ਮਰਹੂਮ ਵਿਦਵਾਨ ਸਿਟੀ ਸ਼ਾਸਤਰੀ ਦੀ ਯਾਦ ਨੂੰ ਸਮਰਪਿਤ ਰਾਸ਼ਨ ਵੰਡ ਸਮਾਗਮ ਕਰਵਾਇਆ
ਰੋਹਿਤ ਗੁਪਤਾ
ਗੁਰਦਾਸਪੁਰ 15 ਜਨਵਰੀ ਚਿੰਨਮਯ ਮਿਸ਼ਨ ਗੁਰਦਾਸਪੁਰ ਵੱਲੋਂ ਵਿਧਵਾ/ ਬੇਸਹਾਰਾ ਔਰਤਾਂ ਨੂੰ ਆਤਮ ਨਿਰਭਰ ਬਨਾ ਕੇ ਸੁੱਖੀ ਜੀਵਨ ਜਿਊਣ ਲਈ ਸੇਵਾ ਦੇ ਅਧੀਨ 18-ਵੇਂ ਸਾਲ ਦਾ 9ਵਾਂ ( 213-ਵਾਂ ) ਮਾਸਿਕ ਰਾਸ਼ਨ ਵੰਡ ਸਮਾਗਮ ਸਥਾਨਕ ਰਾਮ ਸਿੰਘ ਦੱਤ ਹਾਲ ਵਿਖੇ ਕਰਵਾਇਆ ਗਿਆ ਜਿਸ ਵਿੱਚ ਪਹਿਲਾਂ ਤੋਂ ਹੀ ਚੁਣੀਆਂ ਗਈਆਂ 60 ਔਰਤਾਂ ਨੂੰ ਇਕ ਹਜ਼ਾਰ ਰੁਪਏ ਦੀ ਰਕਮ ਦੇ ਬਰਾਬਰ ਰਾਸ਼ਨ ਦਿੱਤਾ ਗਿਆ । ਰਾਸ਼ਨ ਵੰਡ ਸਮਾਗਮ ਮਿਸ਼ਨ ਦੇ ਸਰਪ੍ਰਸਤ ਸਵਰਗੀ ਪ੍ਰਿੰਸੀਪਲ ਡਾਕਟਰ ਚਰਨ ਦਾਸ ਸ਼ਾਸਤਰੀ ਜਿਹੜੇ 3 ਜਨਵਰੀ 2026 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ । ਮਹਿਮਾਨਾਂ ਵੱਲੋਂ ਪੂਜਨੀਕ ਗੁਰੂਦੇਵ ਜੀ ਦੀ ਫੋਟੋ ਤੇ ਫੁੱਲਾਂ ਦੇ ਹਾਰ ਪਾ ਕੇ ਅਤੇ ਜੋਤ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ ।
ਮਿਸ਼ਨ ਦੇ ਪ੍ਰਧਾਨ ਡਾਕਟਰ ਹੀਰਾ ਅਰੋੜਾ ਨੇ ਮਹਿਮਾਨਾਂ ਅਤੇ ਰਾਸ਼ਨ ਲੈਣ ਆਈਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਦੁਖੀ ਦਿਲ ਨਾਲ ਦੱਸਿਆ ਕਿ ਡਾਕਟਰ ਚਰਨ ਦਾਸ ਸ਼ਾਸਤਰੀ ਜੀ ਦਾ ਸਾਰਾ ਜੀਵਨ ਮਿਸ਼ਨ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਲਗਾਤਾਰ ਲੋਕਾਂ ਦੇ ਕਲਿਆਣ ਲਈ ਸਮਰਪਿਤ ਰਿਹਾ । ਉਹ ਗੋਸ਼ਟੀਆਂ ਰਾਹੀਂ ਰਾਸ਼ਨ ਲੈ ਰਹੀਆਂ ਅੋਰਤਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਸਦਾ ਪ੍ਰੇਰਿਤ ਕਰਦੇ ਰਹਿੰਦੇ ਸਨ । ਮਿਸ਼ਨ ਦੇ ਵੱਲੋਂ ਕੀਤੇ ਜਾਂਦੇ ਲੋਕ ਕਲਿਆਣ ਦੇ ਕੰਮ ਉਹਨਾਂ ਦੀ ਸਲਾਹ ਨਾਲ ਹੀ ਕਰਵਾਏ ਜਾਂਦੇ ਸਨ । ਰੀ ਕੇ ਕੇ ਸ਼ਰਮਾ ਨੇ ਸਵਰਗੀ ਚਰਨ ਦਾਸ ਸ਼ਾਸਤਰੀ ਜੀ ਨੂੰ ਯਾਦ ਕਰਦਿਆਂ ਇਕ ਕਵਿਤਾ ਰਾਹੀਂ ਆਪਣੀ ਸ਼ਰਧਾਂਜਲੀ ਭੇਟ ਕੀਤੀ । ਸ਼ਰਮਾ ਜੀ ਨੇ ਹੋਰ ਕਿਹਾ ਕਿ ਸ਼ਾਸਤਰੀ ਜੀ ਵੱਲੋਂ ਦਰਸਾਏ ਮਾਰਗ ਹਮੇਸ਼ਾ ਉਨ੍ਹਾਂ ਦੇ ਮਾਰਗ ਦਰਸ਼ਕ ਰਹਿਣਗੇ।
ਡਾਕਟਰ ਚਰਨ ਦਾਸ ਸ਼ਾਸਤਰੀ ਦੇ ਪਰਮ ਮਿੱਤਰ ਵਿਜੈ ਸ਼ਰਮਾ ਰਿਟਾਇਰਡ ਕਾਰਜ ਸਾਧਕ ਅਫ਼ਸਰ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ਼ਾਸਤਰੀ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਆਪਣਾ ਜੀਵਨ ਅਧਿਆਪਕ ਤੋਂ ਸ਼ੁਰੂ ਕਰਕੇ ਡਾਕਟਰੇਟ ਤੱਕ ਦੀ ਪੜ੍ਹਾਈ ਕਰਕੇ ਕਾਲਜ ਦੇ ਪ੍ਰਿੰਸੀਪਲ ਦੀ ਅਸਾਮੀ ਤੱਕ ਸੇਵਾ ਕੀਤੀ । ਸ਼ਰਮਾ ਜੀ ਨੇ ਹੋਰ ਕਿਹਾ ਕਿ ਸ਼ਾਸਤਰੀ ਜੀ ਆਪਣੀ ਮਿਹਨਤ ਦੇ ਕਾਰਨ ਹੀ ਸਮਾਜ ਦੀ ਹਰ ਪੱਖੋਂ ਸੇਵਾ ਕਰਨ ਲਈ ਸਫਲ ਰਹੇ । ਜਸਵੀਰ ਕੌਰ ਸਲਾਰੀਆ ਨੇ ਡਾਕਟਰ ਚਰਨ ਦਾਸ ਸ਼ਾਸਤਰੀ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਸ਼ਾਸਤਰੀ ਜੀ ਵੱਲੋਂ ਵਿਖਾਏ ਰਸਤੇ ਤੇ ਚੱਲਣ ਦਾ ਯਤਨ ਕਰਦੇ ਰਹਿਣਗੇ । ਸਮਾਗਮ ਦੇ ਅੰਤ ਵਿੱਚ ਹਾਜ਼ਰ ਸਾਰਿਆਂ ਨੇ ਆਪਣੀ ਜਗ੍ਹਾ ਤੇ ਖੜੇ ਹੋ ਕੇ ਸ਼ਾਸਤਰੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ । ਮੰਚ ਸੰਚਾਲਨ ਦੇ ਫਰਜ਼ ਅਸ਼ੋਕ ਪੁਰੀ ਨੇ ਨਿਭਾਏ । ਮਹਿਮਾਨਾ
ਨੂੰ ਯਾਦਗਾਰ ਚਿੰਨ੍ਹ ਭੇਟ ਕਰਨ, ਮੀਡੀਆ ਕਰਮੀਆਂ ਦਾ ਧੰਨਵਾਦ ਅਤੇ ਰਾਸ਼ਨ ਵੰਡਣ ਉਪਰੰਤ ਸਮਾਗਮ ਸਮਾਪਤ ਹੋਇਆ ।