ਵਿਧਾਇਕ ਸ਼ੈਰੀ ਕਲਸੀ ਨੇ ਵਾਅਦਾ ਕੀਤਾ ਪੂਰਾ, ਸਮੁੱਚੇ ਵਾਰਡ ਵਾਸੀਆਂ ਨੇ ਕੀਤਾ ਧੰਨਵਾਦ
ਰੋਹਿਤ ਗੁਪਤਾ
ਬਟਾਲਾ, 10 ਮਈ 2026- ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਵਲੋਂ ਵਾਰਡ ਨੰਬਰ 8, ਸੰਤ ਨਿਰੰਕਾਰੀ ਸਤਿਸੰਗ ਭਵਨ, ਗਾਂਧੀ ਨਗਰ ਦੀ ਗਲੀ ਨੂੰ ਬਣਾ ਕੇ ਆਪਣਾ ਵਾਅਦਾ ਪੂਰਾ ਕਰ ਕੀਤਾ ਹੈ।
ਇਸ ਮੌਕੇ ਵਾਰਡ ਇੰਚਾਰਜ ਧਰਮਿੰਦਰ ਪਾਲ ਕਾਲੀ ਨੇ ਦੱਸਿਆ ਕਿ ਵਿਧਾਇਕ ਸ਼ੈਰੀ ਕਲਸੀ ਵਲੋਂ ਬਟਾਲਾ ਸ਼ਹਿਰ ਅੰਦਰ ਵਿਕਾਸ ਕਾਰਜਾਂ ਪਾਰਦਰਸ਼ੀ ਢੰਗ ਨਾਲ ਕਰਵਾਏ ਜਾ ਰਹੇ ਹਨ ਅਤੇ ਉਨ੍ਹਾਂ ਵਲੋਂ ਖੁਦ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਦੂਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਸਾਡੀ ਵਾਰਡ ਦੀ ਗਲੀ ਨਾ ਬਣਨ ਕਰਕੇ ਆਵਾਜਾਈ ਦੀ ਬਹੁਤ ਦਿੱਕਤ ਸੀ ਪਰ ਵਿਧਾਇਕ ਸ਼ੈਰੀ ਕਲਸੀ ਦੇ ਯਤਨਾਂ ਸਦਕਾ ਵਾਰਡ ਵਾਸੀਆਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਗਈ ਹੈ।
ਇਸ ਮੌਕੇ ਵਾਰਡ ਇੰਚਾਰਜ ਧਰਮਿੰਦਰ ਪਾਲ ਕਾਲੀ, ਗੌਤਮ ਕੁਮਾਰ , ਰਾਕੇਸ਼ ਕੁਮਾਰ ਧੂਮ , ਸ਼ਿਵ ਦਿਆਲ, ਰਵਿੰਦਰ ਪਾਲ , ਪਵਨ ਕੁਮਾਰ ਪੰਮਾ ਆਰ ਕੇ ਲਵਲੀ ਰਿੰਕੂ ,ਰਮੇਸ਼ ਕੁਮਾਰ , ਬਿਆਸ ਰਾਜ
ਵਾਰਡ ਨੰਬਰ 7, ਇੰਚਾਰਜ ਸੁਖਜਿੰਦਰ ਕੁਮਾਰ ਸੁੱਖੀ, ਵਾਰਡ ਨੰਬਰ 6 ਐਮ ਸੀ ਹੀਰਾ ਲਾਲ ਆਦਿ ਵਲੋਂ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕੀਤਾ ਗਿਆ।
- Download Babushahi App
-
-