ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ ਪਹਿਲੀ ਫਰਵਰੀ ਹੋਣ ਵਾਲਾ ਸੈਮੀਨਾਰ ਰੱਦ
ਹਰਦਮ ਮਾਨ
ਸਰੀ, 29 ਜਨਵਰੀ 2026 - ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ ਕੁਝ ਅਟੱਲ ਕਾਰਨਾਂ ਕਰਕੇ 1 ਫਰਵਰੀ 2026 ਨੂੰ ਸਰੀ ਦੇ ਪ੍ਰੋਗਰੈਸਿਵ ਕਲਚਰਲ ਸੈਂਟਰ ਵਿੱਚ ਕਰਵਾਇਆ ਜਾਣਾ ਵਾਲਾ ‘ਸਾਮਰਾਜੀ ਸੰਕਟ ਅਤੇ ਸਮਕਾਲੀ ਹਾਲਾਤ’ ਵਿਸ਼ੇ ਉੱਤੇ ਸੈਮੀਨਾਰ ਰੱਦ ਕਰ ਦਿੱਤਾ ਗਿਆ ਹੈ।
ਸੁਸਾਇਟੀ ਦੇ ਸਰਪ੍ਰਸਤ ਅਵਤਾਰ ਬਾਈ ਵੱਲੋਂ ਜਾਰੀ ਇਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਸਾਇਟੀ ਵੱਲੋਂ ਆਉਂਦੇ ਦਿਨਾਂ ਵਿੱਚ ਇਸ ਪ੍ਰੋਗਰਾਮ ਦੀ ਨਵੀਂ ਰੂਪ-ਰੇਖਾ ਅਤੇ ਤਾਰੀਖਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਸੂਝਵਾਨ ਸਰੋਤੇ ਅਤੇ ਵਿਦਵਾਨ ਪਹਿਲਾਂ ਦੀ ਤਰ੍ਹਾਂ ਭਵਿੱਖ ਵਿੱਚ ਵੀ ਤਰਕਸ਼ੀਲ ਸੁਸਾਇਟੀ ਦੇ ਪ੍ਰੋਗਰਾਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਰਹਿਣਗੇ।