ਮੁੱਖ ਮੰਤਰੀ ਦੀ ਮਾਨਸਾ ਫੇਰੀ ਮੌਕੇ ਡੀਟੀਐਫ ਦੇ ਪ੍ਰਧਾਨ ਸਮੇਤ ਅਧਿਆਪਕ ਆਗੂ ਹਿਰਾਸਤ ਵਿੱਚ ਲੈਣ ਦੀ ਨਿਖੇਧੀ
ਅਸ਼ੋਕ ਵਰਮਾ
ਬਠਿੰਡਾ, 8 ਮਈ 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਨਸਾ ਵਿਖੇ ਮਿਤੀ 8 ਮਈ ਨੂੰ ਹੋਣ ਵਾਲੀ ਰੈਲੀ ਕਾਰਨ ਅਧਿਆਪਕ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਅਤੇ ਘਰਾਂ ਵਿੱਚ ਛਾਪੇਮਾਰੀ ਦੀ ਡੈਮੋਕਰੈਟਿਕ ਟੀਚਰਜ਼ ਪੰਜਾਬ ਦੇ ਸੂਬਾ ਸਕੱਤਰ ਰੇਸ਼ਮ ਸਿੰਘ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਬਲਜਿੰਦਰ ਸਿੰਘ , ਸਕੱਤਰ ਜਸਵਿੰਦਰ ਸਿੰਘ ਮੀਤ ਪ੍ਰਧਾਨ ਵਿਕਾਸ ਗਰਗ ਅਤੇ ਪ੍ਰੈਸ ਸਕੱਤਰ ਗੁਰਪ੍ਰੀਤ ਖੇਮੂਆਣਾ ਨੇ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ। ਅਧਿਆਪਕ ਆਗੂਆਂਂ ਨੇ ਕਿਹਾ ਕਿ ਡੀ.ਟੀ.ਐਫ. ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਂਮਕੋਟ ਦੇ ਘਰ ਬੀਤੀ ਰਾਤ ਪੁਲਿਸ ਵੱਲੋਂ ਛਾਪੇਮਾਰੀ ਕਰ ਗੁਰਪ੍ਰੀਤ ਭੀਖੀ, ਕੁਲਦੀਪ ਸਿੰਘ ਅੱਕਵਾਲੀ ਡੀ ਟੀ ਐੱਫ ਦੇ ਆਗੂ ਅਤੇ 3704 ਅਧਿਆਪਕ ਜਥੇਬੰਦੀ ਦੇ ਆਗੂ ਬਲਵਿੰਦਰ ਸਿੰਘ ਘਰਾਂਗਣਾ ਅਤੇ ਸੀ .ਪੀ.ਐੱਫ. ਕਰਮਚਾਰੀ ਯੂਨੀਅਨ ਦੇ ਆਗੂ ਧਰਮਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।
ਉਹਨਾਂ ਦੱਸਿਆ ਕਿ ਪੁਲਿਸ ਅਤੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਦੀ ਥਾਂ ਗੈਰ ਜਮੂਹਰੀ ਕਾਰਵਾਈਆਂ ਕਰ ਰਹੀ ਹੈ। ਪੁਰਾਣੀ ਪੈਨਸ਼ਨ ਬਹਾਲ ਦੀ ਮੰਗ ਨੂੰ ਸਰਕਾਰ ਆਗੂਆਂ ਨੂੰ ਗ੍ਰਿਫਤਾਰ ਕਰਕੇ ਦਬਾਅ ਨਹੀਂ ਸਕਦੀ। ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਵੱਖ ਵੱਖ ਕੈਟਾਗਰੀ ਦੀਆਂ ਭਾਰਤੀਆਂ ਦੀਆਂ ਲਿਸਟਾਂ ਰੀਕਾਸਟ ਕਰਨ ਦੀ ਥਾਂ 4161 ਅਧਿਆਪਕਾ ਭਰਤੀ ਕੀਤੇ ਗਏ ਸਨ ਉਹਨਾਂ ਵਿੱਚੋਂ 300 ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਲਈ ਨੋਟਿਸ ਜਾਰੀ ਕੀਤੇ ਗਏ ਹਨ। ਜਿਸ ਦਾ ਡੀ.ਟੀ.ਐਫ. ਪੰਜਾਬ ਅਤੇ 3704 ਅਧਿਆਪਕ ਸਮੇਤ ਛੇ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ । ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਖਾਤਰ ਅਧਿਆਪਕਾਂ ਨੂੰ ਗ੍ਰਿਫਤਾਰ ਕਰ ਰਹੀ ਹੈ। ਡੀ.ਟੀ.ਐਫ ਦੇ ਬਲਾਕ ਪ੍ਰਧਾਨ ਭੂਪਿੰਦਰ ਮਾਈਸਰਖਾਨਾ, ਭੋਲਾ ਰਾਮ ਤਲਵੰਡੀ, ਬਲਕਰਨ ਕੋਟ ਸ਼ਮੀਰ , ਰਜਵਿੰਦਰ ਜਲਾਲ, ਕੁਲਵਿੰਦਰ ਵਿਰਕ ਵੱਲੋਂ ਸਰਕਾਰ ਦੇ ਅਜਿਹੇ ਗੈਰ ਜਮੂਹਰੀ ਵਰਤਾਰੇ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਸਰਕਾਰ ਅਧਿਆਪਕਾਂ ਦੇ ਘਰੇ ਛਾਪੇਮਾਰੀ ਕਰਨੀ ਬੰਦ ਕਰੇ ਅਤੇ ਗਿਰਫਤਾਰ ਕੀਤੇ ਅਧਿਆਪਕ ਆਗੂ ਕਰਮਜੀਤ ਤਮਕੋਟ , ਗੁਰਪ੍ਰੀਤ ਭੀਖੀ, ਕੁਲਦੀਪ ਅੱਕਾਵਲੀ ਤੇ ਬਲਵਿੰਦਰ ਸਿੰਘ ਘਰਾਂਗਣਾ ਨੂੰ ਤੁਰੰਤ ਬਿਨਾਂ ਸ਼ਰਤ ਰਿਹਆ ਕਰੇ। 4161 ਭਰਤੀ ਕੀਤੇ ਅਧਿਆਪਕਾਂ ਵਿੱਚੋਂ 300 ਅਧਿਆਪਕਾਂ ਨੂੰ ਨੌਕਰੀ ਵਿੱਚੋਂ ਕੱਢਣ ਤੇ ਨੋਟਸ ਵਾਪਸ ਲਵੇ ।ਅਤੇ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਕਿ ਮਹਿੰਗਾਈ ਭੱਤੇ ਦੀਆਂ ਕਿਸਤਾਂ ਜਾਰੀ ਕਰੇ , ਪੁਰਾਣੀ ਪੈਨਸ਼ਨ ਬਹਾਲ ਕਰੇ, ਛੇਵੇਂ ਪੇ ਕਮਿਸ਼ਨ ਦਾ ਬਕਾਇਆ ਦੇਵੇ ਅਤੇ ਸੱਤਵੇਂ ਪੇ ਕਮਿਸ਼ਨ ਦਾ ਗਠਨ ਕਰੇ।
- Download Babushahi App
-
-