ਛੁੱਟੀਆਂ ਦੌਰਾਨ ਕੀਤੇ ਕੰਮ ਬਦਲੇ ਕਮਾਈ ਛੁੱਟੀਆਂ ਅਧਿਆਪਕਾਂ ਦੇ ਸਰਵਿਸ ਰਿਕਾਰਡ ਵਿੱਚ ਜਮ੍ਹਾਂ ਕਰਨ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ,15 ਜੁਲਾਈ 2026 ਅਧਿਆਪਕਾਂ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਅਤੇ ਐਤਵਾਰ ਵਾਲੇ ਦਿਨਾਂ ਵਿੱਚ ਐੱਸ.ਆਈ. ਆਰ. , ਜਨਗਣਨਾ, ਡਰੱਗ-ਸਰਵੇ ਅਤੇ ਹੋਰ ਕੀਤੇ ਗਏ ਕੰਮਾਂ ਬਦਲੇ ਇਵਜ਼ੀ (ਕਮਾਈ) ਛੁੱਟੀਆਂ ਉਹਨਾਂ ਦੇ ਸਰਵਿਸ ਰਿਕਾਰਡ ਵਿੱਚ ਤੁਰੰਤ ਜਮਾਂ ਕੀਤੀਆਂ ਜਾਣ|ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਬਠਿੰਡਾ ਜ਼ਿਲ੍ਹੇ ਪ੍ਰਧਾਨ ਬਲਜਿੰਦਰ ਸਿੰਘ ਸਕੱਤਰ ਜਸਵਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਸੋਨਲ ਵਿਭਾਗ ਪੰਜਾਬ ਦੇ ਜ਼ਾਰੀ ਕੀਤੇ ਪੱਤਰ ਅਨੁਸਾਰ ਜੇ ਕੋਈ ਕਰਮਚਾਰੀ ਛੁੱਟੀਆਂ ਜਾਂ ਐਤਵਾਰ ਵਾਲੇ ਦਿਨ ਕੋਈ ਕੰਮ ਕਰਦਾ ਹੈ ਤਾਂ ਉਸ ਬਦਲੇ ਉਸਨੂੰ ਇਵਜ਼ੀ (ਕਮਾਈ) ਛੁੱਟੀ ਕਰਮਚਾਰੀ ਦੀ ਸੇਵਾ ਦੀ ਅਨੁਸਾਰ ਮਿਲਣੀ ਹੁੰਦੀ ਹੈ ਜੋ ਕੇ ਉਸਦੇ ਸਰਵਿਸ ਰਿਕਾਰਡ ਵਿੱਚ ਜਮ੍ਹਾਂ ਹੋ ਜਾਂਦੀ ਹੈ।
ਆਗੂਆਂ ਨੇ ਦੱਸਿਆ ਕਿ ਹਜ਼ਾਰਾਂ ਅਧਿਆਪਕਾਂ ਨੇ 15 ਮਈ ਤੋਂ 13 ਜੂਨ ਤੱਕ ਜਨਗਣਨਾ ਵਿੱਚ ਬਤੌਰ ਫੀਲਡ ਟਰੇਨਰ ਸੁਪਰਵਾਈਜ਼ਰ ਅਤੇ ਗਿਣਤੀਕਾਰ ਵਜ਼ੋ ਡਿਊਟੀ ਕੀਤੀ। ਇਸ ਤਰ੍ਹਾਂ 15 ਜੂਨ ਤੋਂ 24 ਜੁਲਾਈ ਤੱਕ ਬੀ.ਐੱਲ.ਓਜ਼ ਅਤੇ ਉਨ੍ਹਾਂ ਦੇ ਸੁਪਰਵਾਈਜ਼ਰ ਲੱਗੇ ਅਧਿਆਪਕ ਐੱਸ.ਆਈ.ਆਰ. ਦੀਆਂ ਟ੍ਰੇਨਿਗਾਂ ਅਤੇ ਐੱਸ.ਆਈ.ਆਰ ਦੇ ਕੰਮ ਵਿੱਚ ਲੱਗੇ ਹੋਏ ਹਨ |ਇਸ ਤੋਂ ਇਲਾਵਾ ਹਜ਼ਾਰਾਂ ਅਧਿਆਪਕ ਪੰਜਾਬ ਸਰਕਾਰ ਦਾ ਡਰੱਗ ਸਰਵੇ ਵਿੱਚ ਵੀ ਬਤੌਰ ਗਿਣਤੀ ਕਰ ਅਤੇ ਸੁਪਰਵਾਈਜ਼ਰ ਦੀ ਸੇਵਾ ਕੀਤੀ |ਉਹਨਾਂ ਨੂੰ ਗਰਮੀਆਂ ਦੀਆਂ ਇੱਕ ਮਹੀਨੇ ਦੀਆਂ ਛੁੱਟੀਆਂ ਵਿੱਚ ਕੰਮ ਕਰਨ ਬਦਲੇ ਇਵਜ਼ੀ (ਕਮਾਈ) ਛੁੱਟੀਆਂ ਨੂੰ ਤੁਰੰਤ ਉਹਨਾਂ ਦੇ ਸਰਵਿਸ ਰਿਕਾਰਡ ਵਿੱਚ ਜਮਾਂ ਕੀਤਾ ਜਾਵੇ। ਤਾਂ ਜੋ ਅਧਿਆਪਕ ਉਸ ਛੁੱਟੀ ਦਾ ਲਾਭ ਲੈ ਸਕਣ ਜਾਂ ਸੇਵਾ ਮੁਕਤੀ ਉੱਪਰ ਉਸ ਕਮਾਈ ਛੁੱਟੀ ਦੀ ਬਣਦੀ ਰਕਮ ਸਰਕਾਰ ਅਦਾ ਕਰੇ। ਜਥੇਬੰਦੀ ਨੇ ਕਿਹਾ ਕਿ ਅਧਿਆਪਕਾਂ ਇਹ ਸਾਰੇ ਗ਼ੈਰ ਵਿਦਿਅਕ ਕੰਮ ਵਾਪਿਸ ਲੈ ਕੇ ਇਹਨਾਂ ਕੰਮਾਂ ਲਈ ਅਲੱਗ ਤੋਂ ਭਰਤੀ ਕਰਨੀ ਚਾਹੀਦੀ ਹੈ ਜਿਸ ਨਾਲ ਨੌਜਵਾਨਾਂ ਨੂੰ ਰੁਜਗਾਰ ਵੀ ਮਿਲੇਗਾ।
- Download Babushahi App
-
-