ਪਾਵਰਕਾਮ ਦੀ ਪਹਿਲੀ ਮਹਿਲਾ ਇੰਜੀਨੀਅਰ,ਇੰਜੀ: ਸੁਸ਼ੀਲ ਪ੍ਰਸ਼ੱਤਮ ਸਿਆਨ ਨੂੰ ਸ਼ਰਧਾਂਜਲੀ
ਮਨਮੋਹਨ ਸਿੰਘ
ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ) ਦੀ ਪਹਿਲੀ ਮਹਿਲਾ ਇੰਜੀਨੀਅਰ ਇੰਜ: ਸੁਸ਼ੀਲ ਪ੍ਰਸ਼ੱਤਮ ਸਿਆਨ ਦੇ ਦੇਹਾਂਤ ਨਾਲ ਇੱਕ ਅਜਿਹੇ ਸੁਨਹਿਰੇ ਅਧਿਆਇ ਦਾ ਅੰਤ ਹੋ ਗਿਆ ਹੈ ਜਿਸ ਨੇ ਨਾ ਸਿਰਫ਼ ਬਿਜਲੀ ਖੇਤਰ ਵਿੱਚ ਨਵਾਂ ਇਤਿਹਾਸ ਸਿਰਜਿਆ, ਸਗੋਂ ਹਜ਼ਾਰਾਂ ਮਹਿਲਾਵਾਂ ਲਈ ਨਵੇਂ ਰਾਹ ਵੀ ਖੋਲ੍ਹੇ।
ਇੰਜ: ਸੁਸ਼ੀਲ ਪ੍ਰਸ਼ੱਤਮ ਸਿਆਨ ਜਿਨ੍ਹਾਂ ਦਾ ਜਨਮ 15 ਜੂਨ,1945 ਨੂੰ ਮੁਲਤਾਨ (ਪਾਕਿਸਤਾਨ ) ਵਿੱਚ ਉਨ੍ਹਾਂ ਦੇ ਪਿਤਾ ਸ੍ਰੀ ਬੀਰ ਸਿੰਘ ਅਤੇ ਸ੍ਰੀਮਤੀ ਕਰਤਾਰ ਕੌਰ ਦੇ ਘਰ ਹੋਇਆ। ਉਨ੍ਹਾਂ ਦਾ ਵਿਆਹ ਸ੍ਰੀ ਰਾਮ ਸਰੂਪ ਢਾਡਾ ਨਾਲ ਹੋਇਆ ਜੋ ਕਿ ਚੰਡੀਗੜ੍ਹ ਵਿੱਚ ਇਕ ਵਕੀਲ ਹਨ। ਉਨ੍ਹਾਂ ਦਾ ਦੇਹਾਂਤ ਪਿਛਲੇ ਮਹੀਨੇ 2 ਮਈ, 2026 ਨੂੰ ਮੌਹਾਲੀ ਵਿਖੇ ਹੋ ਗਿਆ ਸੀ। ਉਨ੍ਹਾਂ ਦੇ ਦੇਂਹਾਤ ਸੰਬੰਧੀ ਸੂਚਨਾ ਉਨ੍ਹਾਂ ਦੇ ਪਤੀ ਨੇ ਲੇਖਕ ਨਾਲ ਅੱਜ ਸਾਂਝੀ ਕੀਤੀ।
ਲੇਖਕ ਜਦੋਂ ਮਾਰਚ 2023 ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਬਤੌਰ ਉਪ ਸਕੱਤਰ ਲੋਕ ਸੰਪਰਕ ਵਜੋਂ ਸੇਵਾ ਨਿਭਾਅ ਰਿਹਾ ਸੀ, ਤਾਂ ਹਿੰਦ ਸਮਾਚਾਰ ਗਰੁੱਪ ਆਫ ਨਿਊਜਪੇਪਰਜ ਦੇ ਹਫਤਾਵਾਰੀ ਕਾਲਮ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਪਹਿਲੀ ਮਹਿਲਾ ਇੰਜੀਨੀਅਰ ਸੰਬੰਧੀ ਇਕ ਵਿਸ਼ੇਸ਼ ਕਾਲਮ ਲਿਖਣ ਲਈ ਮਿਲਿਆ ਸੀ।
