'ਸਕੂਲ ਆਫ ਐਮੀਨੈਂਸ' ਕਿਲਾ ਮੰਡੀ ਕੈਂਪਸ ਵਿਖੇ ਮਨਾਇਆ ਵਰਡਲ ਰੈਡ ਕਰਾਸ ਦਿਵਸ
ਰੋਹਿਤ ਗੁਪਤਾ
ਬਟਾਲਾ, 9 ਮਈ 2026- ਵਿਸ਼ਵ ਪ੍ਰਸਿੱਧ ਮੁੱਢਲੀ ਸਹਾਇਤਾ ਦੇ ਬਾਨੀ ਭਾਈ ਘਨ੍ਹਈਆ ਜੀ ਦੇ ਸੰਦੇਸ਼ ਨੂੰ ਜੀਨ ਹੈਨਰੀ ਡਿਊਨਾ ਜੀ (ਨੋਬਲ ਸ਼ਾਂਤੀ ਪੁਰਸਕਾਰ ਜੇਤੂ) ਦੇ ਜਨਮ ਦਿਵਸ ਨੂੰ ਸਮਰਪਿਤ “ਵਰਡਲ ਰੈਡ ਕਰਾਸ ਡੇ” ਮੌਕੇ, ਸਕੂਲ ਆਫ ਐਮੀਨੈਂਸ, ਕਿਲਾ੍ ਮੰਡੀ ਕੈਂਪਸ ਵਲੋਂ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਪ੍ਰਿੰਸੀਪਲ ਸੁਨੀਤਾ ਸ਼ਰਮਾਂ ਦੀ ਦਿਸ਼ਾ ਨਿਰਦੇਸ਼ ‘ਚ ਇੰਚਾਰਜ ਹਰਪ੍ਰੀਤ ਕੌਰ ਦੀ ਅਗਵਾਈ ਵਿਚ ਵਕੋਸ਼ਨਲ ਲੈਕਚਰਾਰ ਹਰਪ੍ਰੀਤ ਸਿੰਘ, ਮਨੀ ਭੱਲਾ, ਹਰਪ੍ਰੀਤ ਸਿੰਘ, ਪਰਮਜੀਤ ਕੌਰ, ਜਸਬੀਰ ਕੌਰ, ਹਰਪ੍ਰੀਤ, ਕਿਰਨਦੀਪ ਕੌਰ, ਮਨਦੀਪ ਕੌਰ ਸਮੇਤ, ਬੁਲਾਰੇ ਵਜੋ ਪੋਸਟ ਵਾਰਡਨ ਹਰਬਖਸ਼ ਸਿੰਘ ਤੇ ਮਨਿੰਦਰ ਕੌਰ ਦੇ ਨਾਲ ਸੀਡੀ ਵਲੰਟੀਅਰ ਜਗਪੀ੍ਰਤ ਸਿੰਘ, ਗੁਰਪੀ੍ਰਤ ਸਿੰਘ ਅਤੇ ਵਿਦਿਆਰਥੀਆਂ ਨੇ ਹਿਸਾ ਲਿਆ।
ਸੈਮੀਨਾਰ ਦੇ ਸ਼ੁਰੂਆਤ ਵਿਚ ਦਸਿਆ ਗਿਆ ਕਿ ਰੈਡ ਕਰਾਸ ਦੇ ਬਾਨੀ ਹੈਨਰੀ ਡੁਨੈਂਟ ਜਨਮ ਜੀਨ-ਹੈਨਰੀ ਡੁਨੈਂਟ 8 ਮਈ 1828-30 ਅਕਤੂਬਰ 1910), ਜਿਸ ਨੂੰ ਹੈਨਰੀ ਡੁਨੈਂਟ ਵੀ ਕਿਹਾ ਜਾਂਦਾ ਹੈ, ਇੱਕ ਸਵਿਸ ਮਾਨਵਤਾਵਾਦੀ, ਵਪਾਰੀ, ਸਮਾਜਿਕ ਕਾਰਕੁਨ, ਅਤੇ ਰੈੱਡ ਕਰਾਸ ਦੇ ਸਹਿ-ਸੰਸਥਾਪਕ ਸਨ। ਉਨ੍ਹਾਂ ਨੂੰ 1901 ਵਿੱਚ ਉਨ੍ਹਾਂ ਦੇ ਮਾਨਵਤਾਵਾਦੀ ਯਤਨਾਂ ਲਈ ਪਹਿਲਾ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ । ਇਸ ਸਾਲ ਦਾ ਵਿਸ਼ਾ “ਮਨੁੱਖਤਾ ਵਿਚ ਏਕਤਾ” ਹੈ। ਇਸ ਤੋ ਬਾਅਦ ਵਿਚ ਨਾਗਰਿਕ ਸੁਰੱਖਿਆ ਦੀਆਂ ਗਤੀਵਿਧੀਆਂ ਸਬੰਧੀ ਦਸਦੇ ਹੋਏ ਫਸਟ-ਏਡਰ ਤੇ ਫਸਟ ਰਿਸਪਾਊਂਡਰ ਬਾਰੇ ਦਸਿਆ ਗਿਆ। ਸੜਣ, ਕੱਟ, ਰੀਕਵਰੀ ਪੁਜ਼ੀਸ਼ਨ ਬਾਰੇ ਦਸਿਆ ਤੇ ਅਭਿਆਸ ਕਰਵਾਇਆ।
ਉਨ੍ਹਾਂ ਨੇ ਸੰਕਟ ਸਮੇਂ ਆਪਣੇ ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਦੀ ਆਫ਼ਤ ਪ੍ਰਬੰਧਨ, ਫਸਟ ਏਡ, ਗਰਮੀਆਂ ਵਿੱਚ ਹੀਟ ਵੇਵ ਆਦਿ ਬਾਰੇ ਜਾਣਕਾਰੀ ਦਿੱਤੀ। ਜਰੂਰਤ ਪੈਣ ਤੇ ਪੁਲਿਸ, ਐਬੂਲੈਸਾਂ, ਫਾਇਰ ਬ੍ਰਿਗੇਡ ਨੂੰ ਸੂਚਨਾ ਦੇਣ ਹਿੱਤ ਹੈਲਪ ਲਾਈਨ ਨੰਬਰਾਂ ਦੀ ਵਰਤੋਂ ਬਾਰੇ ਦਸਿਆ ਤੇ ਅਭਿਆਸ ਵੀ ਕਰਵਾਇਆ। ਆਖਰ ਵਿਚ ਸਕੂਲ ਇੰਚਾਰਜ ਨੇ ਕਿਹਾ ਕਿ ਇਹ ਪ੍ਰਸੰਸਾਯੋਗ ਉਪਰਾਲੇ ਕੀਤੇ ਜਾ ਰਹੇ ਹਨ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜਾਂ ਦੀ ਪਾਲਣਾ ਕਰਨ, ਪੀੜਤਾਂ ਦੀ ਸਹਾਇਤਾ ਕਰਨ ਲਈ ਉਤਸ਼ਾਹਿਤ ਕਰਨਾ। ਪੀੜਤਾਂ ਦੀ ਮਦਦ ਕਰਨ ਵਾਲੇ ਬਹਾਦਰ ਵਿਦਿਆਰਥੀਆਂ ਨੂੰ ਭਾਰਤ/ਪੰਜਾਬ ਸਰਕਾਰ ਅਤੇ ਸਥਾਨਕ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ।
- Download Babushahi App
-
-