ਡਾਕ ਘਰ ਦੇ ਬਾਹਰ ਖੜੀ ਕਾਰ 'ਚੋਂ ਮਿਲੀ ਵਿਅਕਤੀ ਦੀ ਲਾਸ਼
ਰੋਹਿਤ ਗੁਪਤਾ, ਗੁਰਦਾਸਪੁਰ
ਪੁਲਿਸ ਥਾਣਾ ਸਿਟੀ ਦੇ ਸਿਰਫ 30 ਮੀਟਰ ਦੀ ਦੂਰੀ ਤੇ ਸਥਿਤ ਡਾਕਘਰ ਦੇ ਬਾਹਰ ਦੋ ਦਿਨਾਂ ਤੋਂ ਖੜੀ ਕਾਰ ਵਿੱਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ।ਪਹਿਲਾਂ ਤਾਂ ਲੋਕਾਂ ਨੇ ਗੌਰ ਨਹੀਂ ਕੀਤਾ ਕਿਉਂਕਿ ਇੰਜ ਲੱਗਦਾ ਸੀ ਜਿਵੇਂ ਡਰਾਈਵਰ ਸੁੱਤਾ ਪਿਆ ਹੋਵੇ ਪਰ ਜਦੋਂ ਦੋ ਦਿਨ ਤੋਂ ਇਹ ਕਾਰ ਇੱਥੇ ਲੱਗੀ ਰਹੀ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਵਿਅਕਤੀ ਦੀ ਪਹਿਚਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੌਕੇ ਤੇ ਪਹੁੰਚੇ ਥਾਨਾ ਸਿਟੀ ਗੁਰਦਾਸਪੁਰ ਦੇ ਐਸ ਐਚ ਓ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਥਾਣੇ ਦੇ ਨਜ਼ਦੀਕ ਹੀ ਡਾਕਘਰ ਦੇ ਬਾਹਰ ਇੱਕ ਕਾਲੇ ਰੰਗ ਦੀ ਲੁਧਿਆਣਾ ਨੰਬਰ ਲੱਗੀ ਗੱਡੀ ਖੜੀ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਲਾਸ਼ ਡਰਾਈਵਰ ਵਾਲੀ ਸੀਟ ਤੇ ਪਈ ਹੈ। ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਕਾਰ ਵਿੱਚੋਂ ਦੋ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਮਿਲਿਆਂ ਹਨ। ਮੌਤ ਦੇ ਕਾਰਨ ਦਾ ਪਤਾ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ ਪਰ ਪਹਿਲਾਂ ਇਸ ਗੱਡੀ ਵਿੱਚ ਪਏ ਮ੍ਰਿਤਕ ਵਿਅਕਤੀ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਅਤੇ ਉਸਦੇ ਪਰਿਵਾਰ ਨੂੰ ਸੂਚਿਤ ਕੀਤਾ ਜਾਵੇਗਾ। ਉਸ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- Download Babushahi App
-
-