ਵਿਜੇ ਅੱਜ 10 ਮਈ ਨੂੰ ਚੁੱਕਣਗੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ, ਸਿਰਜਣਗੇ ਨਵਾਂ ਇਤਿਹਾਸ
ਬਾਬੂਸ਼ਾਹੀ ਨੈਟਵਰਕ
ਚੇਨਈ, 10 ਮਈ, 2026: ਤਾਮਿਲਾਗਾ ਵੇਤਰੀ ਕਜ਼ਗਮ (ਟੀ ਵੀ ਕੇ) ਦੇ ਮੁਖੀ ਤੇ ਫਿਲਮੀ ਅਦਾਕਾਰ ਵਿਜੇ ਅੱਜ ਤਾਮਿਲਨਾਡੂ ਦੇ ਮੁੱਖ ਮੰਤਰੀ ਸਹੁੰ ਚੁੱਕ ਦੇ ਸੂਬੇ ਵਿਚ ਨਵਾਂ ਇਤਿਹਾਸ ਸਿਰਜਣਗੇ। ਪਿਛਲੇ 60 ਸਾਲਾਂ ਵਿਚ ਪਹਿਲੀ ਵਾਰ ਹੋਵੇਗਾ ਕਿ ਕੋਈ ਗੈਰ ਦ੍ਰਾਵਿੜ ਪਾਰਟੀ ਸੱਤਾ ਵਿਚ ਆਵੇਗੀ। ਉਹ ਸਵੇਰੇ 10.00 ਵਜੇ ਨਹਿਰੂ ਸਟੇਡੀਅਮ ਵਿਚ ਸਹੁੰ ਚੁੱਕਣਗੇ।
ਸੂਬੇ ਦੇ ਰਾਜਪਾਲ ਰਾਜੇਂਦਰ ਅਰਲੇਕਰ ਨੇ ਬੀਤੇ ਕੱਲ੍ਹ ਸੀ ਜੋਸਫ ਵਿਜੇ ਨੂੰ ਮੁੱਖ ਮੰਤਰੀ ਨਿਯੁਕਤ ਕੀਤਾ ਸੀ ਤੇ ਉਹਨਾਂ ਨੂੰ 13 ਮਈ ਤੱਕ ਬਹੁਮਤ ਸਾਬਤ ਕਰਨ ਵਾਸਤੇ ਆਖਿਆ ਸੀ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
- Download Babushahi App
-
-