ਆਕਸਫੋਰਡ ਸਕੂਲ ਦੇ ਵਿਦਿਆਰਥੀਆਂ ਵੱਲੋਂ ਲਾਈ ਕਲਾ-ਕ੍ਰਿਤੀ ਦੀ ਨੁਮਾਇਸ਼ ਨੂੰ ਭਰਵਾਂ ਹੁੰਗਾਰਾ
ਅਸ਼ੋਕ ਵਰਮਾ
ਭਗਤਾ ਭਾਈ, 7 ਫਰਵਰੀ 2026 : ‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ, ਭਗਤਾ ਭਾਈ ’ ਇਸ ਇਲਾਕੇ ਦੀ ਇੱਕ ਅਜਿਹੀ ਮਾਣ-ਮੱਤੀ ਸੰਸਥਾ ਹੈ ,ਜਿਸ ਦੇ ਵਿਦਿਆਰਥੀ ਹਰ ਖੇਤਰ ਵਿੱਚ ਵਿਸ਼ੇਸ ਮੱਲਾਂ ਮਾਰਦੇ ਨਿਰੰਤਰ ਅੱਗੇ ਵੱਧ ਰਹੇ ਹਨ। ਇਸ ਸੰਸਥਾ ਦੇ ਵਿਦਿਆਰਥੀ ਜਿੱਥੇ ਵਿਦਿਅਕ ਖੇਤਰ ਵਿੱਚ ਮੋਹਰੀ ਹਨ, ਉੱਥੇ ਕਲਾ-ਕ੍ਰਿਤੀ ਦੇ ਖੇਤਰ ਵਿੱਚ ਵੀ ਵਿਸ਼ੇਸ ਸਥਾਨ ਰੱਖਦੇ ਹਨ।
ਇਸ ਸੰਸਥਾ ਦੇ ਦੂਸਰੀ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਚਿੱਤਰਾਂ ,ਤਸਵੀਰਾਂ ਦੀ ਪ੍ਰਦਰਸ਼ਨੀ ਲਾਈ ਜੋ ਦਰਸ਼ਕਾਂ ਦੀ ਵਿਸ਼ੇਸ਼ ਖਿੱਚ੍ਹ ਦਾ ਕਾਰਨ ਬਣੀ । ਸਕੂਲ਼ ਦੇ ਡਰਾਇੰਗ ਅਧਿਆਪਕਾਂ ਦੀ ਅਗਵਾਈ ਵਿੱਚ ਲੱਗੀ ਇਸ ਨੁਮਾਇਸ਼ ਨੂੰ ਅਤੇ ਬੱਚਿਆਂ ਦੀ ਕਲਾ-ਕ੍ਰਿਤੀਆਂ ਨੂੰ ਭਰਵ੍ਹਾਂ ਹੁੰਗਾਰਾ ਮਿਲਿਆ।
ਜ਼ਿਕਰਯੋਗ ਹੈ ਕਿ ਇਸ ਨੁਮਾਇਸ਼ ਵਿੱਚੋਂ 8-9 ਤਸਵੀਰਾਂ ਦਰਸ਼ਕਾਂ ਵੱਲੋਂ ਵਾਜਬ ਮੁੱਲ ਉੱਤੇ ਖਰੀਦੀਆਂ ਵੀ ਗਈਆਂ। ਸਾਰੇ ਦਰਸ਼ਕਾਂ ਨੇ ਬੱਚਿਆਂ ਦੇ ਹੁਨਰ ਦੀ ਸ਼ਲਾਗਾ ਕੀਤੀ ਅਤੇ ਹੌਸਲਾ ਵਧਾਇਆ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵੀ ਸਕੂਲ ਦੇ ਆਰਟ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਇਸ ਉੱਦਮ ਮੀਲ ਪੱਥਰ ਕਰਾਰ ਦਿੰਦਿਆਂ ਬਾਕੀ ਵਿਦਿਆਰਥੀਆਂ ਨੂੰ ਵੀ ਆਪਣੀ ਕਲਾ ਨੂੰ ਪ੍ਰਫੱਲਤ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਚਿੱਤਰਕਾਰੀ ਅਜਿਹੀ ਰੁਚੀ ਹੈ ਜੋ ਜਿੱਥੇ ਸਾਡੇ ਮੰਨੋਰੰਜਨ ਦਾ ਸਾਧਨ ਬਣਦੀ ਹੈ, ਉੱਥੇ ਇਹ ਇੱਕ ਉੱਤਮ ਰੁਜ਼ਗਾਰ ਦਾ ਵਸੀਲਾ ਵੀ ਬਣਦੀ ਹੈ।ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਸਰਪੰਚ (ਵਿੱਤ-ਸਕੱਤਰ) ਨੇ ਵਿਦਿਆਰਥੀਆਂ ਦੀ ਚਿੱਤਰਕਾਰੀ ਨੂੰ ਸ਼ਲਾਘਾਯੋਗ ਦੱਸਿਆ।