ਇਥੇ ਵਿਸ਼ੇਸ਼ ਤੌਰ ਤੇ ਦਸਿਆ ਜਾਂਦਾ ਹੈ ਕਿ ਇੰਜ: ਸੁਸ਼ੀਲ ਪ੍ਰਸ਼ੱਤਮ ਸਿਆਨ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਤੱਕ ਡਿਗਰੀ ਹਾਸਲ ਕੀਤੀ। ਸੰਨ 1965 ਵਿੱਚ ਉਨ੍ਹਾਂ ਨੇ ਲਗਭਗ 61 ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਤੱਕ ਡਿਗਰੀ ਹਾਸਲ ਕੀਤੀ, ਜਦੋਂ ਕੋਈ ਟਾਂਵਾਂ ਟਾਂਵਾਂ ਹੀ ਕੁੜੀਆਂ ਨੂੰ ਪੜਾਉਂਦਾ ਸੀ।
ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਸੈਂਟਰਲ ਪੋਲੀਟੈਕਨਿਕ ਚੰਡੀਗੜ੍ਹ ਤੋਂ ਕੀਤਾ। ਆਪਣੀ ਸੇਵਾ ਦੇ ਦੌਰਾਨ ਆਟੋ ਮੁਬਾਇਲ ਵਿੱਚ ਏ.ਐਮ.ਆਈ.ਈ. ਕੀਤੀ। ਵਿੱਦਿਅਕ ਯੋਗਤਾ ਪ੍ਰਾਪਤ ਕਰਨ ਉਪਰੰਤ 16 ਸਤੰਬਰ,1967 ਨੂੰ ਪੰਜਾਬ ਸਟੇਟ ਇਲੈਕਟੀਸਿਟੀ ਬੋਰਡ ਵਿੱਚ ਬਤੌਰ ਲਾਈਨ ਸੁਪਰਡੈਂਟ ਦਫਤਰ ਐਕਸੀਅਨ ਟਿਊਬਵੈੱਲ ਉਸਾਰੀ ਡਵੀਜ਼ਨ, ਪਟਿਆਲਾ ਵਿੱਚ ਆਪਣੀ ਸੇਵਾ ਸ਼ੁਰੂ ਕੀਤੀ।ਉਨ੍ਹਾਂ ਨੂੰ ਬਤੌਰ ਮਹਿਲਾ ਇੰਜੀਨੀਅਰ ਦੇਖਣ ਲਈ ਲੋਕ ਦੂਰ ਦੂਰ ਤੋਂ ਆਉਂਦੇ ਸੀ। ਇੰਜ: ਸੁਸ਼ੀਲ ਪ੍ਰਸ਼ੱਤਮ ਸਿਆਨ ਨੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਵਿੱਚ ਇੰਜੀਨੀਅਰ ਦੇ ਤੌਰ ਤੇ ਕੰਮ ਕਰਕੇ ਹੋਰਨਾਂ ਔਰਤਾਂ ਲਈ ਵੀ ਰਾਹ ਪੱਧਰਾ ਕਰਨ ਦੇ ਨਾਲ ਨਾਲ ਮਾਰਗ ਦਰਸ਼ਨ ਕੀਤਾ।
ਲਗਭਗ 14 ਸਾਲ ਬਤੌਰ ਲਾਈਨ ਸੁਪਰਡੈਂਟ ਦੀ ਸੇਵਾ ਉਪਰੰਤ ਉਨ੍ਹਾਂ ਨੂੰ 14 ਦਸੰਬਰ,1981 ਨੂੰ ਜੇ.ਈ.2 ਵਜੋਂ ਤਰੱਕੀ ਦਿਤੀ ਗਈ ਅਤੇ ਉਨ੍ਹਾਂ ਨੂੰ ਦਫਤਰ ਡਿਪਟੀ ਡਾਇਰੈਕਟਰ ਕੰਪਿਊਟਰ ਸੈਲ ਚੰਡੀਗੜ੍ਹ ਵਿਚ ਤੈਨਾਤ ਕੀਤਾ ਗਿਆ ਮਿਤੀ 24 ਅਪ੍ਰੈਲ,1986 ਨੂੰ ਬਤੌਰ ਜੇ.