ਸਿਵਲ ਏਅਰਪੋਰਟ ਵਿਰਕ ਕਲਾਂ ਵਿਖੇ ਕੌਮਾਂਤਰੀ ਯੋਗ ਦਿਵਸ ਸਬੰਧੀ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 21 ਜੂਨ 2026 :ਸਿਵਲ ਏਅਰਪੋਰਟ ਵਿਰਕ ਕਲਾਂ ਵਿਖੇ ਅੱਜ ਕੌਮਾਂਤਰੀ ਅ ਯੋਗ ਦਿਵਸ ਮਨਾਇਆ ਗਿਆ ।ਇਸ ਸਮਾਗਮ ਦੀ ਪ੍ਰਧਾਨਗੀ ਡਾਇਰੈਕਟਰ ਸਿਵਿਲ ਏਅਰਪੋਰਟ ਕੌਸ਼ਲ ਕੰਬੋਜ ਨੇ ਕੀਤੀ ਅਤੇ ਯੋਗ ਗੁਰੂ ਰੋਹਿਤ ਸ਼ਰਮਾ ਨੇ ਯੋਗਾ ਅਭਿਆਸ ਕੀਤੇ ਜਾਣ ਦੇ ਗੁਰ ਦੱਸੇ। ਯੋਗਾ ਕਰਨ ਦਾ ਸਿਹਤ ਤੇ ਕੀ ਲਾਭ ਹੈ, ਤੇ ਯੋਗਾ ਅਭਿਆਸ ਕਰਵਾਇਆ ਗਿਆ। ਡਾ. ਗੁਰਚਰਨ ਵਿਰਕ ਮੈਂਬਰ ਅਡਵਾਈਜਰੀ ਅਤੇ ਏਅਰ ਟਰੈਵਲਰਸ ਵੈਲਫੇਅਰ ਕਮੇਟੀ ਵੱਲੋ ਹਾਜ਼ਿਰ ਸਟਾਫ਼ ਅਤੇ ਹੋਰ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ । ਸਮਾਪਤੀ ਸਮੇਂ ਯੋਗ ਗੁਰੂ ਰੋਹਿਤ ਸ਼ਰਮਾ ਨੂੰ ਡਾਇਰੈਕਟਰ ਸਿਵਲ ਏਅਰਪੋਰਟ , ਡਾ.ਵਿਰਕ ਕਲਾਂ, ਸ਼੍ਰੀ ਨੀਰਜ ਕੁਮਾਰ ਜੀ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।ਸਮਾਗਮ ਦੀ ਸਮਾਪਤੀ ਉਪਰੰਤ ਸ਼ਿਕੰਜਵੀ ਅਤੇ ਕੇਲਿਆ ਦਾ ਲੰਗਰ ਲਾ ਕੇ ਆਏ ਹੋਏ ਯੋਗਾ ਕੈਂਪ ਵਿੱਚ ਪਹੁੰਚੇ ਹੋਏ ਲੋਕਾਂ ਲਈ ਦੇ ਸੇਵਾ ਕੀਤੀ ਗਈ ।
- Download Babushahi App
-
-