ਰੈਡਕਰੋਸ ਦੇ ਸੈਕਟਰੀ ਤੇ ਤਨਖਾਹ ਦਾ ਚੈੱਕ ਜਾਰੀ ਕਰਨ ਲਈ ਰਿਸ਼ਵਤ ਮੰਗਣ ਦਾ ਦੋਸ਼, ਡੀਸੀ ਨੇ ਜੀਏ ਨੂੰ ਦਿੱਤੇ ਇਨਕੁਆਇਰੀ ਦੇ ਨਿਰਦੇਸ਼
ਝਗੜੇ ਵਿੱਚ ਸੈਕਟਰੀ ਸਮੇਤ ਦੂਜੀ ਧਿਰ ਅਕਾਊਂਟੈਂਟ ਵੀ ਜਖਮੀ
ਰੋਹਿਤ ਗੁਪਤਾ
ਗੁਰਦਾਸਪੁਰ 13 ਜਨਵਰੀ
ਰੈਡ ਕਰਾਸ ਦੇ ਸੈਕਟਰੀ ਤੇ ਰੈਡ ਕਰਾਸ ਦੀ ਇੱਕ ਮਹਿਲਾ ਮੁਲਾਜ਼ਮ ਨੂੰ ਡਿਲੀਵਰੀ ਦੌਰਾਨ ਲਈਆਂ ਗਈਆਂ ਛੁੱਟੀਆਂ ਦੀ ਤਨਖਾਹ ਜਾਰੀ ਕਰਨ ਦੀ ਏਵਜ ਵਿੱਚ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਗਏ ਹਨ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਅਦਿਤਿਆ ਉਪੱਲ ਵੱਲੋਂ ਜੀਏ ਟੂ ਡੀਸੀ ਅਦਿਤਿਆ ਗੁਪਤਾ ਨੂੰ ਮਾਮਲੇ ਦੀ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ ਹਨ । ਜਾਣਕਾਰੀ ਅਨੁਸਾਰ ਪੜਤਾਲ ਦੇ ਨਿਰਦੇਸ਼ ਜਾਰੀ ਹੋਣ ਤੋਂ ਬਾਅਦ ਰੈਡ ਕਰਾਸ ਦੇ ਸੈਕਟਰੀ ਰਜੀਵ ਚੌਧਰੀ ਵੱਲੋਂ ਆਪਣੇ ਦਫਤਰ ਬੁਲਾ ਕੇ ਮਹਿਲਾ ਮੁਲਾਜ਼ਮ ਕੋਲੋਂ ਕਥਿਤ ਤੌਰ ਤੇ ਦਬਾਅ ਪਾ ਕੇ ਆਪਣੇ ਹੱਕ ਵਿੱਚ ਰਾਜੀਨਾਮਾ ਲਿਖਵਾਇਆ ਜਾ ਰਿਹਾ ਸੀ ਕਿ ਮਹਿਲਾ ਮੁਲਾਜ਼ਮ ਦੇ ਹੋਰ ਸਾਥੀ ਵੀ ਇਕੱਠੇ ਹੋ ਗਏ ਇਸ ਦੌਰਾਨ ਹੋਏ ਝਗੜੇ ਦੌਰਾਨ ਰੈਡ ਕਰਾਸ ਦੇ ਸੈਕਟਰੀ ਰਜੀਵ ਚੌਧਰੀ ਅਤੇ ਮਹਿਲਾ ਮੁਲਾਜ਼ਮ ਦੇ ਹੱਕ ਵਿੱਚ ਆਏ ਰੈਡ ਕਰਾਸ ਦੇ ਹੀ ਅਕਾਊਂਟੈਂਟ ਯਸ਼ਪਾਲ ਦੀ ਜ਼ਖਮੀ ਹੋ ਗਏ । ਯਸ਼ਪਾਲ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹਨ ਜਦਕਿ ਰਜੀਵ ਚੌਧਰੀ ਦਾ ਇਲਾਜ ਇੱਕ ਨਹੀਂ ਜੀ ਹਸਪਤਾਲ ਵਿੱਚ ਚੱਲ ਰਿਹਾ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰੈਡ ਕਰੋਸ ਦੇ ਅਕਾਊਂਟੈਂਟ ਯਸ਼ਪਾਲ ਨੇ ਦੋਸ਼ ਲਗਾਇਆ ਹੈ ਕਿ ਰਜੀਵ ਚੌਧਰੀ ਵੱਲੋਂ ਮਹਿਲਾ ਮੁਲਾਜ਼ਮ ਹਰਮੀਤ ਕੌਰ ਨੂੰ ਡਿਲੀਵਰੀ ਦੌਰਾਨ ਲਈਆਂ ਗਈਆਂ ਛੁੱਟੀਆਂ ਦੀ ਤਨਖਾਹ ਜਾਰੀ ਕਰਨ ਲਈ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਜਦੋਂ ਤਨਖਾਹ ਜਾਰੀ ਕਰਨ ਲਈ ਕਥਿਤ ਤੌਰ ਤੇ ਮੰਗੀ ਗਈ ਰਿਸ਼ਵਤ ਦੇਣ ਲਈ ਤਿਆਰ ਹੋ ਗਈ ਤਾਂ ਉਸ ਨੂੰ ਕਰੀਬ 80 ਹਜ਼ਾਰ ਦਾ ਇੱਕ ਚੈੱਕ ਜਾਰੀ ਕਰ ਦਿੱਤਾ ਗਿਆ ਜਦਕਿ ਬਾਕੀ ਦੀ ਰਕਮ ਦਾ ਇੱਕ ਹੋਰ ਚੈੱਕ ਬਣਾਉਣ ਦੇ ਬਾਵਜੂਦ ਵੀ ਰਜੀਵ ਚੌਧਰੀ ਵੱਲੋਂ ਦਬਾ ਲਿਆ ਗਿਆ। ਯਸ਼ਪਾਲ ਅਨੁਸਾਰ ਜੋ ਚੈੱਕ ਉਹਨਾਂ ਵੱਲੋਂ ਕੈਸ਼ ਕਰਵਾਇਆ ਗਿਆ ਉਸ ਵਿੱਚੋਂ 50 ਹਜਾਰ ਰੁਪਏ ਰਜੀਵ ਚੌਧਰੀ ਨੂੰ ਦਿੱਤੇ ਗਏ ਸਨ ਅਤੇ ਇਹ ਨਿਯਮਾਂ ਦੇ ਵਿਰੁੱਧ ਇਹ ਚੈੱਕ ਅਕਾਊਂਟ ਪੇਈ ਨਾ ਹੋ ਕੇ ਸੈਲਫ ਦਾ ਕੱਟਿਆ ਗਿਆ ਸੀ ਜਿਸਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਨੂੰ ਕੀਤੀ ਗਈ ਤਾਂ ਉਹਨਾਂ ਵੱਲੋਂ ਇਸ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ । ਇਸ ਤੋਂ ਬਾਅਦ ਸੈਕਟਰੀ ਰਜੀਵ ਚੌਧਰੀ ਨੇ ਮਹਿਲਾ ਮੁਲਾਜ਼ਮ ਹਰਮੀਤ ਕੌਰ ਨੂੰ ਰਾਜੀਨਾਮੇ ਲਈ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਰਾਜੀਨਾਮੇ ਲਈ ਉਹ ਦਫਤਰ ਗਏ ਤਾਂ ਰਜੀਵ ਚੌਧਰੀ ਨੇ ਕਥਿਤ ਤੌਰ ਤੇ ਮਹਿਲਾ ਮੁਲਾਜ਼ਮ ਤੇ ਦਬਾਅ ਪਾ ਕੇ ਉਸ ਕੋਲੋਂ ਰਾਜੀਨਾਮਾ ਲਿਖਵਾਉਣਾ ਸ਼ੁਰੂ ਕਰ ਦਿੱਤਾ ਗਿਆ ਪਰ ਜਦੋਂ ਯਸ਼ਪਾਲ ਨੇ ਅਜਿਹਾ ਕਰਨ ਤੋਂ ਰਾਜੀਵ ਚੌਧਰੀ ਨੂੰ ਰੋਕਿਆ ਤਾਂ ਉਸ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ । ਇਸ ਦੌਰਾਨ ਹੋਈ ਹੱਥੋਂ ਪਾਈ ਵਿੱਚ ਦੋਵੇਂ ਜ਼ਖਮੀ ਹੋ ਗਏ ।
ਦੂਜੇ ਪਾਸੇ ਜਦੋਂ ਇਸ ਬਾਰੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਦਿੱਤਿਆ ਓਪਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਰਜੀਵ ਚੌਧਰੀ ਵੱਲੋਂ ਮਹਿਲਾ ਮੁਲਾਜ਼ਮ ਨੂੰ ਤਨਖਾਹ ਜਾਰੀ ਕਰਨ ਲਈ ਪਰੇਸ਼ਾਨ ਕਰਨ ਅਤੇ ਰਿਸ਼ਵਤ ਮੰਗਣ ਦੀਆਂ ਸ਼ਿਕਾਇਤਾਂ ਉਹਨਾਂ ਨੂੰ ਮਿਲਦੀਆਂ ਹਨ ਅਤੇ ਇਸ ਦੀ ਜਾਂਚ ਲਈ ਜੀਏ ਅਦਿੱਤਿਆ ਗੁਪਤਾ ਨੂੰ ਹੁਕਮ ਜਾਰੀ ਕੀਤੇ ਗਏ ਹਨ। ਜੇਕਰ ਰਜੀਵ ਚੌਧਰੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।