ਸ਼ੁਕਰਾਨਾ ਯਾਤਰਾ ਦੌਰਾਨ CM Maan ਵੱਲੋਂ ਵੇਦਾਂਤਾ ਪਾਵਰ ਪਲਾਂਟ ਮਾਨਸਾ ਦੇ ਸੀਈਓ ਨਾਲ ਵਿਸ਼ੇਸ਼ ਮੁਲਾਕਾਤ
ਅਸ਼ੋਕ ਵਰਮਾ
ਮਾਨਸਾ, 8 ਮਈ 2026 :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਚਾਰ ਦਿਨ ਦੇ ਸ਼ੁਕਰਾਨਾ ਯਾਤਰਾ ਦਾ ਤੀਜਾ ਦਿਨ ਜਾਰੀ ਰੱਖਿਆ, ਜੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋਈ ਸੀ।ਜਦੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ (ਸਸੰਸ਼ੋਧਨ) ਐਕਟ, 2026 ਪਾਸ ਹੋਇਆ, ਜੋ ਬੇਅਦਬੀ ਖ਼ਿਲਾਫ਼ ਸਖ਼ਤ ਸਜ਼ਾ ਦੀ ਪੇਸ਼ਕਸ਼ ਕਰਦਾ ਹੈ |ਸ਼ੁਕਰਾਨਾ ਯਾਤਰਾ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਸਰਦੂਲਗੜ੍ਹ, ਮਾਨਸਾ, ਬਰਨਾਲਾ ਅਤੇ ਸੁਨਾਮ ਸਮੇਤ ਨੇੜਲੇ ਇਲਾਕਿਆਂ ਵਿੱਚ ਯਾਤਰਾ ਕਰਨਗੇ। ਇਸ ਦੌਰਾਨ ਮੁੱਖ ਮੰਤਰੀ ਪੰਜਾਬ ਪਿੰਡ ਬਣਾ ਵਾਲਾ, ਮਾਨਸਾ–ਤਲਵੰਡੀ ਸਾਬੋ ਰੋਡ ਸਥਿਤ ਵੇਦਾਂਤਾ ਪਾਵਰ ਥਰਮਲ ਪਾਵਰ ਪਲਾਂਟ ਦੇ ਗੇਟ ਨੰਬਰ 2 ਦੇ ਬਾਹਰ ਕੁੱਝ ਮਿੰਟਾਂ ਲਈ ਰੁਕੇ। ਇਸ ਮੌਕੇ ਮਾਨਸਾ ਦੇ ਵੇਦਾਂਤਾ ਪਾਵਰ ਪਲਾਂਟ ਬਣਾਂਵਾਲੀ ਦੇ ਸੀਈਓ ਪੰਕਜ ਕੁਮਾਰ ਸ਼ਰਮਾ ਵੱਲੋਂ ਅੱਜ ਸ਼ੁਕਰਾਨਾ ਯਾਤਰਾ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਗੱਲਬਾਤ ਦੌਰਾਨ ਸੀਈਓ ਨੇ ਕਿਹਾ, “ਵੇਦਾਂਤਾ ਪਾਵਰ ਪਲਾਂਟ Mansa ਹਮੇਸ਼ਾ ਪੰਜਾਬ ਸਰਕਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਰਿਹਾ ਹੈ ਅਤੇ ਰਾਜ ਦੀ ਵੱਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਅੱਗੇ ਵੀ ਆਪਣਾ ਸਹਿਯੋਗ ਜਾਰੀ ਰੱਖੇਗਾ। ਇਸ ਵੇਲੇ ਪਲਾਂਟ ਪੰਜਾਬ ਦੀ ਕੁੱਲ ਬਿਜਲੀ ਉਤਪਾਦਨ ਲੋੜ ਦਾ ਲਗਭਗ 35 ਫੀਸਦੀ ਯੋਗਦਾਨ ਪਾ ਰਿਹਾ ਹੈ ਅਤੇ ਅਸੀਂ ਰਾਜ ਦੀ ਤਰੱਕੀ ਅਤੇ ਵਿਕਾਸ ਲਈ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖਣ ਲਈ ਵਚਨਬੱਧ ਹਾਂ।”
ਵੇਦਾਂਤਾ ਪਾਵਰ ਪਲਾਂਟ ਬਾਰੇ:
ਵੇਦਾਂਤਾ ਪਾਵਰ ਪਲਾਂਟ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਬਨਾਵਾਲਾ ਵਿਖੇ ਸਥਿਤ ਇੱਕ ਅਤਿ ਆਧੁਨਿਕ, ਸੁਪਰਕ੍ਰਿਟਿਕਲ 1980 ਮੇਗਾਵਾਟ ਸਮਰੱਥਾ ਵਾਲਾ ਵਿਸ਼ਵ-ਪੱਧਰੀ ਥਰਮਲ ਪਾਵਰ ਪਲਾਂਟ ਹੈ, ਜੋ ਆਪਣੇ ਵੱਲੋਂ ਉਤਪਾਦਿਤ 100% ਬਿਜਲੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਨੂੰ ਸਪਲਾਈ ਕਰਦਾ ਹੈ ਅਤੇ ਪੰਜਾਬ ਦੀ ਲਗਭਗ 35% ਬਿਜਲੀ ਦੀ ਲੋੜ ਪੂਰੀ ਕਰਦਾ ਹੈ। ਇਹ ਪਲਾਂਟ ਵਿਸ਼ਵ ਪੱਧਰੀ ਵਾਤਾਵਰਣ ਅਤੇ ਸੁਰੱਖਿਆ ਮਾਪਦੰਡਾਂ ਨੂੰ ਅਪਣਾਉਂਦਾ ਹੈ, ਜਿਸ ਕਾਰਨ ਇਹ ਪੰਜਾਬ ਦਾ ਸਭ ਤੋਂ ਹਰਿਆਵਲਾ ਥਰਮਲ ਪਾਵਰ ਪਲਾਂਟ ਮੰਨਿਆ ਜਾਂਦਾ ਹੈ ਅਤੇ ਦੇਸ਼ ਦੇ ਪ੍ਰਮੁੱਖ ਜ਼ੀਰੋ-ਹਾਰਮ, ਜ਼ੀਰੋ-ਵੇਸਟ ਅਤੇ ਜ਼ੀਰੋ-ਡਿਸਚਾਰਜ ਥਰਮਲ ਪਾਵਰ ਉਤਪਾਦਕਾਂ ਵਿੱਚੋਂ ਇੱਕ ਹੈ। ਸਥਾਪਨਾ ਤੋਂ ਲੈ ਕੇ ਇਹ ਪਲਾਂਟ ਖੇਤਰ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
- Download Babushahi App
-
-