CGC ਲਾਂਡਰਾਂ ਦੇ ਪ੍ਰਮੂਰਤਾ ਸਿਨਹਾ ਨੇ 1.14 ਕਰੋੜ ਰੁਪਏ ਦਾ ਪੈਕੇਜ ਕੀਤਾ ਹਾਸਲ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 11 ਮਈ, 2026: ਸੀਜੀਸੀ ਲਾਂਡਰਾਂ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ (ਸੀਐਸਈ) ਦੇ ਵਿਦਿਆਰਥੀ ਪ੍ਰਮੂਰਤਾ ਸਿਨਹਾ ਨੇ ਇੱਕ ਯੂਐਸ ਅਧਾਰਤ ਤਕਨੀਕੀ ਫਰਮ ਨਾਲ ਬੈਕਐਂਡ ਇੰਜੀਨੀਅਰ ਸਲਾਹਕਾਰ ਵਜੋਂ 1.14 ਕਰੋੜ ਰੁਪਏ ਦਾ ਸਾਲਾਨਾ ਪੈਕੇਜ ਪ੍ਰਾਪਤ ਕੀਤਾ ਹੈ ਜੋ ਕਿ ਬਹੁਤ ਮਾਣ ਵਾਲੀ ਗੱਲ ਹੈ। ਪੱਛਮੀ ਬੰਗਾਲ ਦੇ ਮਿਦਨਾਪੁਰ ਤੋਂ ਰਹਿਣ ਵਾਲੇ ਪ੍ਰਮੂਰਤਾ ਦੀ ਇਹ ਪ੍ਰਾਪਤੀ ਸੰਸਥਾ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਗੁਣਵੱਤਾ ਵਾਲੀ ਸਿੱਖਿਆ, ਪੇ੍ਰਰਕ ਮਾਹੌਲ ਅਤੇ ਕਰੀਅਰ ਦੇ ਮੌਕਿਆਂ ਦਾ ਪ੍ਰਤੀਕ ਹੈ। ਆਪਣੀ ਖੁਸ਼ੀ ਜ਼ਾਹਰ ਕਰਦਿਆਂ ਪ੍ਰਮੂਰਤਾ ਨੇ ਆਪਣੇ ਮਾਪਿਆਂ, ਜੋ ਕਿ ਸਿੱਖਿਆ ਦੇ ਖੇਤਰ ਵਿੱਚ ਹਨ, ਦਾ ਉਨ੍ਹਾਂ ਦੇ ਨਿਰੰਤਰ ਸਮਰਥਨ ਲਈ ਧੰਨਵਾਦ ਕੀਤਾ ਅਤੇ ਆਪਣੇ ਸ਼ਾਨਦਾਰ ਕਰੀਅਰ ਪਰਿਵਰਤਨ ਨੂੰ ਆਕਾਰ ਦੇਣ ਵਿੱਚ ਸੀਜੀਸੀ ਲਾਂਡਰਾਂ ਦੀ ਭੂਮਿਕਾ ਨੂੰ ਵੀ ਸਰਾਹਿਆ। ਉਨ੍ਹਾਂ ਕਿਹਾ ਕਿ ਸੰਸਥਾ ਦਾ ਅਕਾਦਮਿਕ ਮਾਹੌਲ ਅਤੇ ਸਹਿ ਪਾਠਕ੍ਰਮ ਗਤੀਵਿਧੀਆਂ ’ਤੇ ਸੰਤੁਲਿਤ ਧਿਆਨ ਉਨ੍ਹਾਂ ਦੇ ਵਿਅਕਤੀਗਤ ਵਿਕਾਸ ਅਤੇ ਪੇਸ਼ਾਵਰ ਤਿਆਰੀ ਵਿੱਚ ਬਹੁਤ ਮਦਦਗਾਰ ਸਾਬਿਤ ਹੋਇਆ। ਜ਼ਿਕਰਯੋਗ ਹੈ ਕਿ ਇੱਕ ਉਤਸ਼ਾਹੀ ਕੋਡਰ ਵਜੋਂ ਉਨ੍ਹਾਂ ਨੇ ਕੈਂਪਸ ਵਿੱਚ ਆਪਣੇ ਸਮੇਂ ਦੌਰਾਨ ਰੋਬੋਟਿਕਸ ਅਤੇ ਇਲੈਕਟ੍ਰਾਨਿਕਸ ਦੇ ਖੇਤਰਾਂ ਵਿੱਚ ਵੀ ਆਪਣਾ ਸ਼ਾਨਦਾਰ ਹੁਨਰ ਦਰਸਾਇਆ।
ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਅਤੇ ਉਪ ਚੇਅਰਮੈਨ ਸ.ਪਰਮਪਾਲ ਸਿੰਘ ਢਿੱਲੋਂ ਨੇ ਪ੍ਰਮੂਰਤਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਪ੍ਰਾਪਤੀ ’ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਮੂਰਤਾ ਦੀ ਇਹ ਪ੍ਰਾਪਤੀ ਸੰਸਥਾ ਲਈ ਬੇਹੱਦ ਮਾਣ ਅਤੇ ਪਹਿਚਾਣ ਲੈ ਕੇ ਆਈ ਹੈ। ਉਨ੍ਹਾਂ ਨੇ ਇਸ ਪ੍ਰਾਪਤੀ ਨੂੰ ਸੀਜੀਸੀ ਲਾਂਡਰਾਂ ਦੀ 25 ਸਾਲਾਂ ਦੀ ਵਿਰਾਸਤ ਵਿੱਚ ਇੱਕ ਮੀਲ ਪੱਥਰ ਕਰਾਰ ਦਿੱਤਾ ਅਤੇ ਹੋਰ ਸਾਥੀ ਵਿਦਿਆਰਥੀਆਂ ਲਈ ਪੇ੍ਰਰਣਾ ਦਾ ਸਰੋਤ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀਜੀਸੀ ਲਾਂਡਰਾ ਵਿੱਚ ਵਿਦਿਆਰਥੀਆਂ ਦੇ ਕਰੀਅਰ ਨਿਰਮਾਣ ਅਤੇ ਜੀਵਨ ਬਦਲਣ ਲਈ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ।
ਪ੍ਰਮੂਰਤਾ ਦੀ ਪੇਸ਼ਕਸ਼ ਇਸ ਸਾਲ ਦੇ ਪਲੇਸਮੈਂਟ ਸੀਜ਼ਨ ਦੇ ਪਹਿਲਾਂ ਆਯੋਜਿਤ ਸਭ ਤੋਂ ਉੱਚੇ ਪੈਕੇਜ ਨੂੰ ਪਾਰ ਕਰਦੀ ਹੈ। ਜ਼ਿਕਰਯੋਗ ਹੈ ਕਿ ਸੀਜੀਸੀ ਦੇ ਵਿਦਿਆਰਥੀਆਂ ਨੂੰ ਕਈ ਵਿਸ਼ਿਆਂ ਵਿੱਚ 1,300 ਤੋਂ ਵੱਧ ਭਰਤੀ ਕੰਪਨੀਆਂ ਤੋਂ 10,000 ਤੋਂ ਵੱਧ ਪਲੇਸਮੈਂਟ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ। ਜਾਣਕਾਰੀ ਅਨੁਸਾਰ ਸੀਜੀਸੀ ਲਾਂਡਰਾਂ ਵਿੱਚ 30 ਤੋਂ ਵੱਧ ਕੰਪਨੀਆਂ ਨੇ 20 ਲੱਖ ਰੁਪਏ ਸਾਲਾਨਾ (ਐਲਪੀਏ) ਜਾਂ ਇਸ ਤੋਂ ਵੱਧ ਦੇ ਪੈਕੇਜ ਦਿੱਤੇ। ਸੰਸਥਾ ਨੂੰ 50 ਤੋਂ ਵੱਧ ਕੰਪਨੀਆਂ ਵੱਲੋਂ 15 (ਐਲਪੀਏ) ਦੇ ਪੈਕੇਜ ਅਤੇ 100 ਤੋਂ ਵੱਧ ਕੰਪਨੀਆਂ ਵੱਲੋਂ 10 (ਐਲਪੀਏ) ਦੀਆਂ ਪੇਸ਼ਕਸ਼ਾਂ ਹਾਸਲ ਹੋਈਆਂ ਹਨ।ਇਸ ਤੋਂ ਇਲਾਵਾ 300 ਤੋਂ ਵੱਧ ਕੰਪਨੀਆਂ ਨੇ 7 (ਐਲਪੀਏ) ਰੁਪਏ ਦੇ ਪੈਕੇਜ ਪੇਸ਼ ਕੀਤੇ, ਜਦ ਕਿ 500 ਤੋਂ ਵੱਧ ਕੰਪਨੀਆਂ ਨੇ 5 (ਐਲਪੀਏ) ਦੇ ਪੈਕੇਜ਼ ਪ੍ਰਦਾਨ ਕੀਤੇ ਹਨ।ਇਸ ਨਾਲ ਵਿਦਿਆਰਥੀਆਂ ਲਈ ਕਰੀਅਰ ਦੇ ਵਿਸ਼ਾਲ ਮੌਕੇ ਪ੍ਰਦਾਨ ਹੋਏ। ਇਸੇ ਤਰ੍ਹਾਂ ਕਈ ਵਿਦਿਆਰਥੀਆਂ ਨੇ ਫਿਲਪਸ ਇੰਡੀਆ ਲਿਮਟਿਡ, ਟੀਵੀਐਸ ਮੋਟਰ ਕੰਪਨੀ ਲਿਮਟਿਡ, ਨੋਕੀਆ, ਅਸ਼ੋਕ ਲੇਲੈਂਡ, ਕੈਪਜੇਮਿਨੀ ਇੰਡੀਆ, ਬਰਜਰ ਪੇਂਟਸ, ਐਮਆਰਐਫ, ਐਕਸੈਂਚਰ, ਕਾਗਨੀਜ਼ੈਂਟ, ਮੁ ਸਿਗਮਾ, ਈਵਾਈ (ਅਰਨਸਟ ਐਂਡ ਯੰਗ) ਇੰਡੀਆ, ਕੇਪੀਐਮਜੀ ਇੰਡੀਆ, ਪੀਡਬਲਯੂਸੀ, ਨਾਗਾਰੋ ਸਾਫਟਵੇਅਰ ਪ੍ਰਾਈਵੇਟ ਲਿਮਟਿਡ, ਐਚਡੀਐਫਸੀ ਲਾਈਫ, ਆਈਬੀਐਮ ਕੰਸਲਟਿੰਗ, ਕੋਫੋਰਜ ਲਿਮਟਿਡ, ਕੈਪਜੇਮਿਨੀ, ਐਲ ਐਂਡ ਟੀ ਟੈਕਨਾਲੋਜੀ ਸਰਵਿਸਜ਼ ਲਿਮਟਿਡ, ਕੌਂਗਰੂਐਕਸ ਏਸ਼ੀਆ ਪੈਸੀਫਿਕ ਐਲਐਲਪੀ, ਅਲੇਮਬਿਕ ਫਾਰਮਾਸਿਊਟੀਕਲਜ਼ ਲਿਮਟਿਡ, ਬਜਾਜ ਅਲੀਅਨਜ਼, ਈਵਰਸਬ ਇੰਡੀਆ ਪ੍ਰਾਈਵੇਟ ਲਿਮਟਿਡ; ਕੈਲੀਫੋਰਨੀਆ ਬੁਰੀਟੋ, ਰੈਸਟੋਰੈਂਟ ਬ੍ਰਾਂਡਸ ਏਸ਼ੀਆ ਲਿਮਟਿਡ ਵਰਗੀਆਂ ਨਾਮਵਰ ਕੰਪਨੀਆਂ ਤੋਂ ਕਈ ਨੌਕਰੀਆਂ ਦੀਆਂ ਪੇਸ਼ਕਸ਼ਾਂ ਪ੍ਰਾਪਤ ਕੀਤੀਆਂ। ਇਨ੍ਹਾਂ ਪਲੇਸਮੈਂਟ ਨਤੀਜਿਆਂ ਨੂੰ ਵਿਦਿਆਰਥੀਆਂ ਦੀ ਰੁਜ਼ਗਾਰਯੋਗਤਾ ਨੂੰ ਵਧਾਉਣ ਦੇ ਉਦੇਸ਼ ਨਾਲ ਢਾਂਚਾਗਤ ਸਿਖਲਾਈ ਪਹਿਲਕਦਮੀਆਂ, ਨਿਰੰਤਰ ਉਦਯੋਗਿਕ ਸ਼ਮੂਲੀਅਤ ਅਤੇ ਹੁਨਰ ਵਿਕਾਸ ਪ੍ਰੋਗਰਾਮਾਂ ਦੁਆਰਾ ਸਮਰਥਤ ਕੀਤਾ ਗਿਆ ਸੀ। ਸੀਜੀਸੀ ਲਾਂਡਰਾਂ ਲਗਾਤਾਰ ਇਸ ਗੱਲ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਕਿ ਅਕਾਦਮਿਕ ਸਿੱਖਿਆ ਨੂੰ ਇੰਡਸਟਰੀ ਦੀਆਂ ਲੋੜਾਂ ਦੇ ਅਨੁਕੂਲ ਬਣਾਇਆ ਜਾਵੇ ਤਾਂ ਜੋ ਹਰ ਵਿਭਾਗ ਦੇ ਵਿਦਿਆਰਥੀਆਂ ਦੀ ਕਰੀਅਰ ਤਿਆਰ ਹੋਰ ਵੀ ਮਜ਼ਬੂਤ ਹੋ ਸਕੇ। ਆਪਣੇ ਵਿਦਿਆਰਥੀਆਂ ਨੂੰ ਸਾਰੀ ਸੰਮਲਿਤ ਸਿੱਖਿਆ ਅਤੇ ਹੁਨਰ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸੀਜੀਸੀ ਲਾਂਡਰਾਂ ਨੇ ਉਦਯੋਗ ਅਕਾਦਮਿਕ ਪਾੜੇ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ, ਇਸ ਲਈ ਸੰਸਥਾ ਵੱਲੋਂ ਨਿਰੰਤਰ ਪ੍ਰੋਗਰਾਮ, ਇੰਡਸਟਰੀ ਦੌਰੇ, ਇੰਟਰਨਸ਼ਿਪਸ ਅਤੇ ਉਦਯੋਗਿਕ ਆਗੂਆਂ ਨਾਲ ਇੰਟਰਐਕਟਿਵ ਸੈਸ਼ਨ ਕਰਵਾਏ ਜਾਂਦੇ ਹਨ।ਇਹ ਗਤੀਵਿਧਿਆਂ ਵਿਦਿਆਰਥੀਆਂ ਨੂੰ ਉਦਯੋਗਿਕ ਐਕਸਪੋਜ਼ਰ, ਹੱਥੋਂ ਹੱਥ ਟ੍ਰੇਨਿੰਗ ਅਤੇ ਹੁਨਰ ਵਿਕਾਸ ਦੇ ਮੌਕੇ ਪ੍ਰਦਾਨ ਕਰਦੀਆਂ ਹਨ, ਜੋ ਕਿ ਐਨਈਪੀ-2020 ਦੇ ਵਿਜ਼ਨ ਅਨੁਸਾਰ ਹਨ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੇ ਹੁਨਰਮੰਦ ਅਤੇ ਇੰਡਸਟਰੀ ਤਿਆਰ ਪ੍ਰੋਫੈਸ਼ਨਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
- Download Babushahi App
-
-