ਨਵੇਂ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਦੇ ਹੋਏ ਕੰਵਰਵੀਰ ਟੌਹੜਾ ਅਤੇ ਦੀਦਾਰ ਸਿੰਘ ਭੱਟੀ
ਦੀਦਾਰ ਗੁਰਨਾ
ਮੰਡੀ ਗੋਬਿੰਦਗੜ੍ਹ 15 ਫਰਵਰੀ 2026 : ਭਾਜਪਾ' ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਰਹਿਨੁਮਾਈ ਹੇਠ ਮੰਡੀ ਗੋਬਿੰਦਗੜ੍ਹ ਦੇ ਅੰਬੇਮਾਜਰਾ ਦੇ ਵੱਖ ਵੱਖ ਪਾਰਟੀਆਂ ਦੇ ਪ੍ਰਮੁੱਖ ਆਗੂ 'ਭਾਜਪਾ' 'ਚ ਸ਼ਾਮਲ ਹੋਏ , ਜਿਸ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੀ , ਇਸ ਮੌਕੇ ਨਵੇਂ ਸ਼ਾਮਿਲ ਹੋਏ ਆਗੂ ਡਾ. ਜਗਜੀਤ ਸਿੰਘ, ਗੁਰਪ੍ਰੀਤ ਚੀਮਾਂ, ਪਰਮਜੀਤ ਸਿੰਘ ਭੰਗੂ, ਚਰਨਜੀਤ ਸਿੰਘ ਚੀਮਾਂ, ਹਰਜੋਤ ਸਿੰਘ, ਸੁਰਿੰਦਰ ਕੁਮਾਰ, ਗੁਰਦੀਪ ਸਿੰਘ, ਭੁਪਿੰਦਰ ਸਿੰਘ, ਅਮਨਦੀਪ ਸਿੰਘ ਤੇ ਸੰਦੀਪ ਸਿੰਘ ਆਦਿ ਦਾ ਸਵਾਗਤ ਕਰਦਿਆਂ ਦੀਦਾਰ ਸਿੰਘ ਭੱਟੀ ਤੇ ਕੰਵਰਵੀਰ ਟੌਹੜਾ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਲੋਕ ਹਿੱਤ ਕਾਰਜਾਂ ਤੋਂ ਪ੍ਭਾਵਿਤ ਹੋਕੇ ਅੱਜ ਵੱਡੀ ਗਿਣਤੀ ਆਗੂ 'ਭਾਜਪਾ' ਨਾਲ ਜੁੱੜ ਰਹੇ ਹਨ ਜੋ ਕਿ ਪਾਰਟੀ ਦੀ ਮਜਬੂਤੀ ਦਾ ਸਪੱਸ਼ਟ ਸੰਕੇਤ ਹੈ
ਦੋਵਾਂ ਆਗੂਆਂ ਨੇ ਗੱਲਬਾਤ ਕਰਦਿਆਂ ਅੱਗੇ ਕਿਹਾ ਕਿ 'ਭਾਜਪਾ' ਪਾਰਟੀ ਲੋਕਾਂ ਨਾਲ ਜੁੜੀ ਪਾਰਟੀ ਹੈ, ਜੋ ਸੱਤਾ ਲਈ ਨਹੀਂ ਸਗੋਂ ਲੋਕ ਲੋਕ ਸੇਵਾ ਲਈ ਰਾਜਨੀਤੀ ਕਰਦੀ ਹੈ , ਉਨ੍ਹਾਂ ਕਿਹਾ ਕਿ ਪੰਜਾਬ 'ਚ 'ਭਾਜਪਾ' ਦੇ ਵੱਧ ਰਹੇ ਪ੍ਭਾਵ ਤੋਂ 'ਆਪ' ਆਗੂਆਂ 'ਚ ਡਰ ਪੈਦਾ ਹੋ ਗਿਆ ਹੈ , ਇਸ ਦਾ ਹੀ ਕਾਰਨ ਹੈ ਕਿ ਲੰਘੇ ਦਿਨ ਦੇਸ਼ ਭਗਤ ਯੂਨੀਵਰਸਿਟੀ 'ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਰੋਕਣ ਲਈ ਧਰਨਾ ਪ੍ਦਰਸ਼ਨ ਕਰਨਾ 'ਆਪ' ਦੀਆਂ ਕਮਜ਼ੋਰੀਆਂ ਤੇ ਡਰ ਨੂੰ ਦਰਸਾਉਂਦਾ ਹੈ , ਜਦੋਂ ਕਿ 'ਆਪ' ਦੇ ਦਿੱਲੀ ਦੇ ਆਗੂ ਤੀਸਰੇ ਦਿਨ ਪੰਜਾਬ ਦਾ ਰੁੱਖ ਕਰਕੇ ਪੰਜਾਬ ਦੇ ਖਜਾਨੇ ਨੂੰ ਖੋਰਾ ਲਾਂਉਦੇ ਹਨ , ਆਗੂਆਂ ਨੇ ਕਿਹਾ ਕਿ ਪੰਜਾਬ 'ਚ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ, ਮਹਿੰਗਾਈ ਤੇ ਵਿਕਾਸ ਦੀ ਕਮੀ ਨੇ ਪੰਜਾਬ ਦੀ ਆਮ ਜਨਤਾ ਨੂੰ ਨਿਰਾਸ਼ ਕੀਤਾ ਹੈ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜੋ ਕਿ ਹਰ ਵਰਗ ਦੇ ਦੁੱਖ ਦਰਦ ਨੂੰ ਸਮਝਦੀ ਹੈ ਅਤੇ ਉਨ੍ਹਾਂ ਲਈ ਡਟ ਕੇ ਅਵਾਜ਼ ਚੁੱਕਦੀ ਹੈ ,
ਉਨ੍ਹਾਂ ਨਵੇਂ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਆਗੂਆਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ , ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ.ਦੀਦਾਰ ਸਿੰਘ ਭੱਟੀ ਅਤੇ ਹਲਕਾ ਅਮਲੋਹ ਦੇ ਇੰਚਾਰਜ ਅਤੇ ਸੂਬਾ ਸਕੱਤਰ ਪੰਜਾਬ ਇੰਜ.ਕੰਵਰਵੀਰ ਸਿੰਘ ਟੋਹੜਾ ਦੇ ਨਾਲ ਪੰਡਤ ਦੇਵੀ ਦਯਾਲ,ਰਾਕੇਸ਼ ਗੁਪਤਾ,ਮੰਡਲ ਪ੍ਰਧਾਨ ਰਾਜੀਵ ਵਰਮਾ, ਗੁਰਮਨ ਢੀਂਡਸਾ, ਰਵਿੰਦਰ ਸਿੰਘ ਪਦਮ, ਰਾਜੇਸ਼ ਧਵਨ, ਭੁਪਿੰਦਰ ਸਿੰਘ ਚੀਮਾ ਆਦਿ ਹਾਜਿਰ ਸਨ