ਪੰਜਾਬ ਦਾ ਜੰਮਿਆਂ ਗੱਭਰੂ ਦਿਲਪ੍ਰੀਤ ਸਿੰਘ ਬਾਜਵਾ ਬਣਿਆ ਕੈਨੇਡਾ ਦੀ ਕ੍ਰਿਕਟ ਟੀਮ ਦਾ ਕਪਤਾਨ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 15 ਜਨਵਰੀ, 2026: ਪੰਜਾਬ ਦੇ ਗੁਰਦਾਸਪੁਰ ਦਾ ਜੰਮਿਆਂ ਗੱਭਰੂ ਦਿਲਪ੍ਰੀਤ ਸਿੰਘ ਬਾਜਵਾ (24) ਕੈਨੇਡਾ ਦੀ ਕ੍ਰਿਕਟ ਟੀਮ ਦਾ ਕਪਤਾਨ ਬਣ ਗਿਆ ਹੈ। ਉਹ ਭਾਰਤ ਵਿਚ ਹੋ ਰਹੇ ਟੀ-20 ਵਰਲਡ ਕੱਪ ਵਿਚ ਕੈਨੇਡਾ ਦੀ ਟੀਮ ਦੀ ਕਪਤਾਨੀ ਕਰੇਗਾ।
ਗੁਰਦਾਸਪੁਰ ਵਿਚ ਜੰਮਿਆਂ ਅਤੇ ਬਟਾਲਾ, ਧਾਰੀਵਾਲ ਤੇ ਗੁਰਦਾਸਪੁਰ ਸ਼ਹਿਰ ਵਿਚ ਪੜ੍ਹਿਆ ਦਿਲਪ੍ਰੀਤ ਸ਼ੁਰੂ ਤੋਂ ਹੀ ਕ੍ਰਿਕਟ ਖੇਡਦਾ ਰਿਹਾ ਹੈ ਪਰ ਭਾਰਤ ਵਿਚ ਪੰਜਾਬ ਅਤੇ ਬੀ ਸੀ ਸੀ ਆਈ ਵੱਲੋਂ ਉਸਨੂੰ ਲਗਾਤਾਰ ਅਣਡਿੱਠ ਕੀਤਾ ਗਿਆ ਤਾਂ ਉਹ 2020 ਵਿਚ ਕੈਨੇਡਾ ਚਲਾ ਗਿਆ। ਉਸਨੂੰ ਕੋਚ ਰਾਕੇਸ਼ ਮਾਰਸ਼ਲ ਨੇ ਕ੍ਰਿਕਟ ਦੀ ਕੋਚਿੰਗ ਦਿੱਤੀ।
ਹੁਣ ਉਹ ਕੈਨੇਡਾ ਦੀ ਕ੍ਰਿਕਟ ਟੀਮ ਦੀ ਅਗਵਾਈ ਕਰਦਿਆਂ ਭਾਰਤ ਵਿਚ ਟੀ-20 ਵਰਲਡ ਕੱਪ ਖੇਡਣ ਆ ਰਿਹਾ ਹੈ।