ਜਗਰਾਓ ਭਾਜਪਾ ਦੀ ਅਹਿਮ ਮੀਟਿੰਗ ਹੋਈ
ਭਾਜਪਾ ਪੰਜਾਬ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਕੀਤੀ ਸ਼ਿਰਕਤ
ਦੀਪਕ ਜੈਨ
ਜਗਰਾਉਂ 31 ਮਈ
ਭਾਰਤੀ ਜਨਤਾ ਪਾਰਟੀ ਜਗਰਾਉਂ ਜ਼ਿਲਾ ਦੀ ਅਹਿਮ ਮੀਟਿੰਗ ਡਾਕਟਰ ਰਜਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਅੱਜ ਪਾਰਟੀ ਦੇ ਦਫਤਰ ਵਿਖੇ ਹੋਈ ਇਸ ਮੀਟਿੰਗ ਵਿੱਚ ਭਾਜਪਾ ਪੰਜਾਬ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਪਾਰਟੀ ਅਹੁਦੇਦਾਰਾਂ ਨੂੰ ਪਾਰਟੀ ਦੇ ਆਉਂਦੇ ਦਿਨਾਂ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦੇਆ ਦੱਸਿਆ ਕਿ ਪੰਜਾਬ ਸਰਕਾਰ ਜਿਹੜੇ ਵਿਕਾਸ ਦੇ ਦਾਅਵਿਆਂ ਦੀ ਗੱਲ ਕਰਦੀ ਹੈ ਅਸਲ ਵਿੱਚ ਇਹਨਾਂ ਵਿਕਾਸ ਕਾਰਜਾਂ ਤੇ ਪੈਸਾ ਕੇਂਦਰ ਸਰਕਾਰ ਦਾ ਖਰਚਿਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਹਕੀਕਤ ਤੋਂ ਜਾਣੂ ਕਰਾਉਣ ਅਤੇ ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਆਏ ਮੋਟੀਆਂ ਮੋਟੀਆਂ ਗਰਾਂਟਾਂ ਬਾਰੇ ਜਾਣਕਾਰੀ ਦੇਣ ਲਈ ਪਾਰਟੀ ਵੱਲੋਂ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਉਲੀਕੇ ਗਏ ਹਨ ਉਹਨਾਂ ਦੱਸਿਆ ਕਿ ਪਾਰਟੀ ਵੱਲੋਂ ਵਾਤਾਵਰਨ ਦੀ ਸੁਧਤਾ ਲਈ ਜਿੱਥੇ ਇੱਕ ਰੁੱਖ ਮਾਂ ਦੇ ਨਾਮ ਦੀ ਮੁਹਿੰਮ ਤਹਿਤ ਹਰੇਕ ਵਰਕਰ ਵੱਲੋਂ ਇੱਕ ਬੂਟਾ ਲਗਾ ਕੇ ਉਸਦੇ ਪਾਲਣ ਪੋਸ਼ਣ ਦਾ ਜਿੰਮੇਵਾਰੀ ਲੈਣ ਦਾ ਕੰਮ ਕੀਤਾ ਜਾਵੇਗਾ ਉਥੇ ਪੰਜਾਬ ਵਾਸੀਆਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਿਲ ਹੋਣ ਲਈ ਹਾਰਦਿਕ ਸੱਦਾ ਦਿੱਤਾ ਜਾਵੇਗਾ ਉਹਨਾਂ ਦੱਸਿਆ ਕਿ ਲੋਕਾਂ ਦੀ ਸਿਹਤ ਤੰਦਰੁਸਤੀ ਲਈ ਅੰਤਰਰਾਸ਼ਟਰੀ ਯੋਗਾ ਦੇ ਯੋਗਾ ਦਿਵਸ ਦੇ ਸਬੰਧ ਵਿੱਚ 5 ਜੂਨ ਤੋਂ 23 ਜੂਨ ਤੱਕ ਜੋਗਾ ਕੈਂਪ ਲਾ ਕੇ ਲੋਕਾਂ ਨੂੰ ਤੰਦਰੁਸਤ ਸਿਹਤ ਲਈ ਯੋਗ ਆਸਨ ਸਿਖਾਏ ਜਾਣਗੇ ਉਹਨਾਂ ਦੱਸਿਆ ਕਿ ਪਾਰਟੀ ਦੇ ਇਹਨਾਂ ਪ੍ਰੋਗਰਾਮਾਂ ਵਿੱਚ ਪਾਰਟੀ ਦੇ ਵਰਕਰਾਂ ਨੂੰ ਵੱਧ ਤੋਂ ਵੱਧ ਸ਼ਾਮਿਲ ਕੀਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਪਿਛਲੇ 12 ਸਾਲ ਦੀਆਂ ਤੇ ਕੀਤੇ ਕੰਮਾਂ ਬਾਰੇ ਜਾਣਕਾਰੀ ਮਿਲ ਸਕੇ ਇਸ ਮੌਕੇ ਜਿਲ੍ਾ ਪ੍ਰਧਾਨ ਡਾਕਟਰ ਰਜਿੰਦਰ ਸ਼ਰਮਾ ਨੇ ਨਗਰ ਕੌਂਸਲ ਚੋਣਾਂ ਵਿੱਚ ਜਗਰਾਓ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਚਾਰ ਉਮੀਦਵਾਰਾਂ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਉਹਨਾਂ ਬਹੁਤ ਘੱਟ ਗਿਣਤੀ ਤੇ ਹਾਰਨ ਵਾਲੇ ਪਰ ਪਾਰਟੀ ਦਾ ਝੰਡਾ ਬੁਲੰਦ ਕਰਨ ਵਾਲੇ ਉਮੀਦਵਾਰਾਂ ਦਾ ਸਨਮਾਨ ਵੀ ਕੀਤਾ ਉਹਨਾਂ ਕਿਹਾ ਕਿ ਪਾਰਟੀ ਦਾ ਗਰਾਫ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ ਅਤੇ ਲੋਕਾਂ ਦਾ ਰੁਝਾਨ ਪਾਰਟੀ ਵੱਲ ਵਧ ਰਿਹਾ ਇਸ ਮੌਕੇ ਚਰਨਜੀਤ ਸਿੰਘ ਬਰਾੜ,ਡਾਕਟਰ ਰਜਿੰਦਰ ਸ਼ਰਮਾ, ਮੇਜਰ ਸਿੰਘ ਦੇਤਵਾਲ, ਮਨਪ੍ਰੀਤ ਸਿੰਘ ਤਲਵੰਡੀ, ਲਖਵਿੰਦਰ ਸਿੰਘ ਸਪਰਾ, ਗੁਰਸਿਮਰਨ ਸਿੰਘ ਗਿੱਲ, ਐਡਵੋਕੇਟ ਵਿਵੇਕ ਭਾਰਦਵਾਜ, ਸਤੀਸ਼ ਕੁਮਾਰ ਪੱਪੂ, ਕ੍ਰਿਸ਼ਨ ਕੁਮਾਰ , ਰਾਜਪਾਲ ਜੈਨ, ਰਾਜ ਵਰਮਾ, ਟੋਨੀ ਵਰਮਾ, ਜਗਦੇਵ ਸਿੰਘ ਦਿਉਲ, ਕੁਲਵੰਤ ਸਿੰਘ ਭੱਟੀ,ਗੌਰਵ ਗੁਪਤਾ, ਸੌਰਵ ਗਰਗ,ਦਰਸ਼ਨ ਸਿੰਘ ਗਿੱਲ, ਕਪਿਲ ਪ੍ਰਜਾਪਤੀ, ਸ਼ੰਮੀ ਮਹਿਤਾ, ਪੁਲਕਿਤ ਲੂੰਬਾ, ਰਵੀ ਕੁਮਾਰ, ਰਾਜਨ ਅਰੋੜਾ ਰਵੀ, ਪ੍ਰਦੀਪ ਖੰਨਾ, ਪ੍ਰਦੀਪ ਸ਼ਰਮਾ, ਸੁਰੇਸ਼ ਗਰਗ, ਰਾਜਵੀਰ ਸਿੰਘ ਵਿਰਦੀ,ਜਸਵੀਰ ਸਿੰਘ ਜੱਸੋਵਾਲ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਭਰਤ ਕੁਮਾਰ,ਸੁਖਵਿੰਦਰ ਸਿੰਘ, ਧਰਮਿੰਦਰ ਕੁਮਾਰ ਆਦਿ ਹਾਜ਼ਰ ਸਨ।
- Download Babushahi App
-
-