ਗੁਰਦਾਸਪੁਰ : ਸਰਪੰਚ ਦੇ ਘਰ ਤੇ ਚੱਲੀਆਂ ਗੋਲੀਆਂ
ਰੋਹਿਤ ਗੁਪਤਾ
ਗੁਰਦਾਸਪੁਰ 30 ਜੂਨ 2026
ਗੁਰਦਾਸਪੁਰ ਦੇ ਥਾਣਾ ਸਦਰ ਦੇ ਤਹਿਤ ਆਉਂਦੇ ਪਿੰਡ ਚੋਰ ਸਿੱਧਵਾਂ ਦੇ ਮੌਜੂਦਾ ਸਰਪੰਚ ਮਨਜਿੰਦਰ ਸਿੰਘ ਦੇ ਘਰ ਦੇ ਬਾਹਰ ਦੇਰ ਰਾਤ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਉਣ ਦੀ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਦੋ ਅਣਪਛਾਤੇ ਮੋਟਰਸਾਈਕਲ ਤੇ ਆਏ ਦਿਨਾਂ ਵਿੱਚੋਂ ਇੱਕ ਉਤਰ ਕੇ ਸਰਪੰਚ ਦੇ ਘਰਦੇ ਗੇਟ ਦੇ ਬਿਲਕੁਲ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਤਾਬਰ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ । ਸਰਪੰਚ ਦੇ ਘਰ ਦੇ ਗੇਟ ਤੇ ਦੋ ਗੋਲੀਆਂ ਤੇ ਨਿਸ਼ਾਨ ਨਜ਼ਰ ਆ ਰਹੇ ਹਨ ਜਦ ਕਿ ਪੁਲਿਸ ਵੱਲੋਂ ਮੌਕੇ ਤੇ ਚਾਰ ਖੋਲ ਵੀ ਬਰਾਮਦ ਕੀਤੇ ਗਏ ਹਨ। ਸਰਪੰਚ ਮਨਜਿੰਦਰ ਸਿੰਘ ਦਾ ਕਹਿਣਾ ਹੈ ਕਿ 12 ਵਜੇ ਦੇ ਕਰੀਬ ਵੋ ਘਰ ਪਹੁੰਚੇ ਸਨ ਅਤੇ ਡੇਢ ਵਜੇ ਦੇ ਕਰੀਬ ਉਹਨਾਂ ਨੂੰ ਆਵਾਜ਼ ਸੁਣਾਈ ਦਿੱਤੀ ਪਰ ਉਹਨਾਂ ਇਹ ਸਮਝ ਕੇ ਇਗਨੋਰ ਕਰ ਦਿੱਤਾ ਕਿ ਕੋਈ ਪਟਾਕੇ ਚਲਾ ਰਿਹਾ ਹੈ ਪਰ ਸਵੇਰੇ ਜਦੋਂ ਉਹ ਉੱਠੇ ਤਾਂ ਘਰ ਦੇ ਅੰਦਰ ਦੋ ਗੋਲੀਆਂ ਦੇ ਖੋਲ ਨਜ਼ਰ ਆਏ ਜਿਸ ਤੋਂ ਬਾਅਦ ਉਹਨਾਂ ਨੇ ਥਾਣਾ ਸਦਰ ਦੀ ਪੁਲਿਸ ਨੂੰ ਸੂਚਿਤ ਕੀਤਾ । ਸਰਪੰਚ ਮਨਜਿੰਦਰ ਸਿੰਘ ਦਾ ਕਹਿਣਾ ਹੈ ਕਿ ਨਾ ਹੀ ਉਹਨਾਂ ਨੂੰ ਕਦੀ ਫਰੋਤੀ ਲਈ ਕਾਲ ਆਈ ਹੈ ਅਤੇ ਨਾ ਹੀ ਉਹਨਾਂ ਦੀ ਇਸ ਤਰ੍ਹਾਂ ਦੀ ਦੁਸ਼ਮਣੀ ਹੈ ਕਿ ਕੋਈ ਗੋਲੀਆਂ ਚਲਾ ਜਾਏ ।
ਮੌਕੇ ਤੇ ਡੀਐਸਪੀ ਸ਼ਾਹਬਾਜ ਸਿੰਘ ਅਤੇ ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਅਧਿਕਾਰੀ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਗੋਲੀਆਂ ਚਲਾਉਣ ਵਾਲੇ ਦਾ ਪਤਾ ਲਗਾਉਣ ਲਈ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਬੰਗਾਲੇ ਜਾ ਰਹੇ ਹਨ।
- Download Babushahi App
-
-