ਪੰਜਾਬੀ ਸਾਹਿਤ ਸਭਾ ਬਠਿੰਡਾ ਵੱਲੋਂ ਰਿਪਦੁਮਨ ਸਿੰਘ ਰੂਪ ਨੂੰ ਸ਼ਰਧਾਂਜਲੀ ਭੇਂਟ
ਅਸ਼ੋਕ ਵਰਮਾ
ਬਠਿੰਡਾ, 28 ਮਈ 2026 : ਪ੍ਰਸਿੱਧ ਪੰਜਾਬੀ ਲੇਖਕ,ਟਰੇਡ ਯੂਨੀਅਨ ਆਗੂ ਸ੍ਰੀ ਰਿਪਦੁਮਨ ਸਿੰਘ ਰੂਪ ਦੇ ਵਿਛੋੜੇ ਨਾਲ ਬਠਿੰਡੇ ਦੇ ਸਾਹਿਤਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸ੍ਰੀ ਰੂਪ ਬਹੁਪੱਖੀ ਸ਼ਖ਼ਸੀਅਤ ਸਨ ਅਤੇ ਬਹੁਵਿਧਾਵੀ ਲੇਖਕ ਸਨ। ਉਹ ਪ੍ਰਸਿੱਧ ਪੰਜਾਬੀ ਲੇਖਕ ਸੰਤੋਖ ਸਿੰਘ ਧੀਰ ਦੇ ਛੋਟੇ ਭਰਾ ਸਨ ਅਤੇ ਰਾਮ ਲਛਮਣ ਦੀ ਜੋੜੀ ਦਾ ਸਾਕਾਰਾਤਮਕ ਰੂਪ ਸਨ।ਉਹ ਰੰਗਕਰਮੀ ਸੰਜੀਵਨ ਅਤੇ ਐਡਵੋਕੇਟ ਰੰਜੀਵਨ ਦੇ ਪਿਤਾ ਸਨ।ਸ੍ਰੀ ਰਿਪਦੁਮਨ ਸਿੰਘ ਰੂਪ ਦੀ ਮੌਤ ਉਪਰ ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਅਤੇ ਜਨਰਲ ਸਕੱਤਰ ਰਣਜੀਤ ਗੌਰਵ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।ਸਰਵਸ੍ਰੀ ਗੁਰਦੇਵ ਖੋਖਰ, ਬਲਵਿੰਦਰ ਸਿੰਘ ਭੁੱਲਰ, ਦਿਲਬਾਗ ਸਿੰਘ, ਅਗਾਜਬੀਰ, ਅਮਨ ਦਾਤੇਵਾਸੀਆ , ਰਮੇਸ਼ ਗਰਗ, ਰਣਬੀਰ ਰਾਣਾ, ਦਮਜੀਤ ਦਰਸ਼ਨ, ਰਵਿੰਦਰ ਸਿੰਘ ਸੰਧੂ,ਭੋਲਾ ਸਿੰਘ ਸਮੀਰੀਆ,ਪ੍ਰਿ ਅਮਰਜੀਤ ਸਿੰਘ ਸਿੱਧੂ ਨੇ ਵੀ ਸ਼ੋਕ ਵਿਅਕਤ ਕੀਤਾ ਹੈ। ਟੀਚਰਜ਼ ਹੋਮ ਬਠਿੰਡਾ ਦੇ ਜਨਰਲ ਸਕੱਤਰ ਲਛਮਣ ਮਲੂਕਾ ਤੋਂ ਇਲਾਵਾ ਕਹਾਣੀਕਾਰ ਅਤਰਜੀਤ, ਸੁਰਿੰਦਰਪ੍ਰੀਤ ਘਣੀਆਂ, ਅਮਰਜੀਤ ਸਿੰਘ ਜੀਤ, ਸੁਖਦਰਸ਼ਨ ਗਰਗ ਨੇ ਵੀ ਸਾਥੀ ਰੂਪ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।
- Download Babushahi App
-
-