ਈ. ਤਰੱਕੀ ਦੇ ਕੇ ਦਫਤਰ ਪਿ੍ੰਸੀਪਲ ਟੈਕਨੀਕਲ ਟ੍ਰੇਨਿੰਗ ਇੰਸਟੀਚਿਊਟ, ਪਟਿਆਲਾ ਵਿਖੇ ਤੈਨਾਤ ਕੀਤਾ ਗਿਆ ਉਨ੍ਹਾਂ ਨੂੰ 28 ਸਾਲ ਦੀ ਨੌਕਰੀ ਤੋਂ ਬਾਅਦ ਉਨ੍ਹਾਂ ਨੂੰ 29 ਸਤੰਬਰ, 1995 ਨੂੰ ਰੋਪੜ ਵਿਖੇ ਬਤੌਰ ਐਸ.ਡੀ. ਉ. ਤੈਨਾਤ ਕੀਤਾ ਗਿਆ । 20 ਜੂਨ ,2001 ਨੂੰ ਉਨ੍ਹਾਂ ਨੂੰ ਬਤੌਰ ਏ,ਈ.ਈ.ਤੱਰਕੀ ਦੇ ਕੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ,ਰੋਪੜ ਵਿਖੇ ਤੈਨਾਤ ਕੀਤਾ ਗਿਆ।,ਸ਼੍ਰੀਮਤੀ ਸੁਸ਼ੀਲ ਸਿਆਨ 30-6-2003 ਨੂੰ ਸੇਵਾ ਮੁਕਤ ਹੋ ਗਏ ਸਨ।
ਇੰਜੀਨੀਅਰ ਸੁਸ਼ੀਲ ਸਿਆਨ ਦੇ ਦੇਹਾਂਤ ਨਾਲ ਇੰਜੀਨੀਅਰ ਵਰਗ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉੱਚ ਅਧਿਕਾਰੀਆਂ ਅਤੇ ਇੰਜੀਨੀਅਰਾਂ ਵੱਲੋਂ ਸ਼ੋਕ ਸੰਦੇਸ਼ ਜਿਨ੍ਹਾਂ ਵਿੱਚ ਇੰਜੀ: ਬਲਦੇਵ ਸਿੰਘ ਸਰਾਂ ਸਾਬਕਾ ਸੀਐਮਡੀ ਪਾਵਰਕਾਮ, ਇੰਜੀ: ਹਰਸ਼ਰਨ ਕੌਰ ਡਾਇਰੈਕਟਰ ਵਣਜ ਪਾਵਰਕਾਮ,ਇੰਜੀ: ਰਤਨ ਮਿੱਤਲ ਮੁੱਖ ਇੰਜੀਨੀਅਰ ਸੰਚਾਲਨ ਦੱਖਣ ਜੋਨ, ਇੰਜੀ: ਸੁਖਵਿੰਦਰ ਸਿੰਘ ਮੁੱਖ ਇੰਜੀਨੀਅਰ ਸੀਜੀਆਰਐਫ ਲੁਧਿਆਣਾ, ਇੰਜੀ: ਰੂਪਾਲੀ ਧਾਲੀਵਾਲ ਮੁੱਖ ਇੰਜੀਨੀਅਰ ਐਮ.ਐਮ,ਇੰਜ: ਮੌਹੀਤ ਸੂਦ ਮੁੱਖ ਇੰਜੀਨੀਅਰ, ਸੰਚਾਲਨ ਈਸਟ ਜੌਨ, ਇੰਜ: ਗੁਲਸ਼ਨ ਕੁਮਾਰ ਚੋਟਾਨੀ ,ਉਪ ਮੁੱਖ ਇੰਜੀਨੀਅਰ ਸੰਚਾਲਨ ਹਲਕਾ ਜਲੰਧਰ,ਸਰਦਾਰ ਜਸਵਿੰਦਰਪਾਲ ਸਿੰਘ ਸੀ.ਏ.