ਕੌਮਾਂਤਰੀ ਯੋਗ ਦਿਵਸ ਮੌਕੇ ਡਾਇਮੰਡ ਵੈਲਫੇਅਰ ਸੋਸਾਇਟੀ ਨੇ ਯੋਗ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 21 ਜੂਨ 2026 : ਭਾਰਤੀ ਜਨਤਾ ਪਾਰਟੀ ਦੀ ਆਗੂ ਸਮਾਜ ਸੇਵਕਾਂ ਵੀਨੂ ਗੋਇਲ ਨੇ ਕੌਮਾਂਤਰੀ ਯੋਗ ਦਿਵਸ ਮੌਕੇਡਾਇਮੰਡ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਯੋਗ ਕੈਂਪ ਲਾਇਆ ਜਿਸ ਵਿੱਚ 500 ਤੋਂ ਜਿਆਦਾ ਔਰਤਾਂ ਅਤੇ ਲੜਕੀਆਂ ਨੇ ਭਾਗ ਲਿਆ।ਇਸ ਮੌਕੇ 18 ਵਿਸ਼ਵ ਰਿਕਾਰਡ ਧਾਰਕ ਅਤੇ 100 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਮਾਨ ਪ੍ਰਾਪਤ ਕਰਨ ਵਾਲੀ, ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਯੋਗ ਚੈਂਪੀਅਨ ਵਾਨਿਆ ਸ਼ਰਮਾ ਵਿਸ਼ੇਸ਼ ਤੌਰ ’ਤੇ ਦਿੱਲੀ ਤੋਂ ਪਹੁੰਚੀ। ਇਸ ਮੌਕੇ ’ਬਠਿੰਡਾ ਦੀ ਪਤੰਜਲੀ ਯੋਗ ਸਮਿਤੀ ਵੱਲੋਂ ਵੀਨਾ ਗਰਗ ਅਤੇ ਉਨ੍ਹਾਂ ਦੀ ਟੀਮ, ਵਿਮਲ ਸੰਕੀਰਤਨ ਮੰਡਲ, ਦਿਵਿਆ ਜੋਤੀ ਸੰਸਥਾਨ ਵੱਲੋਂ ਦੀਦੀ ਸ਼ੁਭਰਾ , ਗੌਸ਼ਾਲਾ ਪ੍ਰਬੰਧਕ ਕਮੇਟੀ ਅਤੇ ਹੋਰ ਕਈ ਸੰਸਥਾਵਾਂ ਵੱਲੋਂ ਵਾਨਿਆ ਸ਼ਰਮਾ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸਰਦਾਰ ਜਗਵਿੰਦਰ ਸਿੰਘ ਵਿਰਕ, ਇੰਡੀਆ ਆਸਟ੍ਰੇਲੀਆ ਅਲਾਇੰਸ ਐਨਜੀਓ ਦੇ ਪ੍ਰਧਾਨ, ਹਾਜ਼ਰ ਰਹੇ। ਉਹ ਭਾਰਤ ਅਤੇ ਵਿਦੇਸ਼ਾਂ ਦੇ ਵਿਚਕਾਰ ਵਪਾਰਕ ਅਤੇ ਹੋਰ ਮਾਮਲਿਆਂ ਨੂੰ ਸੁਲਝਾਉਣ ਵਿੱਚ ਇੱਕ ਐਨਜੀਓ ਦੇ ਰੂਪ ਵਿੱਚ ਲਗਾਤਾਰ ਆਪਣੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੇ ਨਾਲ ਭਾਜਪਾ ਦੇ ਸੀਨੀਅਰ ਨੇਤਾ ਨਰਿੰਦਰ ਮਿੱਤਲ ਜੀ ਵੀ ਮੌਜੂਦ ਸਨ।
