈਟਰ ਵਿੱਚ ਗੈਂਗ ਵੱਲੋਂ ਬਾਲੀਵੁੱਡ ਦੇ ਸਟਾਰਡਮ 'ਤੇ ਤਿੱਖਾ ਹਮਲਾ ਕੀਤਾ ਗਿਆ ਹੈ। ਉਨ੍ਹਾਂ ਲਿਖਿਆ ਹੈ ਕਿ ਜੋ ਕੋਈ ਵੀ ਸਟਾਰਡਮ ਦੇ ਨਾਮ 'ਤੇ ਅਜਿਹੀਆਂ ਚੀਜ਼ਾਂ ਨੂੰ ਸੁਸਾਇਟੀ ਵਿੱਚ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਦਾ ਦਮ ਘੁੱਟ ਦਿੱਤਾ ਜਾਵੇਗਾ। ਗੈਂਗ ਨੇ ਦੇਸ਼ ਵਾਸੀਆਂ ਨਾਲ ਇਹ ਪ੍ਰੌਮਿਸ ਕੀਤਾ ਹੈ ਕਿ ਉਹ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਲਈ ਅਜਿਹੇ ਲੋਕਾਂ ਨੂੰ ਸਖ਼ਤ ਸਜ਼ਾ ਦੇਣਗੇ। ਆਮਿਰ ਖ਼ਾਨ ਨੂੰ ਇਹ ਧਮਕੀ ਮਿਲਣ ਤੋਂ ਬਾਅਦ ਮੁੰਬਈ ਅਤੇ ਦਿੱਲੀ ਪੁਲਿਸ ਨੇ ਅਦਾਕਾਰ ਦੀ ਸੈਕਿਉਰਿਟੀ ਦਾ ਰਿਵਿਊ ਕਰਨਾ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।
ਆਮਿਰ ਖ਼ਾਨ ਨੂੰ ਟਾਰਗੇਟ ਕਰਨ ਦੇ ਨਾਲ-ਨਾਲ ਇਸੇ ਪੱਤਰ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੇ ਰਾਜਸਥਾਨ ਦੇ ਪੋਲੀਟੀਕਲ ਲੀਡਰਾਂ ਨੂੰ ਵੀ ਖੁੱਲ੍ਹੀ ਚੇਤਾਵਨੀ ਦਿੱਤੀ ਹੈ। ਗੈਂਗ ਨੇ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਵਿੱਚ ਇੱਕ ਮਾਸੂਮ ਬੱਚੀ ਨਾਲ ਹੋਏ ਕਰਾਈਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਥੋਂ ਦਾ ਲੋਕਲ ਪ੍ਰਸ਼ਾਸਨ ਆਪਣੀ ਡਿਊਟੀ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਿਹਾ ਹੈ, ਪਰ ਕੁਝ ਸਿਆਸਤਦਾਨ ਆਪਣੀ ਪਾਵਰ ਦੀ ਵਰਤੋਂ ਕਰਕੇ ਅਪਰਾਧੀਆਂ ਨੂੰ ਬਚਾਉਣ ਲਈ ਪ੍ਰਸ਼ਾਸਨ ਦੇ ਕੰਮ ਵਿੱਚ ਨਾਜਾਇਜ਼ ਇੰਟਰਫੇਰੈਂਸ ਕਰ ਰਹੇ ਹਨ। ਗੈਂਗ ਨੇ ਇਨ੍ਹਾਂ ਪੋਲੀਟੀਸ਼ੀਅਨਜ਼ ਨੂੰ ਫਸਟ ਐਂਡ ਲਾਸਟ ਵਾਰਨਿੰਗ ਦਿੰਦਿਆਂ ਕਿਹਾ ਹੈ ਕਿ ਜੇਕਰ ਦੋਸ਼ੀ ਕਾਨੂੰਨੀ ਸਜ਼ਾ ਤੋਂ ਬਚ ਵੀ ਗਏ, ਤਾਂ ਬਿਸ਼ਨੋਈ ਗੈਂਗ ਉਨ੍ਹਾਂ ਨੂੰ ਖੁਦ ਸਜ਼ਾ ਦੇਵੇਗਾ ਅਤੇ ਦੋਸ਼ੀਆਂ ਦੀ ਸਪੋਰਟ ਕਰਨ ਵਾਲੇ ਨੇਤਾਵਾਂ ਨੂੰ ਵੀ ਇਸ ਦੇ ਬਹੁਤ ਹੀ ਗੰਭੀਰ ਨਤੀਜੇ ਭੁਗਤਣੇ ਪੈਣਗੇ।
- Download Babushahi App
-
-