ਬਾਲਗ ਔਰਤਾਂ ਨੂੰ ਮਿਲਣਗੇ 1000 ਤੋਂ 1500 ਰੁਪਏ ਪ੍ਰਤੀ ਮਹੀਨਾ, ਬਜਟ ’ਚ ਰੱਖੇ 9300 ਕਰੋੜ ਰੁਪਏ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 8 ਮਾਰਚ, 2026: ਪੰਜਾਬ ਵਿਚ ਜਨਰਲ ਵਰਗ ਦੀਆਂ ਬਾਲਗ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਮਿਲਣਗੇ ਤੇ ਐਸ ਸੀ ਵਰਗ ਦੀਆਂ ਔਰਤਾਂ ਨੂੰ 1500 ਰੁਪਏ ਮਿਲਣਗੇ। ਇਸ ਵਾਸਤੇ ਸਾਲ 2026-27 ਦੇ ਬਜਟ ਵਿਚ 9300 ਕਰੋੜ ਰੁਪਏ ਰੱਖੇ ਗਏ ਹਨ।
ਮੈਂਬਰ ਪਾਰਲੀਮੈਂਟ, ਐਮ ਐਲ ਏ ਤੇ ਇਨਕਮ ਟੈਕਸ ਭਰਨ ਵਾਲੀਆਂ ਬੀਬੀਆਂ ਨੂੰ ਇਹ ਰਾਸ਼ੀ ਨਹੀਂ ਮਿਲੇਗੀ।
Click to Follow Babushahi Facebook page →