ਭ੍ਰਿਸ਼ਟ ਵਿਧਾਇਕ, ਮੰਤਰੀ ਅਤੇ ਅਧਿਕਾਰੀ ਕਨੂੰਨ ਤੋਂ ਨਹੀਂ ਬਚ ਸਕਣਗੇ - ਨਿਰੰਜਨ ਸਿੰਘ
ਜੇਕਰ ਨਸ਼ਿਆਂ ਵਿਰੁੱਧ ਯੁੱਧ ਚੱਲ ਰਿਹਾ ਤਾਂ ਰੋਜ਼ਾਨਾ ਨਸ਼ੇ ਨਾਲ ਮੌਤਾਂ ਕਿਉਂ ਹੋ ਰਹੀਆਂ?
ਮੋਗਾ 9 ਮਾਰਚ 2026 : ਪੰਜਾਬ ਦੇ ਵੋਟਰਾਂ ਵਲੋਂ ਚੁਣੇ ਹੋਏ 117 ਵਿਧਾਇਕ ਸਾਬਕਾ ਮੰਤਰੀ, ਵਿਧਾਇਕ ਅਤੇ ਭ੍ਰਿਸ਼ਟ ਅਧਿਕਾਰੀ, ਸਾਬਕਾ ਅਧਿਕਾਰੀ ਤੇ ਕਰਮਚਾਰੀ ਇਹ ਨਾਂ ਸਮਝਣ ਕਿ ਉਹ ਰੱਬ ਬਣ ਗਏ ਹਨ, ਜੇਕਰ ਉਨ੍ਹਾਂ ਦੀ ਕੁਰੱਪਸ਼ਨ ਦੇ ਸਬੂਤ ਸਾਡੇ ਤੱਕ ਪਹੁੰਚਦੇ ਹਨ ਤਾਂ ਕਨੂੰਨ ਦਾ ਡੰਡਾ ਉਨ੍ਹਾਂ ਨੂੰ ਨਹੀਂ ਛੱਡੇਗਾ, ਵਿਦੇਸ਼ਾਂ ਵਿੱਚੋਂ ਸਬੂਤ ਇਕੱਤਰ ਕਰਨ ਲਈ ਮੇਂਬਰ ਸਰਗਰਮ ਹਨI ਉਹਨਾਂ ਸਭ ਦਾ ਜਲਦੀ ਵਹਿਮ ਦੂਰ ਕਰ ਦੇਵਾਂਗੇ ਜਿਹੜੇ ਆਪਣੇ ਆਪ ਨੂੰ ਖੁਦਾ ਸਮਝਦੇ ਹਨ ।
ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਡਿਪਟੀ ਡਾਇਰੈਕਟਰ ਸ. ਨਿਰੰਜਨ ਸਿੰਘ ਨੇ ਅੰਤਰ- ਰਾਸ਼ਟਰੀ ਮਹਿਲਾ ਦਿਵਸ ਮੌਕੇ ਕਾਮਰੇਡ ਨਛੱਤਰ ਸਿੰਘ ਭਵਨ ਮੋਗਾ ਵਿਖੇ ਸਿਵਲ ਸੁਸਾਇਟੀ ਮੋਗਾ ਵੱਲੋਂ ਕਰਵਾਏ ਗਏ 'ਪੰਜਾਬ ਦੀ ਗੱਲ' ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਫੈਲਿਆ ਨਸ਼ਿਆਂ ਦਾ ਕਾਰੋਬਾਰ ਸਿੱਧੇ ਰੂਪ ਵਿੱਚ ਮਨੀ ਲਾਂਡਰਿੰਗ ਨਾਲ ਜੁੜਿਆ ਹੋਇਆ ਹੈ ਜੇਕਰ ਸਰਕਾਰ ਚਾਹੇ ਤਾਂ ਨਸ਼ਾ ਤਸਕਰਾਂ ਦੇ ਨੈਟਵਰਕ ਨੂੰ ਤਬਾਹ ਕਰਨ ਅਤੇ ਤਸਕਰਾਂ ਨੂੰ ਮਿਸਾਲੀ ਸਜਾਵਾਂ ਦਿਵਾਉਣ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਸੇਵਾਵਾਂ ਲੈ ਸਕਦੀ ਹੈ ਪਰ ਇੱਛਾ ਸ਼ਕਤੀ ਦੀ ਘਾਟ ਕਾਰਨ ਅਜਿਹਾ ਨਹੀਂ ਹੋ ਰਿਹਾ, ਜਿਸ ਕਾਰਨ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤੇ ਸਵਾਲ ਖੜੇ ਹੋ ਰਹੇ ਹਨ! ਇਸੇ ਤਰ੍ਹਾਂ ਰੇਤ ਮਾਫੀਆ, ਭੂ ਮਾਫੀਆ, ਮੈਡੀਕਲ ਮਾਫੀਆ, ਸਿੱਖਿਆ ਮਾਫੀਆ ਜਾਂ ਸ਼ਰਾਬ ਮਾਫੀਆ ਜੋ ਸਮਾਜ ਦਾ ਪੈਸਾ ਆਪਣੀਆਂ ਜੇਬਾਂ ਵਿੱਚ ਪਾ ਰਹੇ ਹਨ, ਨੂੰ ਵੀ ਨੱਥ ਪਾਈ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਲੋਕਰਾਜ ਨੂੰ ਤੰਦਰੁਸਤ ਰੱਖਣ ਲਈ ਸਰਕਾਰਾਂ ਨੂੰ ਦੁਹਰਾਉਣ ਦੀ ਰਵਾਇਤ ਵੀ ਖਤਮ ਹੋਣੀ ਚਾਹੀਦੀ ਹੈ। ਉਨ੍ਹਾਂ ਆਮ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਭ੍ਰਿਸ਼ਟ ਲੋਕ ਸਾਡੇ ਸਭ ਤੋਂ ਵੱਡੇ ਦੁਸ਼ਮਣ ਹਨ, ਇਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ, ਜੇਕਰ ਆਮ ਲੋਕ ਭ੍ਰਿਸ਼ਟਾਚਾਰ ਦੇ ਸਬੂਤ ਸਾਡੇ ਤੱਕ ਪਹੁੰਚਦੇ ਕਰ ਦੇਣ ਤਾਂ ਅਸੀਂ ਇਨ੍ਹਾਂ ਨੂੰ ਮਿਸਾਲੀ ਸਜਾਵਾਂ ਦਿਵਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਗੈੰਗਸਟਰਾਂ ਦੇ ਮਸਲੇ ਤੇ ਪੁਲਿਸ ਅਪੀਲ ਦਲੀਲ ਦੀਆਂ ਸਾਰੀਆਂ ਸ਼ਕਤੀਆਂ ਆਪਣੇ ਕੋਲ ਰੱਖ ਕੇ ਉਨ੍ਹਾਂ ਨੂੰ ਸਜਾ ਦੇਣ ਲੱਗੀ ਹੋਈ ਹੈ, ਜਿਸ ਦੀ ਘੋਰ ਨਿੰਦਾ ਅਤੇ ਵਿਰੋਧ ਹੋਣਾ ਚਾਹੀਦਾ ਹੈ। ਗੈਰ ਕਾਨੂੰਨੀ ਮਾਈਨਿੰਗ ਖਿਲਾਫ ਵੀ ਵੱਡੇ ਯੁੱਧ ਦੀ ਲੋੜ ਹੈ ਤੇ ਜਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਨੂੰ ਵੀ ਸਰਕਾਰੀ ਕਤਲਾਂ ਦੀ ਸ਼੍ਰੇਣੀ ਵਿੱਚ ਰੱਖ ਕੇ ਸਰਕਾਰ ਤੋਂ ਜਵਾਬ ਲੈਣਾ ਬਣਦਾ ਹੈ। ਇਸ ਮੌਕੇ ਸਿਵਲ ਸੁਸਾਇਟੀ ਮੋਗਾ ਦੇ ਪ੍ਰਜੀਡੀਅਮ ਮੈੰਬਰ ਮਹਿੰਦਰ ਪਾਲ ਲੂੰਬਾ ਅਤੇ ਜੇ ਐਨ ਯੂ ਦੇ ਪੁਰਾਣੇ ਵਿਦਿਆਰਥੀ ਪ੍ਰੋ. ਪੀ. ਐਸ. ਭੋਗਲ ਨੇ ਜਿੱਥੇ ਦੁਨੀਆ ਭਰ ਦੀਆਂ ਔਰਤਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ ਉਥੇ ਪੰਜਾਬ ਦੇ ਮੌਜੂਦਾ ਹਾਲਾਤਾਂ ਵਿੱਚ ਆਮ ਲੋਕਾਂ ਦੀਆਂ ਬਣਦੀਆਂ ਜ਼ਿੰਮੇਵਾਰੀਆਂ ਤੇ ਉਨ੍ਹਾਂ ਨੂੰ ਨਿਭਾਉਣ ਦੀ ਗੱਲ ਵੀ ਕੀਤੀ। ਪ੍ਰੋ: ਭੋਗਲ ਨੇ ਮੌਜੂਦਾ ਪੰਜਾਬ ਦੇ ਲੀਹੋਂ ਲੱਥਣ ਦੇ ਹਲਾਤਾਂ ਦਾ ਮੁਖ਼ਤਸਰ ਜ਼ਿਕਰ ਕੀਤਾ। ਫਾਊੰਡਰ ਮੈਂਬਰ ਐਡਵੋਕੇਟ ਅਜੇ ਗੋਰਾ ਸੂਦ ਨੇ ਦੱਸਿਆ ਕਿ ਸ. ਨਿਰੰਜਨ ਸਿੰਘ ਦਾ ਬਚਪਨ ਮੋਗਾ ਜਿਲ੍ਹੇ ਦੇ ਪਿੰਡ ਰਾਜੇਆਣਾ ਵਿੱਚ ਬੀਤਿਆ। ਉਨ੍ਹਾਂ ਕਿਹਾ ਕਿ ਅਸੀਂ ਹੁਣ ਸਿਵਲ ਸੁਸਾਇਟੀ ਮੋਗਾ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਐਕਸ਼ਨ ਵਿੱਚ ਆਵਾਂਗੇ ਤੇ ਸਾਨੂੰ ਸਰਕਾਰ ਦੀ ਕਿਸੇ ਵਧੀਕੀ ਦਾ ਕੋਈ ਡਰ ਨਹੀਂ ।
ਸਿਵਲ ਸੁਸਾਇਟੀ ਦੇ ਫਾਊੰਡਰ ਡਾ ਕੁਲਦੀਪ ਸਿੰਘ ਗਿੱਲ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਪੰਜਾਬ ਦੇ ਮੁੱਦਿਆਂ ਅਤੇ ਉਨ੍ਹਾਂ ਦੇ ਹੱਲ ਦੀ ਗੱਲ ਕੀਤੀ ਉਥੇ ਸ. ਨਿਰੰਜਣ ਸਿੰਘ ਅਤੇ ਸੈਮੀਨਾਰ ਵਿੱਚ ਪਹੁੰਚੇ ਸਭ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ। ਇਸ ਡਾ ਮਾਲਤੀ ਥਾਪਰ ਸਾਬਕਾ ਮੰਤਰੀ ਤੋਂ ਇਲਾਵਾ ਸਿਵਲ ਸੁਸਾਇਟੀ ਮੋਗਾ ਦੇ ਪ੍ਰਜੀਡੀਅਮ ਮੈੰਬਰ ਅਮਰਜੀਤ ਸਿੰਘ ਜੱਸਲ, ਬਲਵਿੰਦਰ ਸਿੰਘ ਰੋਡੇ, ਮਨਿੰਦਰ ਸਿੰਘ ਬੇਦੀ, ਮਲਵਿੰਦਰ ਸਿੰਘ ਗਰੇਵਾਲ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਲੱਕੀ ਗਿੱਲ, ਦਫਤਰ ਸਕੱਤਰ ਵੀ ਪੀ ਸੇਠੀ, ਦਫਤਰ ਇੰਚਾਰਜ ਸ਼ਿਵਸ਼ਰਨ ਸਿੰਘ, ਵਿੱਤ ਸਕੱਤਰ ਦਿਆਲ ਸਿੰਘ, ਹਰਭਜਨ ਸਿੰਘ ਬਹੋਨਾ, ਕਮਲਜੀਤ ਸਿੰਘ ਮਹੇਸਰੀ, ਪ੍ਰੇਮ ਕੁਮਾਰ, ਚਮਕੌਰ ਚੰਦ ਕੌਰੀ, ਦਿਨੇਸ਼ ਗਰਗ, ਤੇਜਾ ਸਿੰਘ ਬਰਾੜ, ਜਸਵਿੰਦਰ ਸਿੰਘ ਸੋਢੀ, ਠੇਕੇਦਾਰ ਸੰਤੋਖ ਸਿੰਘ, ਸਾਰਜ ਸੰਧੂ, ਪ੍ਰੋ ਦਵਿੰਦਰ ਕੌਰ, ਐਡ. ਰਵਿੰਦਰ ਕੌਰ, ਜਸਵੀਰ ਕੌਰ ਰੋਡੇ, ਐਡ. ਰਣਜੀਤ ਸਿੰਘ, ਪ੍ਰਿੰ. ਪੂਰਨ ਸਿੰਘ, ਸਵਰਨ ਸਿੰਘ ਖੋਸਾ, ਜਗਦੀਸ਼ ਚਾਹਲ, ਗਿਆਨ ਸਿੰਘ ਸਾਬਕਾ ਡੀਪੀ ਆਰ ਓਂ , ਭੁਪਿੰਦਰ ਸਿੰਘ ਸੇਖੋਂ, ਧਰਮਪਾਲ ਸਿੰਘ ਡੀ ਪੀ, ਡਾ ਪਵਨ ਥਾਪਰ, ਸਾਥੀ ਵਿਜੇ ਕੁਮਾਰ, ਕੌਂਸਲਰ ਜਸਪ੍ਰੀਤ ਸਿੰਘ ਵਿੱਕੀ, ਦੀਪਿੰਦਰ ਸੰਧੂ, ਗੋਵਰਧਨ ਪੋਪਲੀ, ਅਮਰਜੀਤ ਸਿੰਘ ਬਰਾੜ ਰਾਜੇਆਣਾ, ਮੈਡਮ ਭਾਵਨਾ ਬਾਂਸਲ, ਰਿੰਪੀ ਗਰੇਵਾਲ, ਪ੍ਰੈਸ ਕੌਂਸਲ ਮੈੰਬਰ ਓਮ ਪ੍ਰਕਾਸ਼ ਖੇਮਕਰਨੀ, ਚਮਕੌਰ ਸਿੰਘ ਘੋਲੀਆ, ਗੁਰਪ੍ਰੀਤਮ ਸਿੰਘ ਚੀਮਾ, ਐਡ ਰਾਜੇਸ਼ ਸ਼ਰਮਾ ਅਤੇ ਪ੍ਰਿ. ਸਤਬੀਰ ਸਿੰਘ ਆਦਿ ਤੋਂ ਇਲਾਵਾ ਸੈੰਕੜੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।
Click to Follow Babushahi Facebook page →