ਸੀਬੀਐਸਏ, ਸੀਜੀਸੀ ਲਾਂਡਰਾਂ ਦੇ ਵਿਦਿਆਰਥੀ ਉਦਯੋਗ ਕੇਂਦ੍ਰਿਤ ਇੰਟਰਨਸ਼ਿਪ ਰਾਹੀਂ ਕਰੀਅਰ ਵਿੱਚ ਕਰ ਰਹੇ ਨੇ ਸਫਲਤਾ ਹਾਸਲ
ਚੰਡੀਗੜ੍ਹ
ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਨਿਸਟ੍ਰੇਸ਼ਨ (ਸੀਬੀਐਸਏ), ਸੀਜੀਸੀ ਲਾਂਡਰਾਂ ਅਕਾਦਮਿਕ ਉੱਤਮਤਾ ਨੂੰ ਵਿਹਾਰਕ ਉਦਯੋਗਿਕ ਐਕਸਪੋਜ਼ਰ ਨਾਲ ਜੋੜ ਕੇ ਇੱਕ ਪ੍ਰਗਤੀਸ਼ੀਲ ਬਿਜ਼ਨਸ ਸਕੂਲ ਵਜੋਂ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਹੈ। ਸੰਸਥਾ ਵੱਲੋਂ ਐਮਬੀਏ, ਐਮਸੀਏ, ਬੀਬੀਏ, ਬੀਕਾਮ (ਆਨਰਜ਼) ਅਤੇ ਬੀਐਸਸੀ ਏਆਈ ਐਂਡ ਐਮਐਲ ਵਰਗੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਅੱਜ ਦੇ ਤੇਜ਼ੀ ਨਾਲ ਬਦਲ ਰਹੇ ਪੇਸ਼ੇਵਰ ਮਾਹੌਲ ਲਈ ਲੋੜੀਂਦੇ ਹੁਨਰਾਂ ਨਾਲ ਲੈਸ ਕਰਨਾ ਹੈ। ਸੰਸਥਾ ਦੀ ਮਹੱਤਵਪੂਰਨ ਵਿਸ਼ੇਸ਼ਤਾ ਇਸ ਦੇ ਵਿਦਿਆਰਥੀਆਂ ਨੂੰ ਪ੍ਰਮੁੱਖ ਸੰਸਥਾਵਾਂ ਵਿੱਚ ਪ੍ਰਾਪਤ ਹੋ ਰਹੇ ਇੰਟਰਨਸ਼ਿਪ ਮੌਕੇ ਹਨ।ਸੀਬੀਐਸਏ ਦੇ ਵਿਦਿਆਰਥੀ ਰਿਲਾਇੰਸ, ਨੇਸਲੇ, ਏਅਰਟੈੱਲ, ਟਾਟਾ ਮੋਟਰਜ਼, ਆਈਟੀਸੀ ਲਿਮਟਡ, ਹੀਰੋ ਮੋਟੋਕਾਰਪ, ਸਨ ਫਾਰਮਾ, ਬੈਂਕ ਆਫ ਨਿਊਯਾਰਕ ਮੇਲਨ, ਟਾਈਮਜ਼ ਆਫ ਇੰਡੀਆ, ਐਲਆਈਸੀ ਅਤੇ ਐਮਆਰਐਫ ਟਾਇਰਜ਼ ਵਰਗੀਆਂ ਮਾਣਯੋਗ ਕੰਪਨੀਆਂ ਨਾਲ ਕੰਮ ਕਰ ਕੇ ਕੀਮਤੀ ਵਿਹਾਰਕ ਤਜਰਬਾ ਹਾਸਲ ਕਰ ਰਹੇ ਹਨ। ਇਹਨਾਂ ਇੰਟਰਨਸ਼ਿਪਾਂ ਨੇ ਵਿਦਿਆਰਥੀਆਂ ਨੂੰ ਨਾ ਸਿਰਫ਼ ਕੀਮਤੀ ਵਿਹਾਰਕ ਅਨੁਭਵ ਪ੍ਰਦਾਨ ਕੀਤਾ ਹੈ ਬਲਕਿ ਪ੍ਰਤੀਯੋਗੀ ਵਜ਼ੀਫ਼ੇ ਵੀ ਪ੍ਰਦਾਨ ਕੀਤੇ ਹਨ। ਖਾਸ ਤੌਰ ਤੇ, ਬੈਂਕ ਆਫ਼ ਨਿਊਯਾਰਕ ਮੇਲਨ ਨਾਲ ਇੰਟਰਨਸ਼ਿਪ ਕਰਨ ਵਾਲੇ ਵਿਦਿਆਰਥੀਆਂ ਨੂੰ 35,000 ਰੁਪਏ ਤੱਕ ਦਾ ਵਜ਼ੀਫ਼ਾ ਪ੍ਰਾਪਤ ਹੋਇਆ ਹੈ, ਜੋ ਕਿ ਉਨ੍ਹਾਂ ਦੀ ਯੋਗਤਾ, ਤਿਆਰੀ ਅਤੇ ਉਦਯੋਗਿਕ ਮੰਗਾਂ ਨਾਲ ਮਜ਼ਬੂਤ ਤਾਲਮੇਲ ਨੂੰ ਦਰਸਾਉਂਦਾ ਹੈ। ਇਸ ਮਜ਼ਬੂਤ ਨੀਂਹ ਨੂੰ ਅੱਗੇ ਵਧਾਉਂਦਿਆਂ ਸੀਬੀਐਸਏ ਨੇ ਮੀਟਮਕਸ ਇੰਡੀਆ ਤੋਂ 20 ਐਲਪੀਏ ਦੇ ਸਭ ਤੋਂ ਉੱਚੇ ਪੈਕੇਜ ਦੇ ਨਾਲ ਐਮਬੀਏ ਬੈਚ-2026 ਲਈ ਪ੍ਰਸ਼ੰਸਾਯੋਗ ਪਲੇਸਮੈਂਟ ਨਤੀਜੇ ਦਰਜ ਕੀਤੇ ਹਨ ਜਦ ਕਿ ਫੈਡਰਲ ਬੈਂਕ ਵਰਗੀਆਂ ਪ੍ਰਮੁੱਖ ਸੰਸਥਾਵਾਂ ਨੇ ਆਪਣੇ ਐਮਬੀਏ ਵਿਦਿਆਰਥੀਆਂ ਨੂੰ ਉੱਚ ਪੱਧਰੀ ਨੌਕਰੀਆਂ ਦੀ ਪੇਸ਼ਕਸ਼ ਕੀਤੀ। ਪਲੇਸਮੈਂਟ ਸੀਜ਼ਨ ਵਿੱਚ ਕੋਡਿੰਗ ਨਿੰਜਾ, ਡੇਲੋਇਟ ਯੂਐਸਆਈ, ਇੰਡੀਗੋ ਪੇਂਟਸ, ਨੇਸਲੇ ਇੰਡੀਆ, ਵੋਡਾਫੋਨ ਆਈਡੀਆ, ਬਜਾਜ ਫਾਈਨੈਂਸ, ਬਰਜਰ ਪੇਂਟਸ ਇੰਡੀਆ ਲਿਮਟਿਡ ਅਤੇ ਏਸ਼ੀਅਨ ਪੇਂਟਸ ਸਮੇਤ ਪ੍ਰਮੁੱਖ ਕੰਪਨੀਆਂ ਦੀ ਭਾਗੀਦਾਰੀ ਦੇਖੀ ਗਈ। ਸੰਸਥਾ ਦਾ ਔਸਤ ਪੈਕੇਜ 6 ਤੋਂ 7 ਲੱਖ ਰੁਪਏ ਸਾਲਾਨਾ (ਐਲਪੀਏ) ਦੇ ਮੁਕਾਬਲੇਯੋਗ ਪੱਧਰ ਤੇ ਬਣਿਆ ਰਿਹਾ, ਜੋ ਕਿ ਬੀਐਫਐਸਆਈ, ਐਫਐਮਸੀਜੀ, ਆਈਟੀ, ਕਨਸਲਟਿੰਗ ਅਤੇ ਮੈਨੂਫੈਕਚਰਿੰਗ ਵਰਗੇ ਖੇਤਰਾਂ ਵਿੱਚ ਨਿਰੰਤਰ ਮੌਕਿਆਂ ਨੂੰ ਦਰਸਾਉਂਦਾ ਹੈ। ਵਿਦਿਆਰਥੀਆਂ ਦੀ ਇੱਕ ਮਹੱਤਵਪੂਰਨ ਗਿਣਤੀ ਨੇ ਇੰਟੈਲੀਪਾਟ ਸੌਫਟਵੇਅਰ ਸਲਿਊਸ਼ਨਜ਼, ਹਾਈਰੇਡੀਅਸ ਟੈਕਨਾਲੋਜੀਜ਼ ਅਤੇ ਪਿੰਨ ਕਲਿੱਕ ਪ੍ਰਾਪਰਟੀ ਮੈਨੇਜਮੈਂਟ ਵਰਗੀਆਂ ਨਾਮਵਰ ਫਰਮਾਂ ਤੋਂ 7 ਤੋਂ 8 ਐਲਪੀਏ ਪੇਸ਼ਕਸ਼ਾਂ ਪ੍ਰਾਪਤ ਕੀਤੀਆਂ, ਜੋ ਸੀਬੀਐਸਏ ਦੇ ਗ੍ਰੈਜੂਏਟਾਂ ਪ੍ਰਤੀ ਉਦਯੋਗ ਦੇ ਮਜ਼ਬੂਤ ਭਰੋਸੇ ਨੂੰ ਉਜਾਗਰ ਕਰਦਾ ਹੈ। ਸੀਬੀਐਸਏ, ਸੀਜੀਸੀ ਲਾਂਡਰਾਂ ਦੀ ਸਿੱਖਿਅਕ ਉਤਕ੍ਰਿਸ਼ਟਤਾ ਅਤੇ ਗੁਣਵੱਤਾ ਪ੍ਰਤੀ ਵਚਨਬੱਧਤਾ ਨੂੰ ਇਸ ਦੀਆਂ ਵੱਕਾਰੀ ਰੈਂਕਿੰਗਾਂ ਅਤੇ ਮਾਨਤਾਵਾਂ ਹੋਰ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ। ਸੰਸਥਾ ਨੂੰ ਐਨਏਏਸੀ ਏ ਪਲੱਸ, ਯੂਜੀਸੀ ਵੱਲੋਂ ਆਟੋਨੋਮਸ ਸਟੇਟਸ, ਕਿਊਐਸ ਆਈ ਜੀਏਯੂਜੀਈ ਵਿੱਚ ਪਲੈਟੀਨਮ ਰੇਟਿੰਗ ਅਤੇ ਐਨਆਈਆਰਐਫ ਰੈਂਕ ਬੈਂਡ 101-125 ਵਿੱਚ ਸਥਾਨ ਪ੍ਰਾਪਤ ਹੋਇਆ ਹੈ। ਇਸ ਦੇ ਨਾਲ ਹੀ ਇਹ ਬੈਸਟ ਐਮਬੀਏ ਕਾਲਜਿਜ਼ ਰੈਂਕਿੰਗ ਅਤੇ ਹੋਰ ਕਈ ਉੱਚ ਰੈਂਕਿੰਗਾਂ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾ ਚੁੱਕੀ ਹੈ। ਡਾ.ਰਮਨਦੀਪ ਸੈਣੀ, ਡਾਇਰੈਕਟਰ ਪ੍ਰਿੰਸੀਪਲ ਸੀਬੀਐਸਏ, ਸੀਜੀਸੀ ਲਾਂਡਰਾ ਨੇ ਕਿਹਾ ਕਿ ਸੀਬੀਐਸਏ ਵਿਖੇ ਅਸੀਂ ਭਵਿੱਖ ਦੀਆਂ ਲੋੜਾਂ ਅਨੁਸਾਰ ਇੱਕ ਮਜ਼ਬੂਤ ਅਤੇ ਆਧੁਨਿਕ ਸਿੱਖਣ ਪ੍ਰਣਾਲੀ ਤਿਆਰ ਕਰਨ ਲਈ ਵਚਨਬੱਧ ਹਾਂ।