ਇਸ ਮੌਕੇ ਬਠਿੰਡਾ ਦੀਆਂ ਕਈ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਨੇ ਵੀ ਸ਼ਿਰਕਤ ਕੀਤੀ। ਜਿਨ੍ਹਾਂ ਵਿੱਚ ਸ਼ਾਰਦਾ ਮੈਡਮ, ਹੋਟਲ ਸਾਲਵੀਆ ਤੋਂ ਜਸਵਿੰਦਰ ਸਿੰਘ ਬਰਾੜ, ਪਿੰਕੀ ਰਾਣੀ, ਏਐਸ ਐਨਜੀਓ ਤੋਂ ਰੀਤੂ ਸਵੇਰਾ, ਵਨੀਤਾ, ਅਨਾਮਿਕਾ, ਐਮ.ਜੀ. ਹਸਪਤਾਲ ਤੋਂ ਡਾ. ਮਨੀਸ਼ ਗੁਪਤਾ, ਰਵਿੰਦਰ, ਸੰਤੋਸ਼ ਸ਼ਰਮਾ ਅਤੇ ਹੋਰ ਕਈ ਗਣਮਾਨਯ ਵਿਅਕਤੀ ਸ਼ਾਮਲ ਸਨ।
ਇਸ ਮੌਕੇ ਵੀਨੂੰ ਗੋਇਲ ਨੇ ਕਿਹਾ ਕਿ ਸਾਨੂੰ ਯੋਗ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਜੋ ਸਰੀਰਕ ਅਤੇ ਮਾਨਸਿਕ ਸੰਤੁਲਨ ਬਣਿਆ ਰਹੇ ਅਤੇ ਤੰਦਰੁਸਤ ਸਰੀਰ ਅਤੇ ਮਨ ਦਾ ਵਿਕਾਸ ਹੋ ਸਕੇ। ਉਹਨਾਂ ਕਿਹਾ ਕਿ ਵਾਨਿਆ ਸ਼ਰਮਾ ਸਾਰੀਆਂ ਬੇਟੀਆਂ ਅਤੇ ਮਹਿਲਾਵਾਂ ਲਈ ਪ੍ਰੇਰਣਾ ਦਾ ਸਰੋਤ ਹੈ। ਉਸ ਨੇ ਸਾਬਤ ਕੀਤਾ ਹੈ ਕਿ ਕਾਮਯਾਬੀ ਹਾਸਲ ਕਰਨ ਲਈ ਕੋਈ ਉਮਰ ਜਾਂ ਸਮੇਂ ਦੀ ਸੀਮਾ ਨਹੀਂ ਹੁੰਦੀ। ਜਦੋਂ ਮਨ ਵਿੱਚ ਜਜ਼ਬਾ ਹੋਵੇ ਅਤੇ ਪਰਿਵਾਰ ਦਾ ਸਾਥ ਮਿਲੇ ਤਾਂ ਆਪਣੀ ਪਹਿਚਾਣ ਬਣਾਉਣਾ ਅਤੇ ਦੇਸ਼ ਲਈ ਕੁਝ ਕਰ ਦਿਖਾਉਣਾ ਸੰਭਵ ਹੈ। ਇਸ ਲਈ ਸਾਨੂੰ ਆਪਣੀਆਂ ਬੇਟੀਆਂ ਅਤੇ ਮਹਿਲਾਵਾਂ ਨੂੰ ਪੂਰਾ ਸਹਿਯੋਗ ਅਤੇ ਹੌਸਲਾ ਦੇਣਾ ਚਾਹੀਦਾ ਹੈ ਤਾਂ ਜੋ ਉਹ ਸਮਾਜ ਨੂੰ ਸਹੀ ਦਿਸ਼ਾ ਦੇ ਕੇ ਦੇਸ਼ ਅਤੇ ਸਮਾਜ ਨੂੰ ਮਜ਼ਬੂਤ ਬਣਾ ਸਕਣ।ਇਸ ਮੌਕੇ ਪ੍ਰੋਗਰਾਮ ਸੰਚਾਲਕ ਐਮ.ਕੇ. ਮੰਨਾ ਨੇ ਸਾਰੇ ਆਏ ਹੋਏ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
- Download Babushahi App
-
-