ਬੋਰਡ ਦੀਆਂ 8ਵੀਂ ਤੇ 12ਵੀਂ ਸਲਾਨਾ ਪ੍ਰੀਖਆਵਾਂ ਅੱਜ ਤੋਂ ਸਾਰੇ ਪ੍ਰਬੰਧ ਮੁਕੰਮਲ
ਪ੍ਰਮੋਦ ਭਾਰਤੀ
ਨਵਾਂਸਹਿਰ 16 ਫਰਵਰੀ ,2026
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈਆ ਜਾ ਰਹੀਆਂ ਅੱਠਵੀਂ ਤੇ ਬਾਰਵੀਂ ਦੀਆਂ ਸਲਾਨਾ ਪ੍ਰੀਖਿਆ ਅੱਜ ਮਿਤੀ 17 ਫਰਵਰੀ ਤੋਂ ਸੁਰੂ ਹੋ ਰਹੀਆਂ ਲਈ ਜਿਲ੍ਹੇ ਅੰਦਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਨੀਤਾ ਸਰਮਾ , ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਲਖਵੀਰ ਸਿੰਘ ਅਤੇ ਜਿਲ੍ਹਾ ਨੋਡਲ ਅਫਸਰ (ਪ੍ਰੀਖਿਆਵਾਂ)ਪ੍ਰਿੰ.ਰਜਨੀਸ਼ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਕੁੱਲ 56 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਇਹਨਾਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤੇ ਸੁਪਰਵਾਈਜਰ ਕੰਟਰੋਲਰ ਵਲੋਂ ਨਿਯੁਕਤ ਕੀਤੇ ਜਾਣਗੇ ।ਉਹਨਾਂ ਦੱਸਿਆ ਕਿ ਅੱਠਵੀਂ ਦੀ ਪ੍ਰੀਖਿਆ ਵਿੱਚ 5322 ਵਿਦਿਆਰਥੀ ਅਤੇ ਬਾਰਵੀ ਦੀ ਪ੍ਰੀਖਿਆ ਵਿੱਚ 5317 ਵਿਦਿਆਰਥੀ ਅਪੀਅਰ ਹੋਣਗੇ।ਪ੍ਰੀਖਿਆ ਦਾ ਸਮਾਂ ਸਵੇਰੇ 11 ਵਜੇ ਤੋਂ 2.15 ਤੱਕ ਹੋਵੇਗਾ।ਉਹਨਾਂ ਦਸਿਆ ਕਿ ਇਸ ਪ੍ਰੀਖਿਆ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।ਉਹਨਾਂ ਸਕੂਲ ਮੁਖੀਆ ਨੂੰ ਅਪੀਲ ਕੀਤੀ ਕਿ ਇਹਨਾਂ ਪ੍ਰੀਖਿਆਵਾਂ ਵਿੱਚ ਕੋਈ ਵਿਦਿਆਰਥੀ ਗੈਰਹਾਜਰ ਨਾ ਹੋਵੇ ।ਉਹਨਾਂ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਬੋਝ ਦੇ ਪੀਖਿਆ ਦੇਣ ਅਤੇ ਆਪਣੀ ਸਾਲ ਦੀ ਮਿਹਨਤ ਦਾ ਫਲ ਪਾਉਣ।ਉਹਨਾਂ ਵਿਧਿਆਰਥੀਆ ਨੂੰ ਭੈਮੁਕਤ ਹੋ ਕੇ ਪ੍ਰੀਖਿਆ ਦੇਣ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਕੇਂਦਰ ਸੁਪਰਡੈਂਟਾਂ ਅਤੇ ਕੰਟਰੋਲਰਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕਿਸਮ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਤਰੂੰਤ ਜਿਲ੍ਹਾ ਕੰਟਰੋਲ ਰੂਮ ਨਾਲ ਸਪੰਰਕ ਕੀਤਾ ਜਾਵੇ।ਇਸ ਮੌਕੇ ਉਹਨਾਂ ਨਾਲ ਲੈਕ ਭੁਪਿੰਦਰ ਸਿੰਘ ਜਿਲ੍ਹਾ ਕੋਆਰਡੀਨੇਟਰ, ਨਿਰਮਲ ਸਿੰਘ ਹੱਕਲਾ ਸਹਾਇਕ ਜਿਲ੍ਹਾ ਕੋਆਰਡੀਨੇਟਰ, ਸੁਖਵਿੰਦਰ ਸਿੰਘ ਸਹਾਇਕ,ਪ੍ਰਮੋਦ ਕੁਮਾਰ ਸਰਮਾ ਸਹਾਇਕ,ਜਸਵਿੰਦਰ ਸਿੰਘ ਸੁਪਰਡੈਂਟ ਵੀ ਹਾਜਰ ਸਨ।