ਗ੍ਰਾਮ ਪੰਚਾਇਤ ਬੱਲ੍ਹੋ ਵੱਲੋਂ ਲਾਇਬਰੇਰੀ 'ਚੋ ਵੱਧ ਕਿਤਾਬਾਂ ਪੜ੍ਹਨ ਵਾਲੀਆਂ ਔਰਤਾਂ ਸਨਮਾਨਿਤ
ਅਸ਼ੋਕ ਵਰਮਾ
ਰਾਮਪੁਰਾ ਫੂਲ 9 ਮਾਰਚ 2026: ਬੋਧਿਕ ਗਿਆਨ ਦੇਣ ਦੇ ਮਕਸਦ ਨਾਲ ਗ੍ਰਾਮ ਪੰਚਾਇਤ ਬੱਲ੍ਹੋ ਤੇ ਤਰਨਜੋਤ ਵੈਲਫੇਅਰ ਸੁਸਾਇਟੀ ਅਤੇ ਖਾਲਸਾ ਏਡ ਮੇਰਾ ਪਿੰਡ 360 ਦੇ ਸਹਿਯੋਗ ਨਾਲ ਖੋਲੀ ਗਈ ਯੂਥ ਲਾਇਬਰੇਰੀ ਵਿੱਚ ਪਿਛਲੇ ਸਾਲ ਦੋਰਾਨ ਸਭ ਤੋ ਵੱਧ ਕਿਤਾਬਾਂ ਲੈ ਕੇ ਪੜਨ ਵਾਲੀਆਂ ਔਰਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਹ ਸਨਮਾਨ ਸਮਾਰੋਹ ਅੰਤਰਰਾਸਟਰੀ ਮਹਿਲਾ ਦਿਵਸ ਨੂੰ ਸਮਰਪਿਤ ਰਿਹਾ । ਯੂਥ ਲਾਇਬਰੇਰੀ ਚੋਂ ਸਭ ਤੋ ਵੱਧ ਕਿਤਾਬਾਂ ਪੜ੍ਹਨ ਵਾਲਿਆਂ ਵਿੱਚੋ 70 ਸਾਲਾ ਬੇਬੇ ਜਸਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਦੂਜਾ ਤੇ ਤੀਜੇ ਸਥਾਨ ਤੇ ਅਮਨਦੀਪ ਕੋਰ ਮਿੰਟੂਪਾਲ ਕੌਰ ਨੇ ਪ੍ਰਾਪਤ ਕੀਤਾ | ਇੰਨਾਂ ਪਾਠਕਾਂ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸੀਨੀਅਰ ਵਾਇਸ ਚੇਅਰਪਰਸਨ ਰੁਪਿੰਦਰ ਕੌਰ ਗਿੱਲ ਨੇ ਸਨਮਾਨਿਤ ਕਰਨ ਉਪਰੰਤ ਕਿਹਾ ਕਿ ਅਜੋਕੇ ਡਿਜੀਟਲ ਯੁੱਗ ਵਿੱਚ ਕਿਤਾਬਾਂ ਨਾਲ ਸਾਂਝ ਪਾਉਣ ਬਹੁਤ ਜਰੂਰੀ ਹੈ। ਕਿਤਾਬਾਂ ਨਾ ਸਿਰਫ ਗਿਆਨ ਵਧਾਉਦੀਆਂ ਹਨ ਸਗੋ ਚੰਗੇ ਦੀ ਸਿਰਜਣਾ ਵਿੱਚ ਵੀ ਅਹਿਮ ਰੋਲ ਅਦਾ ਕਰਦੀਆਂ ਹਨ |
ਸੰਸਥਾ ਦੇ ਪ੍ਰਧਾਨ ਕਰਮਜੀਤ ਸਿੰਘ ਤੇ ਸਰਪੰਚ ਅਮਰਜੀਤ ਕੌਰ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਮੋਬਾਇਲ ਫੋਨਾਂ ਦੀ ਬਜਾਏ ਲਾਇਬਰੇਰੀ ਆਉਣ ਲਈ ਪ੍ਰੇਰਿਤ ਕਰਨ | ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਸਮਾਰੋਹ ਭਵਿੱਖ ਵਿੱਚ ਵੀ ਜਾਰੀ ਰਹਿਣਗੇ ਤਾਂ ਜੋ ਪੜ੍ਹਨ ਦੀ ਰੁਚੀ ਨੂੰ ਹੋਰ ਪ੍ਰਫੁੱਲਤ ਕੀਤਾ ਜਾ ਸਕੇ | ਲਾਇਬਰੇਰੀਅਨ ਰਾਜਵਿੰਦਰ ਕੌਰ ਨੇ ਦੱਸਿਆ ਕਿ ਪੜ੍ਹੋ ਕਿਤਾਬ ਲਓ ਇਨਾਮ ਸਕੀਮ ਤਹਿਤ ਨੌਜਵਾਨਾਂ ਤੇ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਲਈ ਕਿਤਾਬਾਂ ਪੜ੍ਹਨ ਵਾਲਿਆਂ ਨੂੰ 100/- ਰੁਪਏ ਨਗਦ ਇਨਾਮ ਦਿੱਤਾ ਜਾਦਾਂ ਹੈ | ਨਵਦੀਪ ਸਿੰਘ ਗਿੱਲ (ਕਨੇਡਾ ) ਨੇ ਲਾਇਬਰੇਰੀ ਰਾਹੀਂ ਪਾਠਕਾਂ ਨੂੰ ਸਾਹਿਤ ਨਾਲ ਜੋੜਨ ਲਈ ਕੀਤੇ ਜਾ ਰਹੇ ਉੱਪਰਾਲਿਆਂ ਦਾ ਸ਼ਲਾਘਾ ਕੀਤੀ | ਇਸ ਮੋਕੇ ਜਸਵੀਰ ਸਿੰਘ ਗਿੱਲ ਭੁਪਿੰਦਰ ਸਿੰਘ ਜਟਾਣਾ ਪੰਚ ਹਰਵਿੰਦਰ ਕੌਰ ਰਾਜਵੀਰ ਕੌਰ ਹਰਬੰਸ ਸਿੰਘ ਜਗਸੀਰ ਸਿੰਘ ਕਰਮਜੀਤ ਸਿੰਘ ਕੰਪਿਊਟਰ ਅਧਿਆਪਕ ਰਸਪ੍ਰੀਤ ਸਿੰਘ ਅਤੇ ਪਰਮਜੀਤ ਭੁੱਲਰ ਵੀ ਡੀ ੳ ਹਾਜ਼ਰ ਸਨ |
Click to Follow Babushahi Facebook page →