ਇੰਟਰਨਸ਼ਿਪ ਵਿਦਿਆਰਥੀਆਂ ਦੇ ਕਰੀਅਰ ਨਿਰਮਾਣ ਵਿੱਚ ਇੱਕ ਮਹੱਤਵਪੂਰਨ ਪੜਾਅ ਵਜੋਂ ਕੰਮ ਕਰਦੀ ਹੈ ਅਤੇ ਇਹ ਸਾਡੇ ਪਲੇਸਮੈਂਟ ਨਤੀਜੇ ਇਹ ਦਰਸਾਉਂਦੇ ਹਨ ਕਿ ਵਿਦਿਆਰਥੀ ਇਸ ਅਨੁਭਵ ਨੂੰ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਕਰੀਅਰ ਦੇ ਮੌਕਿਆਂ ਵਿੱਚ ਬਦਲ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇੱਕ ਖੁਦਮੁਖਤਿਆਰ (ਆਟੋਨੋਮਸ) ਸੰਸਥਾ ਹੋਣ ਕਰਕੇ ਸਾਨੂੰ ਪਾਠਕ੍ਰਮ ਡਿਜ਼ਾਈਨ ਕਰਨ, ਵਿਹਾਰਕ ਸਿਖਲਾਈ ਤੇ ਇੰਟਰਨਸ਼ਿਪਾਂ ਨੂੰ ਏਕੀਕ੍ਰਿਤ ਕਰਨ ਅਤੇ ਉਦਯੋਗ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਲਚਕਤਾ ਮਿਲਦੀ ਹੈ। ਲਚਕਤਾ ਇਹ ਯਕੀਨੀ ਬਣਾਉਂਦੀ ਹੈ ਕਿ ਸਾਡੇ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਸੰਬੰਧਿਤ ਅਤੇ ਹੱਥੋਂ ਹੱਥ ਸਿੱਖਣ ਦੇ ਮੌਕੇ ਪ੍ਰਾਪਤ ਹੋਣ। ਇਸ ਨਾਲ ਨਾ ਸਿਰਫ ਉਨ੍ਹਾਂ ਦੀ ਰੁਜ਼ਗਾਰ ਯੋਗਤਾਤ ਵਿੱਚ ਵਾਧਾ ਹੁੰਦਾ ਹੈ ਸਗੋਂ ਉਹ ਪੇਸ਼ੇਵਰ ਦੁਨੀਆ ਲਈ ਤਿਆਰ ਹੁੰਦੇ ਹਨ। ਅਨੁਭਵੀ ਸਿਖਲਾਈ ਅਤੇ ਉਦਯੋਗਿਕ ਲੋੜਾਂ ਨਾਲ ਤਾਲਮੇਲ ’ਤੇ ਆਪਣੇ ਮਜ਼ਬੂਤ ਫੋਕਸ ਨਾਲ ਸੀਬੀਐਸਏ, ਸੀਜੀਸੀ ਲਾਂਡਰਾਂ ਵਿਦਿਆਰਥੀਆਂ ਨੂੰ ਅਕਾਦਮਿਕ ਗਿਆਨ ਨੂੰ ਸਫਲ ਪੇਸ਼ੇਵਰ ਕਰੀਅਰ ਵਿੱਚ ਬਦਲਣ ਲਈ ਲਗਾਤਾਰ ਸਮਰੱਥ ਬਣਾ ਰਿਹਾ ਹੈ।
- Download Babushahi App
-
-