ਮਗਨਰੇਗਾ ਤਹਿਤ ਹੋਏ ਵਿਕਾਸ ਕਾਰਜਾਂ ਦਾ ਏ ਪੀ ੳ ਸੰਦੀਪ ਕੌਰ ਨੇ ਲਿਆ ਜਾਇਜਾ
ਅਸ਼ੋਕ ਵਰਮਾ
ਰਾਮਪੁਰਾ, 20 ਮਈ 2026: ਬਲਾਕ ਵਿਕਾਸ ਤੇ ਪੰਚਾਇਤ ਦਫਤਰ ਰਾਮਪੁਰਾ ਦੇ ਮਗਨਰੇਗਾ ਅਸਿਸਟੈਟ ਪ੍ਰੋਗਰਾਮ ਅਫਸਰ ( ਏ ਪੀ ੳ) ਮੈਡਮ ਸੰਦੀਪ ਕੌਰ ਨੇ ਪਿੰਡ ਬੱਲ੍ਹੋ ਦਾ ਦੌਰਾ ਕਰਕੇ ਮਗਨਰੇਗਾ ਤਹਿਤ ਹੋਏ ਵਿਕਾਸ ਕਾਰਜਾਂ ਦਾ ਜਾਇਜਾ ਲਿਆ | ਇਸ ਮੌਕੇ ਉਨ੍ਹਾਂ ਆਂਗਣਵਾੜੀ ਸੈਟਰ ਦੀ ਨਵੀ ਬਣੀ ਬਿਲਡਿੰਗ ਦਾ ਜਾਇਜਾਂ ਲੈਦਿਆ ਕਿਹਾ ਕਿ ਸਰਕਾਰ ਦੇ ਵਿਸ਼ੇਸ਼ ਉਪਰਾਲੇ ਸਦਕਾ ਪਿੰਡ ਬੱਲ੍ਹੋ ਖੋਖਰ ਝੰਡੂਕੇ ਅਤੇ ਮੰਡੀ ਕਲਾਂ ਵਿੱਚ ਮਗਨਰੇਗਾ ਸਕੀਮ ਨੂੰ ਆਈ ਸੀ ਡੀ ਐਸ ਗਰਾਂਟ ਨਾਲ ਆਧਨਿਕ ਕਿਸਮ ਦੇ
ਆਂਗਣਵਾੜੀ ਸੈਟਰਾਂ ਦੀਆਂ ਇਮਾਰਤਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ ਜੋ ਕਿ ਬੱਚਿਆਂ ਦੇ ਬੈਠਣ ਅਤੇ ਮੁੱਢਲੀ ਸਿੱਖਿਆ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ | ਪਿੰਡ ਵਿੱਚ ਉਸਾਰੀ ਅਧੀਨ ਥਾਪਰ ਮਾਡਲ ਛੱਪੜ ਦੇ ਕੰਮ ਨੂੰ ਵੇਖਿਆ ਅਤੇ ਪਾਰਦਰਸਤਾ ਨਾਲ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ |
ਏ ਪੀ ੳ ਮੈਡਮ ਸੰਦੀਪ ਕੌਰ ਨੇ ਪਿੰਡ ਵਿੱਚ ਨੋਜਵਾਨਾਂ ਦੇ ਭਵਿੱਖ ਨੂੰ ਰੁਸ਼ਨਾਉਣ ਲਈ ਬਣਾਈ ਗਈ ਯੂਥ ਲਾਇਬਰੇਰੀ ਦਾ ਵੀ ਦੌਰਾ ਕੀਤਾ | ਉਨਾਂ ਲਾਇਬਰੇਰੀ ਦੇ ਸਾਨਦਾਰ ਪ੍ਰਬੰਧਾਂ ਅਤੇ ਕਿਤਾਬਾਂ ਦੇ ਸੰਗ੍ਹਹਿ ਨੂੰ ਵੇਖ ਕੇ ਖੁਸੀ ਦਾ ਪ੍ਰਗਟਾਵਾ ਕੀਤਾ | ਉਹਨਾਂ ਕਿਹਾ ਕਿ ਪਿੰਡਾਂ ਵਿੱਚ ਅਜਿਹੇ ਉਪਰਾਲੇ ਨੌਜਵਾਨੀ ਨੂੰ ਨਸਿਆਂ ਅਤੇ ਬੁਰਾਈਆਂ ਤੋ ਦੂਰ ਰੱਖ ਕੇ ਉੱਚ ਸਿੱਖਿਆ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੱਲ ਪ੍ਰੇਰਿਤ ਕਰਨ ਵਿੱਚ ਸਹਾਈ ਹੰਦੇ ਹਨ ।ਇਸ ਮਕੇ ਜੀ ਆਰ ਐਸ ਅੰਗਰੇਜ ਸਿੰਘ ਗੁਰਸੇਵਕ ਸਿੰਘ ਅਤੇ ਪਰਮਜੀਤ ਸਿੰਘ ਭੁੱਲਰ ਵੀ ਡੀ ੳ ਹਾਜਰ ਸਨ ।
- Download Babushahi App
-
-