ਉ( ਰੈਵਨਿਊ), ਇੰਜ: ਹਰਪ੍ਰੀਤ ਕੌਰ ਨਿਗਰਾਨ ਇੰਜੀਨੀਅਰ ਸੰਚਾਲਨ ਹਲਕਾ ਫਿਰੋਜ਼ਪੁਰ,ਇੰਜੀ: ਹਰਪ੍ਰੀਤ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਡਵੀਜ਼ਨ ਦਿਹਾਤੀ ਪਟਿਆਲਾ,ਇੰਜ਼: ਰਾਜਵਿੰਦਰ ਕੌਰ ਸੀਨੀਅਰ ਕਾਰਜਕਾਰੀ ਇੰਜੀਨੀਅਰ ਸੈਂਟਰਲ ਸਟੋਰ ਫਿਰੋਜਪੁਰ, ਇੰਜ: ਰਾਜਵਿੰਦਰ ਕੌਰ ਸੀਨੀਅਰ ਕਾਰਜਕਾਰੀ ਇੰਜੀਨੀਅਰ ਐਮਆਈਐਸ ਸੈਲ ਪਲੈਨਿੰਗ, ਇੰਜੀ: ਰਾਜਵਿੰਦਰ ਕੌਰ ਟਿਵਾਣਾ ਵਧੀਕ ਨਿਗਰਾਨ ਇੰਜੀਨੀਅਰ ਮੈਟੀਰੀਅਲ ਪਲਾਨਿੰਗ, ਇੰਜੀ:ਸੁਖਵੰਤ ਕੌਰ ਐਸਡੀਓ ,ਇੰਜੀ: ਜਤਿੰਦਰ ਗਰਗ ਕਾਰਜਕਾਰੀ ਇੰਜੀਨੀਅਰ,ਇੰਜੀ: ਜਸਬੀਰ ਸਿੰਘ ਧੀਮਾਨ ਪ੍ਰਧਾਨ ਪੀਐਸਸੀਬੀ ਇੰਜੀਨੀਅਰ ਐਸੋਸੀਏਸ਼ਨ, ਇੰਜੀ: ਅਜੇਪਾਲ ਸਿੰਘ ਅਟਵਾਲ ਜਨਰਲ ਸਕੱਤਰ ਪੀਐਸਬੀ ਇੰਜੀਨੀਅਰ ਐਸੋਸੀਏਸ਼ਨ, ਇੰਜੀ: ਜਸਤੇਜ ਸਿੰਘ ਟਿਵਾਣਾ ਪ੍ਰਧਾਨ ਪ੍ਰੋਗਰੈਸਿਵ ਅਲਾਇੰਸ ਆਫ ਪਾਵਰ ਆਫ਼ੀਸਰਜ਼, ਇੰਜੀ: ਅਭਿਰਾਜ ਰੰਧਾਵਾ ਵਧੀਕ ਐੱਸ.ਈ,ਇੰਜੀ:ਰਣਜੀਤ ਸਿੰਘ ਐਕਸੀਅਨ ਮਾਡਲ ਟਾਊਨ ਟਾਊਨ ਪਟਿਆਲਾ ਅਤੇ ਸਰਦਾਰ ਮਨਜੀਤ ਸਿੰਘ ਚਾਹਲ ਸਾਬਕਾ ਸੂਚਨਾ ਤੇ ਲੋਕ ਸੰਪਰਕ ਅਫਸਰ ਸ਼ੋਕ ਪ੍ਰਗਟ ਕੀਤਾ।
ਲੇਖਕ ਜਦੋਂ ਮਾਰਚ 2023 ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਬਤੌਰ ਉਪ ਸਕੱਤਰ ਲੋਕ ਸੰਪਰਕ ਵਜੋਂ ਸੇਵਾ ਨਿਭਾਅ ਰਿਹਾ ਸੀ, ਤਾਂ ਹਿੰਦ ਸਮਾਚਾਰ ਗਰੁੱਪ ਆਫ ਨਿਊਜਪੇਪਰਜ ਦੇ ਹਫਤਾਵਾਰੀ ਕਾਲਮ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਪਹਿਲੀ ਮਹਿਲਾ ਇੰਜੀਨੀਅਰ ਸੰਬੰਧੀ ਇਕ ਵਿਸ਼ੇਸ਼ ਕਾਲਮ ਲਿਖਣ ਲਈ ਮਿਲਿਆ ਸੀ।
