8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਤੇ ਵਿਸ਼ੇਸ਼
ਪੰਜਾਬ ਦੀਆਂ ਔਰਤਾਂ ਦਾ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ
ਮਨਮੋਹਨ ਸਿੰਘ
ਲੋਕ ਸੰਪਰਕ ਸਲਾਹਕਾਰ
ਉਪ ਸਕੱਤਰ ਲੋਕ ਸੰਪਰਕ ਵਿਭਾਗ (ਸੇਵਾ ਮੁਕਤ),ਪਾਵਰਕਾਮ
ਫੋਨ 8437725172
ਕੌਮਾਂਤਰੀ ਮਹਿਲਾ ਦਿਵਸ ਹਰੇਕ ਸਾਲ 8 ਮਾਰਚ ਨੂੰ ਸੰਸਾਰ ਭਰ ਦੇ ਵੱਖ-ਵੱਖ ਖੇਤਰਾਂ ਵਿਚ ਔਰਤਾਂ ਪ੍ਰਤੀ ਸਨਮਾਨ, ਪ੍ਰਸ਼ੰਸਾ ਅਤੇ ਪਿਆਰ ਜ਼ਾਹਰ ਕਰਦੇ ਹੋਏ ਔਰਤਾਂ ਦੇ ਆਰਥਿਕ, ਸਿਆਸੀ ਅਤੇ ਸਮਾਜਿਕ ਪ੍ਰਾਪਤੀਆਂ ਨੂੰ ਮਨਾਉਣ ਲਈ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ।
ਪੰਜਾਬ ਦੀ ਧਰਤੀ ਨੇ ਵੀ ਅਜਿਹੀਆਂ ਅਣਗਿਣਤ ਧੀਆਂ ਜਨਮੀਆਂ ਹਨ ਜਿਨ੍ਹਾਂ ਨੇ ਸਿੱਖਿਆ, ਖੇਡਾਂ, ਰਾਜਨੀਤੀ, ਵਿਗਿਆਨ, ਸਾਹਿਤ, ਸਮਾਜ ਸੇਵਾ, ਫੌਜ ਅਤੇ ਉਦਯੋਗ ਸਮੇਤ ਅਨੇਕਾਂ ਖੇਤਰਾਂ ਵਿੱਚ ਇਤਿਹਾਸਕ ਪ੍ਰਾਪਤੀਆਂ ਦਰਜ ਕਰਵਾਈਆਂ ਹਨ। ਉਹਨਾਂ ਦੀਆਂ ਪ੍ਰਾਪਤੀਆਂ ਸਿਰਫ਼ ਵਿਅਕਤੀਗਤ ਕਾਮਯਾਬੀਆਂ ਨਹੀਂ, ਸਗੋਂ ਪੂਰੇ ਸਮਾਜ ਦੀ ਸ਼ਾਨ ਅਤੇ ਪ੍ਰੇਰਣਾ ਹਨ।
ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੀਆਂ ਮਹਿਲਾਵਾਂ ਨੇ ਗਿਆਨ ਦੀ ਜੋਤ ਜਗਾ ਕੇ ਅਨੇਕਾਂ ਪਰਿਵਾਰਾਂ ਦਾ ਭਵਿੱਖ ਰੌਸ਼ਨ ਕੀਤਾ ਹੈ, ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਅਧਿਆਪਕ ਦਿਵਸ ਤੇ ਕੀਤਾ ਜਾਂਦਾ ਹੈ।
ਜੇਕਰ ਪੰਜਾਬ ਦੇ ਰਾਜਨੀਤਿਕ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੀਮਤੀ ਰਜਿੰਦਰ ਕੌਰ ਭੱਠਲ ਪੰਜਾਬ ਦੇ ਮੁੱਖ ਮੰਤਰੀ ਰਹੇ,ਸ਼੍ਰੀਮਤੀ ਪ੍ਰਨੀਤ ਕੌਰ ਦੇਸ਼ ਦੇ ਕੇਂਦਰੀ ਰਾਜ ਮੰਤਰੀ, ਸ਼੍ਰੀਮਤੀ ਹਰਸਿਮਰਨ ਕੌਰ ਬਾਦਲ ਕੇਂਦਰੀ ਮੰਤਰੀ ਰਹੇ , ਪੰਜਾਬ ਵਿੱਚ ਇਸ ਸਮੇਂ ਡਾਕਟਰ ਬਲਜੀਤ ਕੌਰ ਪੰਜਾਬ ਕੈਬਨਿਟ ਦੇ ਮੰਤਰੀ ਹਨ, ਇਸ ਤੋਂ ਇਲਾਵਾ ਜੀਵਨ ਜੋਤ ਕੌਰ ਅੰਮ੍ਰਿਤਸਰ ਪੂਰਬੀ,ਗਨੀਵ ਕੌਰ ਮਜੀਠਾ ਤੋਂ, ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ, ਇੰਦਰਜੀਤ ਕੌਰ ਮਾਨ ਨਕੋਦਰ ਤੋਂ, ਸਰਵਜੀਤ ਕੌਰ ਮਾਣੂੰਕੇ ਜਗਰਾਉਂ ਤੋਂ, ਰਜਿੰਦਰਪਾਲ ਕੌਰ ਛੀਨਾ ਲੁਧਿਆਣਾ ਦੱਖਣੀ ਤੋਂ, ਡਾਕਟਰ ਅਮਨਦੀਪ ਕੌਰ ਅਰੋੜਾ ਮੋਗਾ ਤੋਂ, ਨੀਨਾ ਮਿੱਤਲ ਰਾਜਪੁਰਾ ਤੋਂ, ਅਨਮੋਲ ਗਗਨ ਮਾਨ ਖਰੜ ਤੋਂ ਅਤੇ ਨਰਿੰਦਰ ਕੌਰ ਭਰਾਜ ਸੰਗਰੂਰ ਤੋਂ ਪੰਜਾਬ ਵਿਧਾਨ ਸਭਾ ਵਿੱਚ ਐਮ.ਐਲ.ਏ. ਹਨ।
ਪ੍ਰਸ਼ਾਸਨਿਕ ਖੇਤਰ ਵਿੱਚ ਕੇਂਦਰ ਸਰਕਾਰ ਵਿੱਚ ਲੁਧਿਆਣਾ ਤੋਂ ਸ਼੍ਰੀਮਤੀ ਅਮਨ ਪ੍ਰੀਤ ਦੀਕਸ਼ਤ ਜੋ ਕਿ 2010 ਬੈਚ ਦੀ ਆਈ.ਆਰ.ਐਸ .ਅਧਿਕਾਰੀ ਹਨ ਅਤੇ ਉਹ ਇਸ ਵੇਲੇ ਭਾਰਤ ਸਰਕਾਰ ਵਿੱਚ ਐਡੀਸ਼ਨਲ ਡਾਇਰੈਕਟਰ ਆਮਦਨ ਕਰ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਹਨ ।ਉਹਨਾਂ ਨੇ ਕੋਵਿਡ 19 ਮਹਾਂਮਾਰੀ ਵਿੱਚ ਭਾਰਤ ਭਰ ਵਿੱਚ ਮਹਿਲਾਵਾਂ ਦੇ ਲਈ ਸੈਨੀਟਰੀ ਨੈਪਕਿਨ ਦੀ ਪੂਰੇ ਭਾਰਤ ਭਰ ਵਿੱਚ ਮਹਿਲਾਵਾਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ ਅਤੇ ਉਹਨਾਂ ਨੂੰ ਭਾਰਤ ਵਿੱਚ ਪੈਡ-ਵੂਮੈਨ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ ਕਈ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ।
ਡਾ. ਇੰਦਰਜੀਤ ਕੌਰ 1992 ਤੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.), ਅੰਮ੍ਰਿਤਸਰ ਦੀ ਪੈਟਰਨ–ਪ੍ਰਧਾਨ ਹਨ।ਉਨ੍ਹਾਂ ਦੀ ਯੋਗ ਅਗਵਾਈ ਹੇਠ ਪਿੰਗਲਵਾੜਾ ਅੱਜ ਇਹ ਸੰਸਥਾ ਐਡਜ਼ ਅਤੇ ਨਸ਼ਿਆਂ ਵਰਗੀਆਂ ਸਮੱਸਿਆਵਾਂ ਨਾਲ ਵੀ ਨਜਿੱਠ ਰਹੀ ਹੈ ਅਤੇ ਗਰੀਬ ਤੇ ਪਿੱਛੜੇ ਵਰਗਾਂ ਲਈ ਮੁਫ਼ਤ ਸਿੱਖਿਆ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ।
ਪੰਜਾਬ ਵਿੱਚ ਸਾਬਕਾ ਆਈ.ਏ.ਐਸ.ਸ਼੍ਰੀਮਤੀ ਵਿੰਨੀ ਮਹਾਜਨ ਪੰਜਾਬ ਦੇ ਮਹਿਲਾ ਮੁੱਖ ਸਕਤਰ ਰਹੇ ਹਨ, ਅਨੇਕਾਂ ਆਈ.ਏ.ਐਸ. ਮਹਿਲਾਵਾਂ ਪੰਜਾਬ ਸਰਕਾਰ ਵਿੱਚ ਵਿਸ਼ੇਸ਼ ਜ਼ਿੰਮੇਵਾਰੀਆਂ ਨਿਭਾ ਰਹੀਆਂ ਹਨ, ਜਿਨਾਂ ਵਿੱਚ ਵਧੀਕ ਮੁੱਖ ਸਕੱਤਰ ਤੱਕ ਦੇ ਅਹੁਦੇ ਵੀ ਸ਼ਾਮਲ ਹਨ। ਪੰਜਾਬ ਦੇ ਲੱਗਭਗ ਅੱਧੀ ਦਰਜਨ ਤੋਂ ਵੱਧ ਜਿਲਿਆਂ ਵਿੱਚ ਡੀ.ਸੀ. ਅਤੇ ਐਸ.ਐਸ.ਪੀ. ਦੇ ਅਹੁਦਿਆਂ ਤੇ ਮਹਿਲਾਵਾਂ ਤੈਨਾਤ ਹਨ ਅਤੇ ਪੰਜਾਬ ਵਿੱਚ ਸਰਕਾਰ ਚਲਾਉਣ ਵਿੱਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ।
ਮਹਿਲਾ ਆਈ.ਏ.ਐਸ. ਅਧਿਕਾਰੀਆਂ ਵਿੱਚ ਪੂਨਮਦੀਪ ਕੌਰ ਫਰੀਦਕੋਟ ,ਡਾਕਟਰ ਸੋਨਾ ਥਿੰਦ ਸ੍ਰੀ ਫਤਿਹਗੜ੍ਹ ਸਾਹਿਬ, ਦੀਪ ਸ਼ਿਖਾ ਸ਼ਰਮਾ ਫਿਰੋਜ਼ਪੁਰ , ਅਮਨਪ੍ਰੀਤ ਕੌਰ ਸੰਧੂ ਫਾਜ਼ਿਲਕਾ , ਅਸ਼ਿਕਾ ਜੈਨ ਹੁਸ਼ਿਆਰਪੁਰ ਅਤੇ ਡਾਕਟਰ ਨਵਜੋਤ ਕੌਰ ਮਾਨਸਾ,ਅਤੇ ਡਾਕਟਰ ਪੱਲਵੀ ਪਠਾਨਕੋਟ ਵਿਖੇ ਬਤੌਰ ਡਿਪਟੀ ਕਮਿਸ਼ਨਰ ਸੇਵਾਵਾਂ ਨਿਭਾ ਰਹੀਆਂ ਹਨ।
ਮਹਿਲਾ ਆਈ.ਪੀ.ਐਸ. ਅਧਿਕਾਰੀਆਂ ਵਿੱਚ ਗੁਰਪ੍ਰੀਤ ਕੌਰ ਦਿਓ ਵਿਸ਼ੇਸ਼ ਡੀਜੀਪੀ ਸਮੁਦਾਇ ਮਾਮਲੇ ਡਿਵੀਜ਼ਨ ਅਤੇ ਇਸਤਰੀ ਮਾਮਲੇ ਤੇ ਰਾਜ ਮਨੁੱਖੀ ਅਧਿਕਾਰ ਕਮਿਸ਼ਨ, ਅਨੀਤਾ ਵਿਸ਼ੇਸ਼ ਡੀਜੀਪੀ ਕਮ ਡਾਇਰੈਕਟਰ ਪੀਪੀਏ ਫਿਲੋਰ, ਧੰਨਪ੍ਰੀਤ ਕੌਰ ਕਮਿਸ਼ਨਰ ਜਲੰਧਰ ਆਪਣੀਆਂ ਜਿੰਮੇਵਾਰੀਆਂ ਬਾਖੂਬੀ ਨਿਭਾਉਂਦਿਆਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇ ਰਹੇ ਹਨ।
ਡਾ. ਹਰਪ੍ਰੀਤ ਕੌਰ ਇੱਕ ਗਤੀਸ਼ੀਲ ਮੀਡੀਆ ਮਾਹਰ ਅਤੇ ਕਾਰੋਬਾਰੀ ਮਹਿਲਾ ਹਨ। ਉਹ ਮੰਨਦੇ ਹਨ ਕਿ ਸਸ਼ਕਤ ਮਹਿਲਾਵਾਂ ਦੁਨੀਆਂ ਨੂੰ ਵੀ ਸਸ਼ਕਤ ਬਣਾਉਂਦੀਆਂ ਹਨ। ਮੀਡੀਆ ਖੇਤਰ ਵਿੱਚ ਆਪਣੇ ਕੰਮ ਰਾਹੀਂ ਉਹ ਮਹੱਤਵਪੂਰਨ ਆਵਾਜ਼ਾਂ ਨੂੰ ਅੱਗੇ ਲਿਆਉਂਦੇ ਹਨ ਅਤੇ ਸਮਾਜ ਵਿੱਚ ਚੰਗੇ ਬਦਲਾਅ ਲਈ ਪ੍ਰੇਰਨਾ ਦਿੰਦੇ ਹਨ। ਇਸ ਮਹਿਲਾ ਦਿਵਸ ਦੇ ਮੌਕੇ ‘ਤੇ ਉਹ ਵਿਕਾਸ, ਹਿੰਮਤ ਅਤੇ ਹੋਰ ਮਹਿਲਾਵਾਂ ਨੂੰ ਸਫਲਤਾ ਵੱਲ ਅੱਗੇ ਵਧਾਉਣ ਲਈ ਆਪਣੇ ਵਚਨ ਨੂੰ ਮੁੜ ਮਜ਼ਬੂਤ ਕਰਦੇ ਹਨ।
ਪੰਜਾਬ ਦੇ ਸਰਵਪੱਖੀ ਵਿਕਾਸ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾ ਰਹੀ ਪਾਵਰਕਾਮ ਵਿੱਚ ਵੀ ਔਰਤਾਂ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ । ਇੰਜੀ:ਹਰਸ਼ਰਨ ਕੌਰ ਤ੍ਰੇਹਨ ਪਾਵਰਕਾਮ ਵਿੱਚ ਡਾਇਰੈਕਟਰ ਵਣਜ ਦੇ ਅਹੁਦੇ ਤੇ ਤੈਨਾਤ ਹਨ ਅਤੇ ਪੰਜਾਬ ਦੇ ਬਿਜਲੀ ਖਪਤਕਾਰਾਂ ਦੀ ਭਲਾਈ ਸਕੀਮਾਂ ਲਈ ਦਿਨ ਰਾਤ ਇਕ ਕਰਕੇ ਸੇਵਾਵਾਂ ਨਿਭਾ ਰਹੇ ਹਨ ।
ਇੰਜੀ: ਹਰਮੋਹਨ ਕੌਰ ਪਾਵਰਕਾਮ ਵਿੱਚ ਬਤੌਰ ਮੁੱਖ ਇੰਜੀਨੀਅਰ ਏ.ਆਰ.ਆਰ ਐਂਡ ਟੀ.ਆਰ ਵਜੋਂ ਸੇਵਾਵਾਂ ਨਿਭਾ ਰਹੇ ਹਨ. ਇੰਜੀ: ਹਰਮੋਹਨ ਕੌਰ ਪਾਵਰਕਾਮ ਦੀ ਪਹਿਲੀ ਮਹਿਲਾ ਇੰਜੀਨੀਅਰ ਹੈ ਜਿਸ ਨੇ ਵਿਦੇਸ਼ਾਂ ਵਿੱਚ ਸਿਖਲਾਈ ਲਈ ਹੈ। ਇੰਜੀਨੀਅਰ ਕੌਰ ਇੱਕ ਥਰਮਲ ਮਾਹਰ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਪਾਵਰਕਾਮ ਵੱਲੋਂ ਜੋ ਵੀ ਕੰਮ ਸੋਂਪਿਆ ਜਾਂਦਾ ਹੈ , ਉਨ੍ਹਾਂ ਨੇ ਹਮੇਸ਼ਾ ਉਸ ਕੰਮ ਵਿੱਚ ਉੱਤਮਤਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹ ਸਾਬਤ ਕੀਤਾ ਹੈ ਕਿ ਇਕ ਔਰਤ ਵੀ ਪੁਰਸ਼ ਪ੍ਰਧਾਨ ਇੰਜੀਨੀਅਰਿੰਗ ਖੇਤਰ ਵਿੱਚ ਇਕ ਵਧੀਆ ਇੰਜੀਨੀਅਰ ਹੋ ਸਕਦੀ ਹੈ।
ਅਰਪਿਤਾ ਠਾਕੁਰ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਬੀ.ਈ. (ਇਲੈਕਟ੍ਰਿਕਲ ਇੰਜੀਨੀਅਰਿੰਗ) ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਹ 1995 ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਸਹਾਇਕ ਇੰਜੀਨੀਅਰ ਵਜੋਂ ਸੇਵਾ ਸ਼ੁਰੂ ਕੀਤੀ।ਉਨ੍ਹਾਂ ਨੂੰ 2007 ਵਿੱਚ ਕਾਰਜਕਾਰੀ ਇੰਜੀਨੀਅਰ ਅਤੇ 2020 ਵਿੱਚ ਸੁਪਰਿੰਟੈਂਡਿੰਗ ਇੰਜੀਨੀਅਰ ਵਜੋਂ ਤਰੱਕੀ ਮਿਲੀ। ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ ਡਿਜ਼ਾਇਨ, ਖਰੀਦਦਾਰੀ (ਪ੍ਰੋਕਿਊਰਮੈਂਟ), ਬਿਲਿੰਗ, ਪਾਵਰ ਪਰਚੇਜ਼ ਅਗਰੀਮੈਂਟਸ, ਕਮਰਸ਼ੀਅਲ ਕੰਮਕਾਜ, ਹਾਈਡਲ ਪ੍ਰੋਜੈਕਟਾਂ ਦੀ ਆਪਰੇਸ਼ਨ ਅਤੇ ਮੈਨਟੇਨੈਂਸ ਅਤੇ ਮੈਟੀਰੀਅਲ ਸਰਵਿਸਿਜ਼ ਨਾਲ ਸੰਬੰਧਤ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਈਆਂ ਹਨ।
ਪੰਜਾਬ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਭ ਤੋਂ ਵੱਡੇ ਸੰਚਾਲਣ ਦੱਖਣ ਜੋਨ ਵਿੱਚ ਇਸ ਸਮੇਂ ਇੰਜੀ: ਅਰਪਿਤਾ ਠਾਕੁਰ ਪਟਿਆਲਾ ਵਿਖੇ ਬਤੌਰ ਨਿਗਰਾਨ ਇੰਜੀਨੀਅਰ ਹੈਂਡ ਕੁਆਟਰ ਦੱਖਣ ਸੰਚਾਲਣ ਜੋਨ ਤੈਨਾਤ ਹਨ। ਇੰਜ ਆਰ ਕੇ ਮਿੱਤਲ ਮੁੱਖ ਇੰਜਨੀਅਰ ਦੱਖਣ ਨੇ ਦੱਸਿਆ ਕਿ ਇੰਜੀ: ਅਰਪਿਤਾ ਠਾਕੁਰ ਇਕ ਬਹੁਤ ਇਮਾਨਦਾਰ, ਮਿਹਨਤੀ ਅਤੇ ਲਗਨ ਨਾਲ ਕੰਮ ਕਰਨ ਵਾਲੀ ਦ੍ਰਿੜ ਇਰਾਦੇ ਵਾਲੀ ਮਹਿਲਾ ਇੰਜੀਨੀਅਰ ਅਧਿਕਾਰੀ ਹਨ। ਉਨ੍ਹਾਂ ਦੀ ਪਹਿਲ ਬਿਜਲੀ ਖਪਤਕਾਰਾਂ ਦੇ ਜਾਇਜ਼ ਜ਼ਰੂਰੀ ਕੰਮ ਬਿਨਾਂ ਕਿਸੇ ਦੇਰੀ ਦੇ ਕਰਨੇ ਹੁੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬਿਜਲੀ ਖਪਤਕਾਰਾਂ ਨੂੰ ਪਾਏਦਾਰ ਅਤੇ ਨਿਰਵਿਘਨ ਬਿਜਲੀ ਸਪਲਾਈ , ਯਕੀਨੀ ਬਣਾਈ ਰੱਖਣ ਲਈ ਜ਼ੋਨ ਦੇ ਸਾਰੇ ਪੈਮਾਨਿਆਂ ਨੂੰ ਡੂੰਘਾਈ ਨਾਲ ਨਿਗਰਾਨੀ ਕਰਦੇ ਹੋਏ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮਾਲੀਏ ਪੈਮਾਨਿਆਂ ਲਈ ਮੰਡਲ ਉਪ ਮੰਡਲ ਅਧਿਕਾਰੀਆਂ ਦੇ ਕੰਮ ਕਾਜ ਦੀ ਬਾਰੀਕੀ ਨਾਲ ਨਜ਼ਰਸਾਨੀ ਕਰਦੇ ਹਨ। ਇੰਜੀਨੀਅਰ ਅਰਪਿਤਾ ਠਾਕੁਰ ਵਰਗੇ ਮਿਹਨਤੀ ਅਤੇ ਇਮਾਨਦਾਰ ਇੰਜਨੀਅਰ ਬਹੁਤ ਘੱਟ ਮਿਲਦੇ ਹਨ।
