ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਐਮ.ਐਸ.ਸੀ. ਦੀ ਵਿਦਿਆਰਥਣ ਕਸ਼ਿਸ਼ ਦੂਬੇ ਨੇ ਤਿੰਨ-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੋਸਟਰ ਮੁਕਾਬਲੇ ਵਿੱਚ ਤੀਜਾ ਇਨਾਮ ਜਿੱਤਿਆ
ਬੰਗਾ 09 ਮਾਰਚ 2026- ਪੈਰਾਮੈਡੀਕਲ ਸਿੱਖਿਆ ਦੇ ਖੇਤਰ ਦੀ ਨਾਮੀ ਸੰਸਥਾ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਐਮ.ਐਸ.ਸੀ. (ਮੈਡੀਕਲ ਮਾਈਕ੍ਰੋਬਾਇਓਲੋਜੀ) ਦੀ ਵਿਦਿਆਰਥਣ ਕਸ਼ਿਸ਼ ਦੂਬੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਬੀਤੇ ਦਿਨੀਂ ਹੋਈ ਤਿੰਨ-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਹੋਏ ਪੋਸਟਰ ਮੁਕਾਬਲੇ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ। ਇਸ ਜੇਤੂ ਵਿਦਿਆਰਥਣ ਦਾ ਵਿਸ਼ੇਸ਼ ਸਨਮਾਨ ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ, ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਟਰੱਸਟ ਦਫਤਰ ਵਿਖੇ ਕਰਦੇ ਹੋਏ ਕਸ਼ਿਸ਼ ਦੂਬੇ, ਉਸ ਦੇ ਮਾਪਿਆਂ ਅਤੇ ਕਾਲਜ ਅਧਿਆਪਕਾਂ ਨੂੰ ਉਸ ਦੀ ਸ਼ਾਨਦਾਰ ਪ੍ਰਾਪਤੀ ਅਤੇ ਅੰਤਰਰਾਸ਼ਟਰੀ ਅਕਾਦਮਿਕ ਪਲੇਟਫਾਰਮ 'ਤੇ ਕਾਲਜ ਵੱਲੋਂ ਨੁਮਾਇੰਦਗੀ ਕਰਨ ਲਈ ਵਧਾਈਆਂ ਦਿੱਤੀਆਂ।
ਢਾਹਾਂ ਨੇ ਕਿਹਾ ਕਿ ਇਸ ਕਾਨਫਰੰਸ ਵਿਚ ਹਿੱਸਾ ਲੈਣ ਨਾਲ ਪੈਰਾਮੈਡੀਕਲ ਵਿਦਿਆਰਥੀਆਂ ਨੂੰ ਵਿਗਿਆਨਕ ਖੋਜ ਕਾਰਜਾਂ ਦੀ ਨਵੀਆਂ ਤਕਨੀਕਾਂ ਸਿੱਖਣ ਦਾ ਮੌਕਾ ਮਿਲਦਾ ਹੈ, ਜਿਸ ਨਾਲ ਉਹ ਆਪਣੀ ਪੜ੍ਹਾਈ ਦੇ ਵਿਸ਼ੇ ਵਿਚ ਆਧੁਨਿਕ ਤਰੀਕੇ ਨਾਲ ਖੋਜ ਕਾਰਜ ਕਰਨ ਦੇ ਨਵੇਂ ਮੌਕੇ ਮਿਲਦੇ ਹਨ । ਉਹਨਾਂ ਨੇ ਵਿਦਿਆਰਥਣ ਕਸ਼ਿਸ਼ ਦੂਬੇ ਵੱਲੋਂ ਅਧਿਆਪਕਾਂ ਦੇ ਸਿਖਾਏ ਰਸਤੇ 'ਤੇ ਚੱਲਦੇ ਹੋਏ ਕੀਤੇ ਉੱਦਮਾਂ ਦੀ ਸ਼ਲਾਘਾ ਕਰਦੇ ਹੋਏ ਸਮੂਹ ਕਾਲਜ ਵਿਦਿਆਰਥੀਆਂ ਨੂੰ ਖੋਜ-ਅਧਾਰਿਤ ਅਕਾਦਮਿਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ।
ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ ਨੇ ਦੱਸਿਆ ਕਿ ਇੰਟਰਨੈਸ਼ਨਲ ਪੱਧਰ ਦੀ ਇਹ ਕਾਨਫਰੰਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਆਯੋਜਿਤ ਹੋਈ ਸੀ, ਜਿਸ ਵਿੱਚ ਖੋਜਕਰਤਾਵਾਂ, ਅਧਿਆਪਕਾਂ ਅਤੇ ਵੱਖ-ਵੱਖ ਪੈਰਾ ਮੈਡੀਕਲ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਮਾਈਕ੍ਰੋਬਾਇਓਲੌਜੀ ਅਤੇ ਥੈਰੇਪੀਓਟਿਕਸ ਖੇਤਰ ਵਿਚ ਵਿਸ਼ਵ ਪੱਧਰ 'ਤੇ ਹੋਈਆਂ ਨਵੀਆਂ ਖੋਜਾਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ । ਇਸ ਮੌਕੇ ਕਾਲਜ ਦੀ ਕਲਾਸ ਐਮ.ਐਸ.ਸੀ. ਮੈਡੀਕਲ ਮਾਈਕ੍ਰੋਬਾਇਓਲੋਜੀ ਦੀ ਵਿਦਿਆਰਥਣ ਕਸ਼ਿਸ਼ ਦੂਬੇ ਨੇ "ਮਾਡੂਲੇਸ਼ਨ ਆਫ ਗਟ ਮਾਈਕਰੋਬਾਇਉਟਾ ਬਾਈ ਕੋਰਡੀਸੈਪਸ ਮਿਲਿਟਰੀਸ : ਏਵੀਡੈਂਸ ਆਫ ਪ੍ਰੀਬਾਇਓਟਿਕ ਪੁਟੈਂਸ਼ੀਅਲ" ਵਿਸ਼ੇ ਤੇ ਖੋਜ ਪੋਸਟਰ ਦੀ ਪੇਸ਼ਕਾਰੀ ਕੀਤੀ ਸੀ । ਜਿਸ ਵਿਚ ਉਸ ਨੇ ਖੋਜ ਕੀਤੀ ਕਿ ਅੰਤੜੀਆਂ ਦੇ ਮਾਈਕ੍ਰੋਬਾਇਓਲ ਨੂੰ ਸੰਤੁਲਨ ਰੱਖਦੇ ਹੋਏ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਲਾਭ ਮਿਲ ਸਕੇਗਾ । ਢਾਹਾਂ ਕਲੇਰਾਂ ਵਿਖੇ ਵਿਦਿਆਰਥੀ ਕਸ਼ਿਸ਼ ਦੂਬੇ ਦਾ ਸਨਮਾਨ ਕਰਨ ਮੌਕੇ ਜਗਜੀਤ ਸਿੰਘ ਸੋਢੀ ਮੀਤ ਸਕੱਤਰ ਟਰੱਸਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਪਿਯੂਸ਼ੀ ਯਾਦਵ ਸਹਾਇਕ ਪ੍ਰੋਫੈਸਰ ਤੇ ਮੁਖੀ , ਡਾ. ਰਾਹੁਲ ਵਰਮੂਟਾ ਸਹਾਇਕ ਪ੍ਰੋਫੈਸਰ, ਰਮਨ ਕੁਮਾਰ, ਇੰਦੂ ਬਾਲਾ ਅਤੇ ਸ਼ਿਵਾਨੀ ਵੀ ਹਾਜ਼ਰ ਸਨ।
Click to Follow Babushahi Facebook page →