ਇਥੇ ਵਿਸ਼ੇਸ਼ ਤੌਰ ਤੇ ਦਸਿਆ ਜਾਂਦਾ ਹੈ ਕਿ ਇੰਜ: ਸੁਸ਼ੀਲ ਪ੍ਰਸ਼ੱਤਮ ਸਿਆਨ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਤੱਕ ਡਿਗਰੀ ਹਾਸਲ ਕੀਤੀ। ਸੰਨ 1965 ਵਿੱਚ ਉਨ੍ਹਾਂ ਨੇ ਲਗਭਗ 61 ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਤੱਕ ਡਿਗਰੀ ਹਾਸਲ ਕੀਤੀ, ਜਦੋਂ ਕੋਈ ਟਾਂਵਾਂ ਟਾਂਵਾਂ ਹੀ ਕੁੜੀਆਂ ਨੂੰ ਪੜਾਉਂਦਾ ਸੀ। ਕੀਤੀ।ਉਨ੍ਹਾਂ ਨੂੰ ਬਤੌਰ ਮਹਿਲਾ ਇੰਜੀਨੀਅਰ ਦੇਖਣ ਲਈ ਲੋਕ ਦੂਰ ਦੂਰ ਤੋਂ ਆਉਂਦੇ ਸੀ। ਇੰਜ: ਸੁਸ਼ੀਲ ਪ੍ਰਸ਼ੱਤਮ ਸਿਆਨ ਨੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਵਿੱਚ ਇੰਜੀਨੀਅਰ ਦੇ ਤੌਰ ਤੇ ਕੰਮ ਕਰਕੇ ਹੋਰਨਾਂ ਔਰਤਾਂ ਲਈ ਵੀ ਰਾਹ ਪੱਧਰਾ ਕਰਨ ਦੇ ਨਾਲ ਨਾਲ ਮਾਰਗ ਦਰਸ਼ਨ ਕੀਤਾ।
ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਸੈਂਟਰਲ ਪੋਲੀਟੈਕਨਿਕ ਚੰਡੀਗੜ੍ਹ ਤੋਂ ਕੀਤਾ। ਆਪਣੀ ਸੇਵਾ ਦੇ ਦੌਰਾਨ ਆਟੋ ਮੁਬਾਇਲ ਵਿੱਚ ਏ.ਐਮ.ਆਈ.ਈ. ਕੀਤੀ। ਵਿੱਦਿਅਕ ਯੋਗਤਾ ਪ੍ਰਾਪਤ ਕਰਨ ਉਪਰੰਤ 16 ਸਤੰਬਰ,1967 ਨੂੰ ਪੰਜਾਬ ਸਟੇਟ ਇਲੈਕਟੀਸਿਟੀ ਬੋਰਡ ਵਿੱਚ ਬਤੌਰ ਲਾਈਨ ਸੁਪਰਡੈਂਟ ਦਫਤਰ ਐਕਸੀਅਨ ਟਿਊਬਵੈੱਲ ਉਸਾਰੀ ਡਵੀਜ਼ਨ, ਪਟਿਆਲਾ ਵਿੱਚ ਆਪਣੀ ਸੇਵਾ ਸ਼ੁਰੂ

-
ਮਨਮੋਹਨ ਸਿੰਘ, ਲੋਕ ਸੰਪਰਕ ਸਲਾਹਕਾਰ, ਉਪ ਸਕੱਤਰ ਲੋਕ ਸੰਪਰਕ- ਪਾਵਰਕਾਮ, ਪਟਿਆਲਾ
iopspcl@gmail.com
8437725172
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.