ਸ਼ਰਧਾਲੂਆਂ ਨੂੰ ਮੰਦਰ ਜਾਣ ਤੋਂ ਪਹਿਲੇ ਕਰਨਾ ਪੈਂਦਾ ਬਦਬੂ ਦਾ ਸਾਹਮਣਾ
ਰਘੁਨਾਥ ਮੰਦਰ ਦੇ ਬਾਹਰ ਲੱਗ ਰਹੇ ਕੂੜੇ ਦੇ ਢੇਰ ਕਾਰਨ ਲੋਕ ਪਰੇਸ਼ਾਨ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ, 13 May 2026
ਸਫਾਈ ਕਾਮਿਆਂ ਦੀ ਹੜਤਾਲ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਹਾਲਾਤ ਇਹ ਹੋ ਗਏ ਹਨ ਕਿ ਸਕੂਲਾਂ ਕਾਲਜਾਂ ਅਤੇ ਧਾਰਮਿਕ ਅਸਥਾਨਾਂ ਦੇ ਬਾਹਰ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਅਜਿਹਾ ਹੀ ਇੱਕ ਢੇਰ ਰਘੁਨਾਥ ਮੰਦਰ ਦੇ ਗੇਟ ਦੇ ਬਾਹਰ ਬੀਕਾਨੇਰੀ ਚੌਂਕ ਨੇੜੇ ਵੀ ਲੱਗ ਗਿਆ ਹੈ ਜੋ ਦਿਨੋ ਦਿਨ ਵਧਦਾ ਜਾ ਰਿਹਾ ਹੈ ਜਿਸ ਕਾਰਨ ਸਵੇਰੇ ਮੰਦਰ ਜਾਣ ਵਾਲੇ ਸ਼ਰਧਾਲੂਆਂ ਨੂੰ ਪਰੇਸ਼ਾਨੀ ਪੇਸ਼ ਆ ਰਹੀ ਹੈ। ਸ਼ਰਧਾਲੂਆ ਦਾ ਕਹਿਣਾ ਹੈ ਕਿ ਮੰਦਿਰ ਜਾਣ ਤੋਂ ਪਹਿਲਾਂ ਉਹਨਾਂ ਨੂੰ ਬਦਬੂਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਇੱਥੇ ਨਜ਼ਦੀਕ ਹੀ ਟੈਕਸੀ ਸਟੈਂਡ ਵੀ ਹੈ ਜਿੱਥੇ ਸਾਰਾ ਦਿਨ ਡਰਾਈਵਰ ਗ੍ਰਾਹਕਾਂ ਦਾ ਇੰਤਜ਼ਾਰ ਕਰਦੇ ਨਜ਼ਰ ਆਉਂਦੇ ਹਨ। ਉਹ ਵੀ ਇਸ ਕੂੜੇ ਦੇ ਢੇਰ ਤੋਂ ਉਠਦੀ ਬਦਬੂ ਕਾਰਨ ਪਰੇਸ਼ਾਨ ਹੋ ਗਏ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਇਹ ਢੇਰ ਜਲਦੀ ਤੋਂ ਜਲਦੀ ਹਟਾਏ ਜਾਣ ।
- Download Babushahi App
-
-