ਸਫਾਈ ਕਰਮਚਾਰੀਆਂ ਦੀਆਂ ਹੜਤਾਲ ਨਾਲ ਧਾਰੀਵਾਲ ਦੀਆਂ ਸੜਕਾਂ ਤੇ ਲੱਗੇ ਕੂੜੇ ਦੇ ਢੇਰ
ਸਫਾਈ ਵਿਵਸਥਾ ਦਾ ਹੋਇਆ ਬੁਰਾ ਹਾਲ ਲੋਕਾਂ ਦਾ ਕਹਿਣਾ ਸਰਕਾਰ ਨੂੰ ਜਲਦੀ ਕਰਨਾ ਚਾਹੀਦੀ ਸਫਾਈ ਸੇਵਕਾਂ ਨਾਲ ਗੱਲਬਾਤ
ਰੋਹਿਤ ਗੁਪਤਾ, ਗੁਰਦਾਸਪੁਰ
ਸੂਬੇ ਭਰ ਵਿੱਚ ਸਫਾਈ ਸੇਵਕ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਹਨ। ਸਫਾਈ ਕਾਮਿਆਂ ਦੀ ਕੰਮ ਛੱਡੋ ਹੜਤਾਲ ਸੱਤਵੇਂ ਦਿਨ ਵਿੱਚ ਪਹੁੰਚ ਚੁੱਕੀ ਹੈ। ਜਿਸ ਕਾਰਨ ਘਰਾਂ ਵਿੱਚੋਂ ਕੂੜਾ ਵੀ ਨਹੀਂ ਚੁੱਕਿਆ ਜਾ ਰਿਹਾ ਹੈ। ਲੋਕ ਆਪਣੇ ਘਰਾਂ ਦਾ ਕੂੜਾ ਆਪ ਇਕੱਠਾ ਕਰਕੇ ਸੜਕਾਂ ਤੇ ਸੁੱਟਣ ਜਾ ਰਹੇ ਹਨ ਜਿਸ ਕਾਰਨ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਚੌਂਕਾਂ ਤੇ ਸੜਕ ਦੇ ਕਿਨਾਰਿਆਂ ਤੇ ਕੂੜੇ ਦੇ ਵੱਡੇ ਵੱਡੇ ਢੇਰ ਲੱਗ ਗਏ ਹਨ ਜਿਨਾਂ ਤੋਂ ਗੰਦੀ ਬਦਬੂ ਵੀ ਫੈਲਣੀ ਸ਼ੁਰੂ ਹੋ ਗਈ ਹੈ। ਲੋਕ ਇਹ ਸੋਚ ਰਹੇ ਹਨ ਕਿ ਜੇਕਰ ਇਹ ਹੜਤਾਲ ਕੁਝ ਸਮਾਂ ਹੋਰ ਅੱਗੇ ਚਲ ਗਈ ਤਾਂ ਆਮ ਲੋਕਾਂ ਦਾ ਕੀ ਬਣੇਗਾ?
ਉਥੇ ਹੀ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਬ੍ਰਿਜ ਭੂਸ਼ਣ ਗੁੱਲੂ ਮਲਹੋਤਰਾ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਸਵਰਨ ਕੁਮਾਰ ਮਰਵਾਹਾ ਨੇ ਪੰਜਾਬ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਸਰਕਾਰ ਤੁਰੰਤ ਸਫਾਈ ਸੇਵਕਾਂ ਦੀ ਜਾਇਜ਼ ਮੰਗਾਂ ਨੂੰ ਮੰਨ ਕੇ ਇਸ ਹੜਤਾਲ ਨੂੰ ਖਤਮ ਕਰਾਏ ਕਿਉਂਕਿ ਸ਼ਹਿਰਾਂ ਦੇ ਵਿੱਚ ਕੂੜੇ ਦੇ ਢੇਰ ਲੱਗਣ ਦੇ ਨਾਲ ਹਾਲਾਤ ਬੇਹਦ ਖਰਾਬ ਹੋ ਰਹੇ ਹਨ।
- Download Babushahi App
-
-