ਸੀਐਮਏ ਮੋਨਿਕਾ ਪਾਵਰਕਾਮ ਵਿੱਚ ਚੀਫ ਅਕਾਊਂਟਸ ਅਫਸਰ ਟੂ ਡਾਇਰੈਕਟਰ ਫਾਇਨਾਂਸ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ । ਉਨ੍ਹਾਂ ਦੇ ਕੰਮ ਕਾਜ ਵਿੱਚ ਪਾਰਦਰਸ਼ਤਾ ਆਪਣੇ ਆਪ ਵਿੱਚ ਪ੍ਰਤੀਤ ਹੁੰਦੀਆਂ ਹੈ।ਉਹ ਪਾਵਰਕਾਮ ਦੇ ਪ੍ਰਤੀਬਿੰਬ ਨੂੰ ਹਮੇਸ਼ਾ ਹੋਰ ਉੱਚਾ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ।
ਇੰਜ: ਰਾਜਿੰਦਰ ਕੌਰ ਗਿੱਲ ਜੋ ਕਿ ਅੱਜ ਕਲ੍ਹ ਪਾਵਰਕਾਮ ਵਿੱਚ ਕੇਂਦਰੀ ਭੰਡਾਰ ਫਿਰੋਜ਼ਪੁਰ ਵਿਖੇ ਵਧੀਕ ਨਿਗਰਾਨ ਇੰਜੀਨੀਅਰ ਵੱਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਪਾਵਰਕਾਮ ਵਿੱਚ ਲਗਭੱਗ 18 ਸਾਲ ਦੀ ਸੇਵਾ ਦੌਰਾਨ ਵਧੇਰੇ ਸੇਵਾ ਪੀ ਐਂਡ ਐਮ, ਸਟੋਰ ਅਤੇ ਵੱਖੋ-ਵੱਖਰੇ ਸੰਚਾਲਨ ਹਲਕਿਆਂ ਵਿੱਚ ਬਤੌਰ ਸੀਨੀਅਰ ਕਾਰਜਕਾਰੀ ਇੰਜੀਨੀਅਰ ਤਕਨੀਕੀ ਦੀ ਸੇਵਾ ਕੀਤੀ। ਉਨ੍ਹਾਂ ਪੰਜਾਬ ਆਪਣੀ ਸੇਵਾ ਨਿਭਾਉਦਿਆਂ ਅੱਜ ਤਕ ਕਦੇ ਵੀ ਡਿਊਟੀ ਦੌਰਾਨ ਔਰਤ ਹੋਣ ਦਾ ਬਹਾਨਾ ਨਹੀ ਬਣਾਇਆ ਸਗੋਂ ਮਰਦ ਇੰਜੀਨੀਅਰ ਅਫਸਰਾਂ ਵਾਂਗ ਰਾਤਾਂ ਨੂੰ ਵੀ 66 ਕੇ.ਵੀ. ਲਾਇਨਾਂ-ਗਰਿੱਡਾਂ ਤੇ ਦੌਰੇ ਕਰਕੇ ਆਪਣੀ ਹਾਜ਼ਰੀ ਵਿਚ ਬਿਜਲੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਵਿੱਚ ਵਿਘਨ ਪੈ ਰਹੇ ਤਕਨੀਕੀ ਨੁਕਸ ਦੂਰ ਕਰਵਾਉਂਦੇ ਰਹੇ ਤਾਂ ਜੋ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਪਾਏਦਾਰ ਬਿਜਲੀ ਸਪਲਾਈ ਕੀਤੀ ਜਾ ਸਕੇ। ਉਨਾਂ ਦੀ ਪੀ ਅਤੇ ਐਮ ਮੰਡਲ ਬਰਨਾਲਾ ਵਿਖੇ ਤੈਨਾਤੀ ਦੌਰਾਨ ਕੀਤੇ ਬਿਜਲੀ ਸੁਧਾਰ ਲਈ ਕੀਤੇ ਯਤਨਾਂ ਅਤੇ ਕੰਮਾਂ ਸਦਕਾ ਉਨ੍ਹਾਂ ਨੂੰ ਸਾਲ 2015 ਵਿੱਚ ਅਜਾਦੀ ਦਿਵਸ ਜਸ਼ਨਾਂ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਦਫਤਰ ਪਟਿਆਲਾ ਵਿਖੇ ਸਨਮਾਨਿਤ ਕੀਤਾ ਗਿਆ। ਹਨ। ਇੰਜ: ਮਨਦੀਪ ਕੌਰ ਨਿਗਰਾਨ ਇੰਜੀਨੀਅਰ ਪਲਾਨਿੰਗ , ਇੰਜ: ਸੁਖਚੈਨ ਕੌਰ ਬਤੋਰ ਐਸ. ਡੀ. ਉ. ਮਾਡਲ ਟਾਊਨ ਪਟਿਆਲਾ ਵਿਖੇ ਬਿਜਲੀ ਖਪਤਕਾਰਾਂ ਨੂੰ ਸਮਰਪਿਤ ਸੇਵਾਵਾਂ ਨਿਭਾ ਰਹੇ
ਡਾ. ਰਤਿੰਦਰ ਕੌਰ, ਸਕੂਲ ਆਫ ਮੈਨੇਜਮੈਂਟ ਸਟਡੀਜ਼, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਸਿੱਧ ਅਕਾਦਮਿਕ ਅਤੇ ਉਦਯੋਗਤਾ ਮਾਰਗਦਰਸ਼ਕ ਵਜੋਂ ਖੇਤਰ ਵਿੱਚ ਜਾਣੀ-ਮਾਣੀ ਸ਼ਖਸੀਅਤ ਹਨ।ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਔਰਤਾਂ ਦੀ ਜ਼ਿੰਦਗੀ ਲਈ ਵਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਸਮਝਦਾਰ ਨਿਵੇਸ਼ ਫੈਸਲਿਆਂ ਰਾਹੀਂ ਆਰਥਿਕ ਆਜ਼ਾਦੀ ਪ੍ਰਾਪਤ ਕਰਨ ਅਤੇ ਉਦਯੋਗਤਾ ਦੇ ਰਾਹੀਂ ਆਤਮਨਿਰਭਰ ਬਣ ਕੇ ਰੋਜ਼ਗਾਰ ਕਮਾਉਣ ਲਈ ਉਨ੍ਹਾਂ ਨੇ ਅਨੇਕਾਂ ਨੂੰ ਮਾਰਗਦਰਸ਼ਨ ਦਿੱਤਾ ਹੈ।
ਅਰਜੂਨ ਐਵਾਰਡੀ ਮਨਜੀਤ ਕੌਰ ਜੋ ਇਸ ਵੇਲੇ ਜ਼ਿਲ੍ਹਾ ਜਲੰਧਰ ਦਿਹਾਤੀ ਵਿੱਚ ਐਸ.ਪੀ. ਵਜੋਂ ਤਾਇਨਾਤ ਹਨ। ਮਨਜੀਤ ਕੌਰ ਨੇ 2002 ਤੋਂ 2010 ਤੱਕ 31 ਅੰਤਰ ਰਾਸ਼ਟਰੀ ਖੇਡ ਮੁਕਾਬਲਿਆਂ ਜਿਨਾਂ ਵਿੱਚ ਉਲੰਪਿਕਸ ਗੇਮਸ ਅਤੇ ਏਸ਼ੀਅਨ ਗੇਮਸ ਸ਼ਾਮਲ ਹਨ,ਵਿੱਚ ਭਾਗ ਲਿਆ ਜਿਹਨਾਂ ਵਿੱਚੋਂ 23 ਖੇਡ ਮੁਕਾਬਲਿਆਂ ਵਿੱਚ ਉਹਨਾਂ ਨੇ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ। ਉਹਨਾਂ ਨੇ 2004 ਅਤੇ 2008 ਦੇ ਓਲੰਪਿਕ ਖੇਡਾਂ ਵਿੱਚ ਵੀ ਭਾਗ ਲਿਆ ਸੀ, ਜੋ ਕਿ ਐਥਨਜ਼ ਅਤੇ ਬੀਜਿੰਗ ਵਿੱਚ ਹੋਈਆਂ ਸਨ।ਏਸ਼ੀਆਈ ਖੇਡਾਂ ਵਿੱਚ 400 ਮੀਟਰ ਦੌੜ ਦੌਰਾਨ ਉਨ੍ਹਾਂ ਦਾ 51.05 ਸਕਿੰਟ ਦਾ ਰਿਕਾਰਡ ਅੱਜ ਤੱਕ ਅਟੁੱਟ ਹੈ।
ਪਾਵਰਕਾਮ ਦੀ ਸੀਨੀਅਰ ਸਪੋਰਟਸ ਅਫਸਰ ਸ਼੍ਰੀਮਤੀ ਮਾਧੂਰੀ ਸਕਸੈਨਾ ਨੇ ਏਸ਼ੀਆ ਖੇਡਾਂ ਵਿੱਚ ਭਾਰਤ ਲਈ ਸੋਨੇ ਦਾ ਮੈਡਲ ਜਿੱਤਿਆ ਇਸ ਤੋਂ ਇਲਾਵਾ ਉਹਨਾਂ ਦੀ ਬੇਟੀ ਆ ਇਸ ਵੇਲੇ ਉਹ ਵੀ ਵੱਡੇ ਪੱਧਰ ਤੇ ਖਿਡਾਰੀ ਹਨ ਅਤੇ ਉਹਨਾਂ ਨੇ ਵੀ ਦੇਸ਼ ਦੇ ਲਈ ਨਾਮਣਾ ਖੱਟਿਆ ਹੈ ਇਸ ਤੋਂ ਇਲਾਵਾ ਪੰਜਾਬ ਦੀ ਹਰਮਨਪ੍ਰੀਤ ਕੌਰ ਕੌਰ ਜੋ ਕਿ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹੈ ਉਸ ਨੇ ਵੀ ਕ੍ਰਿਕਟ ਖੇਡ ਵਿੱਚ ਵੱਡਾ ਯੋਗਦਾਨ ਪਾਇਆ ਹੈ।
ਪੰਜਾਬ ਵਿੱਚ ਪੱਤਰਕਾਰਤਾ ਦੇ ਖੇਤਰ ਵਿੱਚ ਵੀ ਮਹਿਲਾਵਾਂ ਦਾ ਵਡਮੁੱਲਾ ਯੋਗਦਾਨ ਹੈ, ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਮਨਰਾਜ ਗਰੇਵਾਲ ਸ਼ਰਮਾ ਰੈਜੀਡੈਂਟ ਐਡੀਟਰ ਦਿ ਇੰਡੀਅਨ ਐਕਸਪ੍ਰੈਸ, ਸ੍ਰੀ ਅਰਵਿੰਦਰ ਪਾਲ ਕੌਰ ਜੌਹਲ ਸੰਪਾਦਕ ਪੰਜਾਬੀ ਟ੍ਰਿਬਿਊਨ, ਸਰਵਿੰਦਰ ਕੌਰ ਸੀ.ਈ.ਉ. ਅਜੀਤ, ਗੁਰਜੋਤ ਕੌਰ ਸੀਨੀਅਰ ਕਾਰਜਕਾਰੀ ਅਜੀਤ, ਡਾਕਟਰ ਇੰਦਰਪ੍ਰੀਤ ਕੌਰ ਰੋਜ਼ਾਨਾ ਚੜ੍ਹਦੀ ਕਲਾ, ਜਗਜੀਤ ਕੌਰ ਮੈਨਜਿੰਗ ਐਡੀਟਰ ਸਪੋਕਸਮੈਨ, ਨਿਮਰਤ ਕੌਰ ਮੈਨੇਜਿੰਗ ਐਡੀਟਰ ਰੋਜਾਨਾ ਸਪੋਕਸਮੈਨ, ਕੁਸਮ ਅਰੋੜਾ ਪੱਤਰਕਾਰ ਦੀ ਵਾਈਰ,ਅੰਜੂ ਅਗਨੀਹੋਤਰੀ ਪੱਤਰਕਾਰ ਦਿ ਇੰਡੀਅਨ ਐਕਸਪ੍ਰੈਸ,ਨੇਹਾ ਸ਼ਰਮਾ ਪੱਤਰਕਾਰ ਪੀਟੀਆਈ (ਵੀਡੀਓ),ਦੀਪ ਕਮਲ ਕੌਰ ਦੀ ਟ੍ਰਿਬਿਊਨ , ਰੁਚਿਕਾ.ਐਮ.ਖੰਨਾ ਦੀ ਟ੍ਰਿਬਿਊਨ,ਕੰਚਨ ਦੇ ਵਾਸਦੇਵ ਪੱਤਰਕਾਰ ਇੰਡੀਅਨ ਐਕਸਪ੍ਰੈਸ ਅਤੇ ਅਤੇ ਚਤਲੀਨ ਕੌਰ ਸੇਠੀ ਸੀਨੀਅਰ ਐਸੋਸੀਏਟ ਸੰਪਾਦਕ ਦੀ ਪ੍ਰਿੰਟ, ਨਿਡਰਤਾ ਅਤੇ ਆਪਣੀ ਕਲਮ ਨਾਲ ਸਮਾਜ ਦੀ ਭਲਾਈ ਵਿੱਚ ਯੋਗਦਾਨ ਪਾ ਰਹੀਆਂ ਹਨ।

-
ਮਨਮੋਹਨ ਸਿੰਘ, ਲੋਕ ਸੰਪਰਕ ਸਲਾਹਕਾਰ
iopspcl@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.